BS Dhaliwal ADC and AS Bhullar DDPO Hoshiarpur |
ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਨੀ ਨੁਕਸਾਨ ਦੇ ਖਤਰੇ ਤੋਂ ਬੱਚਣ ਲਈ ਜ਼ਰੂਰੀ ਹੈ ਕਿ ਖੂਹੀਆਂ ਪੁੱਟਣ ਅਤੇ ਪਿੰਡਾਂ ਵਿੱਚ ਟਿਊਬਵੈਲ ਦੇ ਬੋਰ ਕਰਨ ਸਮੇਂ ਸਬੰਧਤ ਉਪ ਮੰਡਲ ਮੈਜਿਸਟਰੇਟ ਤੋਂ ਪ੍ਰਵਾਨਗੀ ਲਈ ਜਾਵੇ ਅਤੇ ਪ੍ਰਵਾਨਗੀ ਤੋਂ ਬਿਨਾਂ ਡੂੰਘੇ ਬੋਰ ਜਾਂ ਖੂਹ ਪੁੱਟਣ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਬੋਰ ਖਾਲੀ ਨਾ ਛੱਡੇ ਜਾਣ ਅਤੇ ਉਨ੍ਹਾਂ ਦੇ ਆਲੇ-ਦੁਆਲੇ ਸੁਰੱਖਿਆ ਲਈ ਚਾਰਦੀਵਾਰੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਿਵਲ ਰਿਟ ਪਟੀਸ਼ਨ ਦੇ ਸਬੰਧ ਵਿੱਚ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪਿੰਡਾਂ ਦੇ ਮੋਹਤਬਾਰ ਵਿਅਕਤੀਆਂ ਅਤੇ ਗਰਾਮ ਪੰਚਾਇਤਾਂ ਰਾਹੀਂ ਅਜਿਹੇ ਕੀਤੇ ਜਾਣ ਵਾਲੇ ਬੋਰਾਂ ਸਬੰਧੀ ਹਦਾਇਤਾ ਨੂੰ ਲਾਗੂ ਕਰਨ ਲਈ ਜਾਗਰੂਕ ਕੀਤਾ ਜਾਵੇ। ਉਨ੍ਹਾਂ ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ ਦੇ ਸਰਪੰਚਾਂ ਨਾਲ ਸੰਪਰਕ ਕਰਨ ਤਾਂ ਜੋ ਕਿਸੇ ਕਿਸਮ ਦੀ ਖੂਹੀ / ਡੂੰਘਾ ਬੋਰ ਪ੍ਰਸ਼ਾਸ਼ਨ ਦੀ ਆਗਿਆ ਤੋਂ ਬਗੈਰ ਨਾ ਕੀਤਾ ਜਾ ਸਕੇ।
No comments:
Post a Comment