ਤਲਵਾੜਾ, 1 ਦਸੰਬਰ: ਸਰਕਾਰੀ ਆਰਟਸ ਅਤੇ ਸਾਇੰਸ ਕਾਲਜ ਤਲਵਾੜਾ ਦੀ ਪੀ. ਟੀ. ਏ. ਚੋਣ ਨੂੰ ਮੁੱਦਾ ਬਣਾ ਕੇ ਅਖ਼ਬਾਰਾਂ ਵਿਚ ਵਿਦਿਆਰਥੀਆਂ ਦੇ ਕੁਝ ਮਾਪਿਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਉੱਕਾ ਹੀ ਬੇਬੁਨਿਆਦ ਅਤੇ ਗੁਮਰਾਹਕੁੰਨ ਹੈ। ਇਹ ਪ੍ਰਗਟਾਵਾ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਸ਼੍ਰੀ ਗੁਰਪਾਲ ਸਿੰਘ ਜੌੜਾ ਵੱਲੋਂ ਅੱਜ ਇੱਥੇ ਜਾਰੀ ਬਿਆਨ ਵਿਚ ਦੱਸਿਆ ਕਿ ਇਸ ਸਾਰੀ ਬਿਆਨਬਾਜ਼ੀ ਲਈ ਕਾਲਜ ਦਾ ਹੀ ਇੱਕ ਪ੍ਰੋਫੈਸਰ ਜਿੰਮੇਵਾਰ ਹੈ ਜੋ ਪਿਛਲੇ ਦਿਨੀਂ ਕਾਲਜ ਪ੍ਰਸ਼ਾਸ਼ਨ ਦੇ ਵਿਰੁੱਧ ਕਥਿਤ ਭ੍ਰਿਸ਼ਟਾਚਾਰ ਆਦਿ ਦੇ ਦੋਸ਼ ਲਗਾ ਕੇ ਧਰਨੇ ਉੱਤੇ ਵੀ ਬੈਠ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਅਸਲ ਵਿਚ ਇਸ ਸਾਲ ਪੀ. ਟੀ. ਏ. ਦੀ ਕਾਰਜਕਰਨੀ ਵਾਸਤੇ ਮਾਪਿਆਂ ਦੇ ਪ੍ਰਤੀਨਿਧੀਆਂ ਦੀ ਚੋਣ ਕਰਵਾਉਣ ਲਈ 5 ਨਵੰਬਰ ਨੂੰ ਮਾਪਿਆਂ ਦੀ ਮੀਟਿੰਗ ਰੱਖੀ ਗਈ ਜੋ ਕੋਰਮ ਪੂਰਾ ਨਾ ਹੋਣ ਕਾਰਨ 12 ਨਵੰਬਰ ਲਈ ਮੁਲਤਵੀ ਕਰਨੀ ਪਈ। ਇਸ ਮੀਟਿੰਗ ਦੇ ਸ਼ੁਰੂ ਹੁੰਦਿਆਂ ਹੀ ਕੁਝ ਮਾਪਿਆਂ ਵੱਲੋਂ ਪ੍ਰਿੰਸੀਪਲ ਨੂੰ ਬੇਨਤੀ ਪੱਤਰ ਦਿੱਤਾ ਗਿਆ ਕਿ ਮੀਟਿੰਗ ਵਿਚ ਕਾਲਜ ਦਾ ਕੋਈ ਵੀ ਪ੍ਰੋਫੈਸਰ, ਵਿਸ਼ੇਸ਼ ਕਰਕੇ ਪ੍ਰੋ. ਹਰਸ਼ ਮਹਿਤਾ, ਨਹੀਂ ਬੈਠਣਾ ਚਾਹੀਦਾ। ਇਸ ਲਈ ਦਫ਼ਤਰ ਦੇ ਪੱਤਰ ਨੰ. 7569 ਰਾਹੀਂ ਮਾਪਿਆਂ ਦੀ ਮੀਟਿੰਗ ਵੀ ਪ੍ਰੋਫੈਸਰਾਂ ਦੀ ਸ਼ਮੂਲੀਅਤ ਤੇ ਰੋਕ ਲਗਾਈ ਗਈ ਸੀ ਪਰੰਤੂ ਪ੍ਰੋ. ਮਹਿਤਾ ਉਸ ਵਿਚ ਜਬਰੀ ਸ਼ਾਮਿਲ ਹੋ ਗਏ। ਮੀਟਿੰਗ ਵਿਚ ਮਾਪਿਆਂ ਨੇ ਸਰਬਸੰਮਤੀ ਨਾਲ ਸ਼੍ਰੀ ਮਦਨ ਲਾਲ ਨੂੰ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ ਅਤੇ ਸਕੱਤਰ ਲਈ ਦਵਿੰਦਰ ਸਿੰਘ ਬਬਲੀ ਦੇ ਨਾਂ ਦੀ ਕੁਝ ਮਾਪਿਆਂ ਵੱਲੋਂ ਸਖ਼ਤ ਵਿਰੋਧਤਾ ਕੀਤੀ ਗਈ। ਲੜਾਈ ਝਗੜੇ ਦੇ ਖਦਸ਼ੇ ਨੂੰ ਵੇਖਦਿਆਂ ਇਹ ਮੀਟਿੰਗ ਮੁਲਤਵੀ ਕੀਤੀ ਗਈ ਅਤੇ ਮੁੜ 18 ਨਵੰਬਰ ਨੂੰ ਐਸ. ਡੀ. ਐਮ. ਮੁਕੇਰੀਆਂ ਦੀ ਹਾਜਰੀ ਵਿਚ ਨਿਸ਼ਚਿਤ ਕੀਤੀ ਗਈ ਪਰੰਤੂ ਉਕਤ ਅਧਿਕਾਰੀ ਜਾਂ ਉਨ੍ਹਾਂ ਦਾ ਕੋਈ ਨੁਮਾਇੰਦਾ ਉਪਲਬਧ ਨਾ ਹੋਣ ਕਾਰਨ ਇਹ ਮੀਟਿੰਗ ਮੁੜ ਮੁਲਤਵੀ ਕਰਨੀ ਪਈ।
ਪ੍ਰਿੰ. ਜੌੜਾ ਨੇ ਕਿਹਾ ਕਿ ਖਜਾਨਚੀ ਦੀ ਚੋਣ ਬਾਰੇ ਪ੍ਰਿੰਸੀਪਲ ਤੇ ਲਗਾਇਆ ਦੋਸ਼ ਨਿਰਮੂਲ ਹੈ ਕਿਉਂਕਿ 19 ਅਕਤੂਬਰ ਨੂੰ ਕਾਲਜ ਦੇ ਪ੍ਰੋਫੈਸਰਾਂ ਵੱਲੋਂ ਮੀਟਿੰਗ ਕਰਕੇ ਡਾ. ਤਿਲਕ ਵਰਮਾ ਨੂੰ ਪੀ. ਟੀ. ਏ. ਦਾ ਖਜਾਨਚੀ ਚੁਣਿਆ ਗਿਆ ਜਿਸ ਵਿਚ ਪ੍ਰਿੰਸੀਪਲ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਹੋਰ ਕਿਹਾ ਕਿ ਕੁਝ ਅਖ਼ਬਾਰਾਂ ਵਿਚ ਲਿਖਿਆ ਗਿਆ ਕਿ ਸਾਰੇ ਕਾਲਜ ਵਿਚ 1800 ਵਿਦਿਆਰਥੀਆਂ ਦੇ ਪਾਣੀ ਪੀਣ ਲਈ ਸਿਰਫ਼ ਇੱਕ ਹੀ ਟੂਟੀ ਹੈ ਜਦ ਕਿ ਅਸਲ ਵਿਚ ਇੱਥੇ 18 ਟੂਟੀਆਂ ਹਨ।
ਉਨ੍ਹਾਂ ਕਿਹਾ ਕਿ ਗੈਸਟ ਫੈਕਲਿਟੀ ਲੈਕਚਰਾਰਾਂ ਦੀ ਚੋਣ, ਉਨ੍ਹਾਂ ਦਾ ਕੰਮ ਕਾਜ ਵੇਖਣਾ ਜਾਂ ਤਨਖਾਹ ਦੇਣਾ ਕਾਲਜ ਦਾ ਪ੍ਰਸ਼ਾਸ਼ਨਿਕ ਮਾਮਲਾ ਹੈ ਅਤੇ ਉਨ੍ਹਾਂ ਨੂੰ ਨਿਯਮਾਂ ਅਧੀਨ ਹੀ ਤਨਖਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਸਵਾਰਥੀ ਲੋਕ ਪੀ. ਟੀ. ਏ. ਨੂੰ ਮੁੱਦਾ ਬਣਾ ਕੇ ਪ੍ਰਿੰਸੀਪਲ ਅਤੇ ਪ੍ਰਸ਼ਾਸ਼ਨ ਤੇ ਮਨਮਾਨੀ ਜਾਂ ਧੱਕੇਸ਼ਾਹੀ ਦੇ ਝੂਠੇ ਦੋਸ਼ ਲਗਾ ਕੇ ਕਾਲਜ ਦਾ ਮਾਹੌਲ ਖ਼ਰਾਬ ਕਰਕੇ ਕਾਲਜ ਨੂੰ ਰਾਜਨੀਤਿਕ ਅਖਾੜਾ ਬਣਾਉਣਾ ਚਾਹੁੰਦੇ ਹਨ ਜੋ ਬੇਹੱਦ ਮੰਦਭਾਗੀ ਗੱਲ ਹੈ।

No comments:
Post a Comment