-ਮੁਕੇਰੀਆਂ 'ਚ 13, ਦਸੂਹਾ 16, ਉੜਮੜ 10, ਸ਼ਾਮਚੁਰਾਸੀ 7, ਹੁਸ਼ਿਆਰਪੁਰ 11, ਚੱਬੇਵਾਲ 9, ਗੜ੍ਹਸ਼ੰਕਰ 'ਚ 12 ਉਮੀਦਵਾਰ ਯੋਗ ਪਾਏ ਗਏ
ਹੁਸ਼ਿਆਰਪੁਰ, 19 ਜਨਵਰੀ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ 7 ਵਿਧਾਨ ਸਭਾ ਹਲਕਿਆਂ ਵਿੱਚ ਪੜਤਾਲ ਦੌਰਾਨ 78 ਉਮੀਦਵਾਰ ਯੋਗ ਪਾਏ ਗਏ ਹਨ। ਇਨ੍ਹਾਂ ਵਿੱਚ ਵਿਧਾਨ ਸਭਾ ਹਲਕਾ 039-ਮੁਕੇਰੀਆਂ ਵਿੱਚ ਯੋਗ ਤੌਰ 'ਤੇ ਨਾਮਜ਼ਦ ਕੀਤੇ 13 ਉਮੀਦਵਾਰਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਸ੍ਰੀ ਅਰੁਨੇਸ਼ ਸ਼ਾਕਰ, ਆਮ ਆਦਮੀ ਪਾਰਟੀ ਦੇ ਸ੍ਰੀ ਸੁਲੱਖਣ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਕਰਮਜੀਤ ਸਿੰਘ, ਕਾਂਗਰਸ ਪਾਰਟੀ ਦੇ ਸ੍ਰੀ ਰਜਨੀਸ਼ ਕੁਮਾਰ ਬੱਬੀ, ਸ਼ਿਵ ਸੈਨਾ ਦੇ ਸੁਮਿਤਰੀ ਦੇਵੀ, ਹਿੰਦੁਸਤਾਨ ਸ਼ਕਤੀ ਸੈਨਾ ਦੇ ਸ੍ਰੀ ਕੁਲਦੀਪ ਕੁਮਾਰ, ਸ਼੍ਰੋਮਣੀ ਅਕਾਲੀ ਦਲ (ਅ) ਸ੍ਰੀ ਧਰਮਮਿੰਦਰ ਸਿੰਘ, ਭਾਰਤ ਰਾਸ਼ਟਰ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਭਜਨ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਰਾਜ ਮੱਲ ਤੋਂ ਇਲਾਵਾ ਆਜ਼ਾਦ ਉਮੀਦਵਾਰ ਸ੍ਰੀ ਜੰਗੀ ਲਾਲ ਮਹਾਜਨ, ਸ੍ਰੀ ਜੋਧ ਸਿੰਘ ਅਤੇ ਸ਼ੁਕਲਾ ਮਹਾਜਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਕਤ ਤੋਂ ਇਲਾਵਾ ਬੀ.ਜੇ.ਪੀ., ਕਾਂਗਰਸ, ਬੀ.ਐਸ.ਪੀ. ਅਤੇ ਆਮ ਆਦਮੀ ਪਾਰਟੀ ਦੇ ਇਕ-ਇਕ (ਕੁੱਲ 4) ਸਬਸਟੀਚਿਊਟ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ।ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 040-ਦਸੂਹਾ ਵਿਧਾਨ ਸਭਾ ਹਲਕੇ ਵਿੱਚ 16 ਯੋਗ ਪਾਏ ਗਏ ਉਮੀਦਵਾਰਾਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਸ੍ਰੀ ਅਰੁਣ ਡੋਗਰਾ, ਬਹੁਜਨ ਸਮਾਜ ਪਾਰਟੀ ਸ੍ਰੀ ਜਗਪ੍ਰੀਤ ਸਿੰਘ ਸਾਹੀ, ਭਾਰਤੀ ਜਨਤਾ ਪਾਰਟੀ ਸ੍ਰੀਮਤੀ ਸੁਖਜੀਤ ਕੌਰ, ਕਮਿਊਨਿਸਟੀ ਪਾਰਟੀ ਆਫ਼ ਇੰਡੀਆ ਸ੍ਰੀ ਸੁੱਖਾ ਸਿੰਘ, ਆਮ ਆਦਮੀ ਪਾਰਟੀ ਬਲਬੀਰ ਕੌਰ, ਹਿੰਦੁਸਤਾਨ ਸ਼ਕਤੀ ਸੈਨਾ ਸਰਬਜੀਤ ਸਿੰਘ, ਡੈਮੋਕਰੇਟਿਕ ਪਾਰਟੀ ਆਫ਼ ਇੰਡੀਆ (ਅੰਬੇਦਕਰ) ਸ੍ਰੀ ਚਰਨਜੀਤ ਸਿੰਘ, ਸਾਡਾ ਪੰਜਾਬ ਪਾਰਟੀ ਸ੍ਰੀ ਮਨਜੀਤ ਸਿੰਘ, ਆਪਣਾ ਪੰਜਾਬ ਪਾਰਟੀ ਲਾਰੈਂਸ ਚੌਧਰੀ, ਆਜ਼ਾਦ ਉਮੀਦਵਾਰ ਸਲੀਮ ਮਸੀਹ, ਸ੍ਰੀ ਕਰਮਵੀਰ ਸਿੰਘ, ਸ੍ਰੀ ਪਰਮਜੀਤ, ਸ੍ਰੀ ਬਲਦੇਵ ਸਿੰਘ, ਭੁਪਿੰਦਰ ਸਿੰਘ, ਸ੍ਰੀ ਰਘੂਨਾਥ ਸਿੰਘ ਰਾਣਾ, ਰਾਮਨਾ ਦੇਵੀ ਯੋਗ ਪਾਏ ਗਏ ਹਨ, ਜਦਕਿ ਆਜਾਦ ਉਮੀਦਵਾਰ ਨੂੰ ਪੈਂਡਿੰਗ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 5 ਸਬਸਟੀਚਿਊਟ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ।
ਸ੍ਰੀਮਤੀ ਮਿਤਰਾ ਨੇ ਦੱਸਿਆ ਕਿ 041-ਉੜਮੜ ਵਿਧਾਨ ਸਭਾ ਹਲਕੇ ਵਿੱਚ 10 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਅਰਵਿੰਦਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਸ੍ਰੀ ਸੰਗਤ ਸਿੰਘ, ਬਹੁਜਨ ਸਮਾਜ ਪਾਰਟੀ ਸ੍ਰੀ ਗੁਰਬਖਸ਼ ਸਿੰਘ, ਆਮ ਆਦਮੀ ਪਾਰਟੀ ਸ੍ਰੀ ਜਸਬੀਰ ਸਿੰਘ ਗਿੱਲ, ਲੋਕਤੰਤਰ ਪਾਰਟੀ ਆਫ਼ ਇੰਡੀਆ (ਅੰਬੇਦਕਰ) ਸ੍ਰੀ ਸੁਗਰੀਵ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਸ੍ਰੀ ਕੁਲਦੀਪ ਸਿੰਘ, ਭਾਰਤ ਰਾਸ਼ਟਰ ਲੋਕਤੰਤਰ ਪਾਰਟੀ ਸ੍ਰੀ ਗੁਰਦਿਆਲ ਸਿੰਘ, ਆਜ਼ਾਦ ਉਮੀਦਵਾਰ ਸ੍ਰੀ ਮੋਹਨ ਸਿੰਘ, ਆਪਣਾ ਪੰਜਾਬ ਪਾਰਟੀ ਸ੍ਰੀ ਵਰਿੰਦਰ ਕੁਮਾਰ, ਹਿੰਦੁਸਤਾਨ ਸ਼ਕਤੀ ਸੈਨਾ ਸ੍ਰੀ ਵਿਕਾਸ ਜਸਰਾ ਯੋਗ ਪਾਏ ਗਏ ਹਨ ਅਤੇ 4 ਸਬਸਟੀਚਿਊਟ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 042-ਸ਼ਾਮਚੁਰਾਸੀ ਵਿਧਾਨ ਸਭਾ ਹਲਕੇ ਵਿੱਚ ਯੋਗ ਤੌਰ 'ਤੇ ਨਾਮਜ਼ਦ 7 ਉਮੀਦਵਾਰਾਂ ਵਿੱਚ ਬਹੁਜਨ ਸਮਾਜ ਪਾਰਟੀ ਦੇ ਸ੍ਰੀ ਭਗਵਾਨ ਦਾਸ, ਕਾਂਗਰਸ ਪਾਰਟੀ ਦੇ ਸ੍ਰੀ ਪਵਨ ਕੁਮਾਰ ਆਦੀਆ, ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਮਹਿੰਦਰ ਕੌਰ, ਆਮ ਆਦਮੀ ਪਾਰਟੀ ਦੇ ਸ੍ਰੀ ਰਵਜੋਤ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਸਤੀਸ਼ ਲਾਂਬਾ ਤੇ ਸ੍ਰੀ ਨਰਿੰਦਰ ਲਾਂਬਾ ਤੋਂ ਇਲਾਵਾ ਭਾਰਤ ਰਾਸ਼ਟਰ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਕੇਵਲ ਲਾਲ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਤਿੰਨ ਸਬਸਟੀਚਿਊਟ ਉਮੀਦਵਾਰਾਂ ਅਤੇ ਇਕ ਆਜ਼ਾਦ ਉਮੀਦਵਾਰ ਸ੍ਰੀ ਗੁਰਿੰਦਰਜੀਤ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ।
ਸ੍ਰੀਮਤੀ ਮਿਤਰਾ ਨੇ ਦੱਸਿਆ ਕਿ 043-ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਵਿੱਚ ਜਿਹੜੇ 11 ਯੋਗ ਤੌਰ 'ਤੇ ਨਾਮਜ਼ਦ ਉਮੀਦਵਾਰ ਹਨ, ਉਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਸ੍ਰੀ ਪਰਮਜੀਤ ਸਿੰਘ ਸਚਦੇਵਾ, ਭਾਰਤੀ ਜਨਤਾ ਪਾਰਟੀ ਦੇ ਸ੍ਰੀ ਤੀਕਸ਼ਨ ਸੂਦ, ਕਾਂਗਰਸ ਪਾਰਟੀ ਦੇ ਸ੍ਰੀ ਸੁੰਦਰ ਸ਼ਾਮ ਅਰੋੜਾ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਸੁਰਿੰਦਰ ਸਿੰਘ, ਡੈਮੋਕਰੇਟਿਕ ਪਾਰਟੀ ਆਫ਼ ਇੰਡੀਆ (ਅੰਬੇਦਕਰ) ਦੇ ਜਸਪ੍ਰੀਤ ਕੌਰ, ਭਾਰਤ ਰਾਸ਼ਟਰ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਅਜੀਤ ਰਾਮ, ਡੈਮੋਕਰੇਟਿਕ ਸਵਰਾਜ ਪਾਰਟੀ ਦੇ ਸ੍ਰੀ ਮਨਿੰਦਰ ਪਾਲ, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਮਹਿੰਦਰ ਸਿੰਘ, ਹਿੰਦੁਸਤਾਨ ਨਿਰਮਾਣ ਦਲ ਦੇ ਸ੍ਰੀ ਪਰਮਜੀਤ ਸਿੰਘ, ਜਦ ਕਿ ਆਜ਼ਾਦ ਉਮੀਦਵਾਰ ਸ੍ਰੀ ਓਮ ਪ੍ਰਕਾਸ਼ ਜੱਖੂ ਅਤੇ ਸ੍ਰੀ ਸੰਤੋਖ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ 5 ਸਬਸਟੀਚਿਊਟ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸੇ ਤਰ੍ਹਾਂ 044-ਚੱਬੇਵਾਲ ਹਲਕੇ ਵਿੱਚ ਪੜਤਾਲ ਦੌਰਾਨ 9 ਉਮੀਦਵਾਰ ਯੋਗ ਤੌਰ 'ਤੇ ਨਾਮਜ਼ਦ ਕੀਤੇ ਗਏ ਹਨ, ਜਦਕਿ 4 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ, ਜਿਨ੍ਹਾਂ ਵਿੱਚ 2 ਸਬਸਟੀਚਿਊਟ ਉਮੀਦਵਾਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਜਿਹੜੇ 2 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਹਨ, ਉਨ੍ਹਾਂ ਵਿੱਚ ਹਿੰਦੁਸਤਾਨ ਨਿਰਮਾਣ ਦਲ ਦੇ ਸ੍ਰੀ ਜਰਨੈਲ ਸਿੰਘ ਅਤੇ ਸ੍ਰੀ ਗੁਰਵਿੰਦਰ ਸਿੰਘ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਿਹੜੇ 9 ਉਮੀਦਵਾਰ ਯੋਗ ਤੌਰ 'ਤੇ ਨਾਮਜ਼ਦ ਕੀਤੇ ਗਏ, ਉਨ੍ਹਾਂ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਸ੍ਰੀ ਸੋਹਣ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਗੁਰਲਾਲ, ਆਮ ਆਦਮੀ ਪਾਰਟੀ ਦੇ ਸ੍ਰੀ ਰਮਨ ਕੁਮਾਰ, ਕਾਂਗਰਸ ਪਾਰਟੀ ਦੇ ਸ੍ਰੀ ਰਾਜ ਕੁਮਾਰ, ਇਨਕਲਾਬ ਵਿਕਾਸ ਦਲ ਦੇ ਸ੍ਰੀ ਸੁਰਿੰਦਰ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਗੁਰਜੀਤ ਸਿੰਘ, ਭਾਰਤ ਰਾਸ਼ਟਰ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਗੁਰਨਾਮ ਸਿੰਘ, ਸ੍ਰੋਮਣੀ ਅਕਾਲੀ ਦਲ (ਅ) ਦੇ ਸ੍ਰੀ ਜਗਦੀਸ਼ ਸਿੰਘ ਅਤੇ ਆਜ਼ਾਦ ਉਮੀਦਵਾਰ ਸ੍ਰੀ ਬਲਵਿੰਦਰ ਸਿੰਘ ਭਟੋਆ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 045-ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਵਿੱਚ ਯੋਗ ਪਾਏ ਗਏ 12 ਉਮੀਦਵਾਰਾਂ ਵਿੱਚ ਸੀ.ਪੀ.ਆਈ. (ਐਮ) ਦੇ ਸ੍ਰੀ ਹਰਭਜਨ ਸਿੰਘ, ਆਮ ਆਦਮੀ ਪਾਰਟੀ ਦੇ ਸ੍ਰੀ ਜੈ ਕਿਸ਼ਨ, ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਸੁਰਿੰਦਰ ਸਿੰਘ ਹੀਰ, ਕਾਂਗਰਸ ਪਾਰਟੀ ਦੇ ਸ੍ਰੀ ਲਵ ਕੁਮਾਰ ਗੋਲਡੀ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਬਖਸ਼ੀਸ਼ ਸਿੰਘ, ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਸ੍ਰੀ ਮਨਜੀਤ ਸਿੰਘ, ਸ੍ਰੋਮਣੀ ਅਕਾਲੀ ਦਲ (ਅ) ਦੇ ਸ੍ਰੀ ਪਿਛੋਰਾ ਸਿੰਘ, ਭਾਰਤ ਰਾਸ਼ਟਰ ਡੈਮੋਕਰੇਟਿਕ ਪਾਰਟੀ ਦੇ ਸ੍ਰੀ ਬਿਸ਼ਨ ਦਾਸ, ਆਪਣਾ ਪੰਜਾਬ ਪਾਰਟੀ ਦੇ ਸ੍ਰੀ ਸੁਰਜੀਤ ਸਿੰਘ ਰੰਧਾਵਾ ਤੋਂ ਇਲਾਵਾ ਆਜ਼ਾਦ ਉਮੀਦਵਾਰ ਸ੍ਰੀ ਜੈ ਗੋਪਾਲ ਧੀਮਾਨ, ਨਿਮਿਸ਼ਾ ਮਹਿਤਾ ਅਤੇ ਸ੍ਰੀ ਸੁਭਾਸ਼ ਚੰਦਰ ਧੀਰ ਸ਼ਾਮਲ ਹਨ।
No comments:
Post a Comment