ਤਲਵਾੜਾ, 7 ਦਸੰਬਰ : ਫੇਸਬੁੱਕ ਅਤੇ ਸ਼ੋਸ਼ਲ ਸਾਈਟਾਂ ਉੱਤੇ ਕਾਲੇ ਧਨ ਦੀ ਸੂਚੀ ਵੇਖ ਕੇ ਕਾਂਗਰਸੀ ਅਤੇ ਹਮਪਿਆਲਾ ਪਾਰਟੀਆਂ ਪੂਰੀ ਤਰਾਂ ਬੌਖਲਾਹਟ ਵਿਚ ਹਨ ਜਿਸ ਦਾ ਸਬੂਤ ਕੇਂਦਰੀ ਮੰਤਰੀ ਸ਼੍ਰੀ ਕਪਿਲ ਸਿੱਬਲ ਵੱਲੋਂ ਅਜਿਹੀਆਂ ਵੈ¤ਬਸਾਈਟਾਂ ਬਾਰੇ ਦਿੱਤੇ ਤਾਜ਼ਾ ਪ੍ਰਤੀਕਰਮ ਤੋਂ ਸਾਫ਼ ਵਿਖਾਈ ਦਿੰਦਾ ਹੈ। ਇਹ ਪ੍ਰਗਟਾਵਾ ਸ. ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ ਵਿੱਤ ਨੇ ਬਲਾਕ ਤਲਵਾੜਾ ਦੇ ਪਿੰਡ ਭੰਬੋਤਾੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਈ ਭਾਗੋ ਸਕੀਮ ਤਹਿਤ ਲੜਕੀਆਂ ਨੂੰ ਸਾਈਕਲ ਵੰਡਣ ਦੀ ਰਸਮ ਮੌਕੇ ਜੁੜੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਸਾਹੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਬੋਤਾੜ ਵਿਚ 57 ਅਤੇ ਰਾਮਗੜ੍ਹ ਸੀਕਰੀ ਤੇ ਧਰਮਪੁਰ ਸਕੂਲਾਂ ਵਿਚ 130 ਸਾਈਕਲ 10+1 ਅਤੇ 10+2 ਦੀਆਂ ਵਿਦਿਆਰਥਣਾਂ ਨੂੰ ਤਕਸੀਮ ਕੀਤੇ। ਸ. ਸਾਹੀ ਨੇ ਕਿਹਾ ਕਿ ਆਜਾਦੀ ਤੋਂ ਬਾਅਦ ਕਾਂਗਰਸ ਦਾ ਪੂਰਾ ਇਤਿਹਾਸ ਵੱਡੇ ਘਪਲੇ ਘੋਟਾਲਿਆਂ ਨਾਲ ਭਰਪੂਰ ਹੈ ਅਤੇ ਸਥਾਨਕ ਲੀਡਰਾਂ ਨੇ ਵੀ ਆਪਣੀ ਪਾਰਟੀ ਦੇ ਅਜਿਹੇ ਵਿਰਸੇ ਨੂੰ ਕਾਇਮ ਰੱਖਦਿਆਂ ਪੰਜਾਬ ਦਾ ਭਾਰੀ ਬਹੁਪਰਤੀ ਨੁਕਸਾਨ ਕੀਤਾ। ਉਨ੍ਹਾਂ ਮਿਸਾਲ ਦਿੰਦਿਆਂ ਕਿਹਾ ਕਿ ਹਲਕਾ ਦਸੂਹਾ ਤੋਂ ¦ਮਾ ਸਮਾਂ ਵਿਧਾਇਕ ਅਤੇ ਮੰਤਰੀ ਬਣੇ ਇੰਕਾ ਆਗੂ ਸ਼੍ਰੀ ਰਮੇਸ਼ ਡੋਗਰਾ ਵੱਲੋਂ ਨਕੋਦਰ ਵਿਖੇ ਮੈਡੀਕਲ ਕਾਲਜ ਅਤੇ ਭੋਲ ਵਿਖੇ ਨਿੱਜੀ ਕਾਲਜ ਤਾਂ ਉਸਾਰੇ ਗਏ ਪਰੰਤੂ ਸਰਕਾਰੀ ਕਾਲਜ ਤਲਵਾੜਾ ਦੀ ਇਮਾਰਤ ਬਣਾਉਣ ਲਈ ਇੱਕ ਇੱਟ ਵੀ ਨਹੀਂ ਲਗਾ ਸਕੇ। ਉਨ੍ਹਾਂ ਕਿਹਾ ਕਿ ਅਸਲ ਵਿਚ ਲੋਕਾਂ ਨੂੰ ਆਰਥਿਕ ਅਤੇ ਮਾਨਸਿਕ ਗੁਲਾਮੀ ਦਾ ਆਦੀ ਬਣਾਉਣ ਵਿਚ ਅਜਿਹੇ ਆਗੂਆਂ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਸ. ਸਾਹੀ ਨੇ ਕਿ ਕਿਹਾ ਕਿ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਵੱਲੋਂ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਵਿਆਪਕ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਖਾਸ ਕਰਕੇ ਹਲਕਾ ਦਸੂਹਾ ਦੇ ਤਲਵਾੜਾ ਨੂੰ ਸ਼ਹਿਰ ਦਾ ਦਰਜਾ ਦੇਣਾ, ਸਰਕਾਰੀ ਕਾਲਜ ਤਲਵਾੜਾ ਦੀ ਇਮਾਰਤ ਦੀ ਉਸਾਰੀ, ਸੀਪਾਈਟ ਸਿਖਲਾਈ ਕੇਂਦਰ ਆਦਿ ਸਮੇਤ ਅਨੇਕਾਂ ਲੋਕਹਿਤੂ ਕੰਮ ਪੂਰੇ ਕਰਕੇ ਲੋਕਾਂ ਨਾਲ ਕੀਤੇ ਆਪਣੇ ਵਾਅਦੇ ਨਿਭਾਏ ਗਏ ਹਨ।
ਸ. ਅਮਰਜੀਤ ਸਿੰਘ ਸਾਹੀ ਨੇ ਇਸ ਮੌਕੇ ਭਟੇੜ ਨੂੰ 1 ਲੱਖ ਰੁਪਏ, ਪਲਾਹੜ ਨੂੰ 1 ਲੱਖ ਰੁਪਏ, ਸ਼ਗਨ ਸਕੀਮ ਤਹਿਤ 15 ਹਜਾਰ ਰੁਪਏ ਦਾ ਚੈ¤ਕ ਦਿੱਤਾ। ਸਕੂਲ ਦੇ ਵਿਦਿਆਰਥੀਆਂ ਵੱਲੋਂ ਇਸ ਮੌਕੇ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਮਾਸਟਰ ਮੇਲਾ ਸਿੰਘ, ਪ੍ਰਿੰਸੀਪਲ ਰਮੇਸ਼ ਚੰਦਰ, ਰਮੇਸ਼ ਭੰਬੋਤਾ, ਸੁਖਦੇਵ ਸਿੰਘ, ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ, ਕੈਪਟਨ ਸੁਰੇਸ਼, ਸਵਰਨ ਕੌਰ, ਸੂਰਮ ਸਿੰਘ, ਸੰੇਜੇ ਠਾਕੁਰ, ਬ੍ਰਹਮ ਦਾਸ, ਤਾਰਾ ਬੰਸੀਆ, ਵੇਦ ਪ੍ਰਕਾਸ਼ ਸਰਪੰਚ ਭੰਬੋਤ ਪੱਤੀ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

No comments:
Post a Comment