ਜਥੇਬੰਦੀ ਦੇ ਸਰਕਰ ਤਲਵਾੜਾ ਅਹੁਦੇਦਾਰਾਂ ਦਾ ਐਲਾਨ; ਸੋਨੂੰ ਰਾਮਗੜ੍ਹੀਆ ਪ੍ਰਧਾਨ ਬਣੇ
ਤਲਵਾੜਾ, 18 ਅਪ੍ਰੈਲ : ਸ਼ਮੀ : ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਮੈਮੋਰੀਅਲ ਐਜੂਕੇਸ਼ਨਲ ਕਮੇਟੀ ਦੀ ਇਕ ਅਹਿਮ ਇਕੱਤਰਤਾ ਜਥੇਦਾਰ ਸੰਪੂਰਨ ਸਿੰਘ ਘੋਗਰਾ ਦੀ ਅਗਵਾਈ ਹੇਠ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਰਾਮਗੜ੍ਹੀਆ ਬਰਾਦਰੀ ਨਾਲ ਸਬੰਧਤ ਪਤਵੰਤੇ ਹਾਜਰ ਹੋਏ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਸੰਪੂਰਨ ਸਿੰਘ ਨੇ ਕਿਹਾ ਕਿ ਦੇਸ਼ ਦੇ ਵਿਕਾਸ ਵਿਚ ਰਾਮਗੜ੍ਹੀਆ ਬਰਾਦਰੀ ਦਾ ਬੇਹੱਦ ਅਹਿਮ ਯੋਗਦਾਨ ਹੈ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵੱਲੋਂ ਆਪਣੀ ਸੁਘੜ ਨੀਤੀ ਅਤੇ ਬਹਾਦਰੀ ਸਦਕਾ ਵਿਸ਼ਾਲ ਖਾਲਸਾ ਰਾਜ ਦੀ ਨੀਂਹ ਮਜਬੂਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਜਿਹੇ ਬਹਾਦਰ ਜਰਨੈਲ ਦਾ ਜਨਮ ਦਿਹਾੜਾ 12 ਮਈ ਨੂੰ ਇਤਿਹਾਸਕ ਪਿੰਡ ਸਿੰਘਪੁਰ ਬਰਨਾਲਾ ਵਿਖੇ ਮਨਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਤਲਵਾੜਾ ਸਰਕਲ ਲਈ ਜਥੇਬੰਦਕ ਢਾਂਚੇ ਦਾ ਐਲਾਨ ਵੀ ਕੀਤਾ ਜਿਸ ਵਿਚ ਸਰਬਸੰਮਤੀ ਨਾਲ ਸੋਹਨ ਸਿੰਘ ਸੋਨੂੰ ਰਾਮਗੜ੍ਹੀਆ ਨੂੰ ਸਰਕਲ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਐਲਾਨੇ ਗਏ ਹੋਰ ਅਹੁਦੇਦਾਰਾਂ ਵਿਚ ਰਜਿੰਦਰ ਸਿੰਘ ਸਰਪ੍ਰਸਤ, ਬਿਕਰਮਪਾਲ ਸਿੰਘ ਮੀਤ ਪ੍ਰਧਾਨ, ਅਰਵਿੰਦਰ ਪਾਲ ਸਿੰਘ ਊੱਭੀ ਸੀਨੀਅਰ ਮੀਤ ਪ੍ਰਧਾਨ, ਸਮਰਜੀਤ ਸਿੰਘ ਸ਼ਮੀ ਜਨਰਲ ਸਕੱਤਰ, ਗੁਰਵਿੰਦਰ ਸਿੰਘ ਸਕੱਤਰ, ਤੇਜਪਾਲ ਸਿੰਘ ਪ੍ਰੈੱਸ ਸਕੱਤਰ ਅਤੇ ਨਰਿੰਦਰ ਸਿੰਘ ਦਫ਼ਤਰ ਸਕੱਤਰ ਸ਼ਾਮਿਲ ਹਨ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸ. ਸੋਹਨ ਸਿੰਘ ਸੋਨੂੰ ਰਾਮਗੜ੍ਹੀਆ ਨੇ ਕਿਹਾ ਕਿ ਉਹ ਭਾਈਚਾਰਕ ਸਹਿਯੋਗ ਨਾਲ ਸਮਾਜ ਸੇਵਾ ਵਿਚ ਉਸਾਰੂ ਯੋਗਦਾਨ ਪਾਉਣ ਲਈ ਹਮੇਸ਼ਾ ਤਤਪਰ ਰਹਿਣਗੇ। ਇਸ ਮੌਕੇ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟਰ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਮਜਬੂਤ ਆਪਸੀ ਸਬੰਧਾਂ ਨਾਲ ਕੋਈ ਕੌਮ ਮਜਬੂਤ ਹੁੰਦੀ ਹੈ ਤੇ ਵਿਕਾਸ ਕਰਦੀ ਹੈ ਅਤੇ ਰਾਮਗੜ੍ਹੀਆ ਬਰਾਦਰੀ ਵੱਲੋਂ ਇਸੇ ਸਮਰੱਥਾ ਦੇ ਬਲ ਦੇ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵੱਡੀਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ ਜੋ ਬੇਹੱਦ ਸ਼ਲਾਘਾਯੋਗ ਹੈ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ, ਬਲਬੀਰ ਸਿੰਘ ਸੀਹਰਾ, ਡਾ. ਚੈਨ ਸਿੰਘ ਦਸੂਹਾ, ਹਰਵਿੰਦਰ ਸਿੰਘ ਕਲਸੀ, ਮਲਹਾਰ ਸਿੰਘ ਸਲੈਹਰੀਆਂ, ਸਰੂਪ ਸਿੰਘ ਭੱਟੀ ਆਦ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲਵਇੰਦਰ ਸਿੰਘ, ਲੰਬੜਦਾਰ ਸਰਬਜੀਤ ਸਿੰਘ ਡਡਵਾਲ, ਰਾਜ ਕੁਮਾਰ ਬਿੱਟੂ, ਆਸ਼ੂ ਅਰੋੜਾ, ਵਿਸ਼ਾਲ ਰਤਨ, ਰਮੇਸ਼ ਕੁਮਾਰ ਭੰਬੋਤਾ, ਜਥੇਦਾਰ ਮਨਜੀਤ ਸਿੰਘ, ਚੌਧਰੀ ਦਿਆਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

No comments:
Post a Comment