|
Sudhir Kumar |
|
Madan Lal |
ਤਲਵਾੜਾ, 2 ਫਰਵਰੀ : ਪਿਛਲੇ ਕਈ
ਦਿਨਾਂ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋਏ ਸ਼ਾਹ ਨਹਿਰ ਪ੍ਰਾਜੈਕਟ ਦੇ ਦੋ ਮੁਲਾਜਮਾਂ
ਵਿਚੋਂ ਇਕ ਮੁਲਾਜਮ ਸੁਧੀਰ ਦੀ ਲਾਸ਼ ਅੱਜ ਪਾਵਰ ਹਾਊਸ ਨੰਬਰ 2 ਦੇ ਲਾਗਿਓਂ ਨਹਿਰ ਵਿਚੋਂ
ਮਿਲ ਗਈ ਹੈ। ਇਸ ਸਬੰਧੀ ਸੰਪਰਕ ਕਰਨ ਤੇ ਥਾਣਾ ਮੁਖੀ ਸ. ਕਸ਼ਮੀਰ ਸਿੰਘ ਨੇ ਦੱਸਿਆ ਕਿ
ਸੁਧੀਰ ਪਰਾਸ਼ਰ ਸੀਨੀਅਰ ਕਲਰਕ ਅਤੇ ਮਦਨ ਲਾਲ ਸੁਪਰਡੈਂਟ ਸ਼ਾਹ ਨਹਿਰ ਦੀ ਕਾਰ ਸ਼ਿਖਾ ਹੋਟਲ
ਨੇੜਿਓਂ ਲਾਵਾਰਸ ਖੜ੍ਹੀ ਮਿਲੀ ਸੀ ਅਤੇ ਦੋਵੇਂ ਮੁਲਾਜਮਾਂ ਦਾ ਕੋਈ ਅਤਾ ਪਤਾ ਨਹੀਂ ਸੀ ਲੱਗ
ਰਿਹਾ। ਉਨ੍ਹਾਂ ਦੇ ਭੇਤ ਭਰੇ ਢੰਗ ਨਾਲ ਲਾਪਤਾ ਹੋਣ ਮਗਰੋਂ ਪੁਲਿਸ ਵੱਲੋਂ ਗੋਤਾਖੋਰਾਂ ਦੀ
ਮਦਦ ਨਾਲ ਨਹਿਰ ਦੀ ਛਾਣਬੀਣ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਦੂਸਰੇ ਲਾਪਤਾ
ਮੁਲਾਜਮ ਦੀ ਭਾਲ ਵਿਚ ਰੋਪੜ ਤੋਂ ਹੋਰ ਗੋਤਾਖੋਰ ਮੰਗਵਾਏ ਗਏ ਹਨ ਤੇ ਮਾਮਲੇ ਦੀ ਛਾਣਬੀਣ
ਜਾਰੀ ਹੈ। ਐਕਸੀਅਨ ਸ਼ਾਹ ਨਹਿਰ ਏ. ਐਸ. ਭਾਟੀਆ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ
ਸਾਰੇ ਮਾਮਲੇ ਜਾਂਚ ਜਾਰੀ ਹੈ।
No comments:
Post a Comment