ਤਲਵਾੜਾ, 17 ਅਪ੍ਰੈਲ :
ਇਸ ਸਾਲ ਅਧਿਆਪਕ ਯੋਗਤਾ ਪ੍ਰੀਖਿਆ (ਟੀਈਟੀ) ਦੀ ਸਾਲ 2012 ਦੀ ਪ੍ਰੀਖਿਆ ਹੁਣ 2013 ਵਿਚ
ਲਈ ਜਾ ਰਹੀ ਹੈ ਜਿਸ ਨਾਲ ਬੇਰੁਜਗਾਰ ਅਧਿਆਪਕਾਂ ਵਿਚ ਬੇਚੈਨੀ ਵੇਖਣ ਨੂੰ ਮਿਲ ਰਹੀ ਹੈ।
ਦੀਪਕ ਜਰਿਆਲ ਹੁਸ਼ਿਆਰਪੁਰ, ਨਵਕਿਰਨ ਪੱਤੀ ਬਰਨਾਲਾ ਤੇ ਗੁਰਚਰਨ ਸਿੰਘ ਭੈਣੀ ਮੋਗਾ ਆਗੂ
ਬੇਰੁਜਗ਼ਾਰ ਅਧਿਆਪਕ ਫ਼ਰੰਟ ਪੰਜਾਬ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਵੱਲੋਂ ਸਿੱਖਿਆ ਅਧਿਕਾਰ
ਕਾਨੂੰਨ ਤਹਿਤ ਲਾਜ਼ਮੀ ਤੌਰ ਤੇ ਸਾਲ ਵਿੱਚ ਇੱਕ ਵਾਰ ਲਈ ਜਾਣ ਵਾਲੀ ਅਧਿਆਪਕ ਯੋਗਤਾ
ਪ੍ਰੀਖਿਆ ਦੋ ਸਾਲ ਦਾ ਸਮਾਂ ਬੀਤ ਜਾਣ ਬਾਅਦ ਵੀ ਨਹੀਂ ਲਈ ਗਈ। ਜਿਸ ਕਾਰਨ ਬੇਰੁਜ਼ਗਾਰ
ਅਧਿਆਪਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਇੱਥੇ ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ
ਪਹਿਲੀ ਅਧਿਆਪਕ ਯੋਗਤਾ ਪ੍ਰੀਖਿਆ ਜੁਲਾਈ 2011 'ਚ ਲਈ ਸੀ। ਇਸ ਦੇ ਉਲਟ ਕੇਂਦਰ ਪੱਧਰ ਤੇ
ਕੇਂਦਰੀ ਸਿੱਖਿਆ ਸੰਸਥਾ ਵੱਲੋਂ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀਟੀਈਟੀ) ਨੂੰ 6ਵੀਂ
ਵਾਰ ਲੈਣ ਲਈ ਆਨਲਾਇਨ ਰਜ਼ਿਸਟਰੇਸ਼ਨ ਸ਼ੁਰੂ ਹੈ। ਸੂਬਾ ਸਰਕਾਰ ਵੱਲੋਂ 2013 'ਚ 2012 ਦੀ
ਲਈ ਜਾ ਰਹੀ ਟੀਈਟੀ ਪ੍ਰੀਖਿਆ ਸਰਕਾਰ ਦੀ ਸਿੱਖਿਆ ਤੇ ਬੇਰੁਜ਼ਗਾਰ ਅਧਿਆਪਕਾਂ ਪ੍ਰਤੀ
ਬੇਰੁਖੀ ਨੂੰ ਦਰਸਾਂਉਦੀ ਹੈ।
ਜਦੋਂ ਇਸ ਸਬੰਧ ਵਿੱਚ ਸਟੇਟ ਕਾਉਂਸਲ ਆਫ਼ ਐਜ਼ੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਪੰਜਾਬ ਦੇ ਡਿਪਟੀ ਡਾਇਰੈਕਟਰ ਡਾ. ਸਰਕਾਰੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੱਛਲੇ ਸਾਲ ਕੁੱਝ ਤਕਨੀਕੀ ਕਾਰਨਾਂ ਕਰਕੇ 2012 ਦੀ ਅਧਿਆਪਕ ਯੋਗਤਾ ਪ੍ਰੀਖਿਆ (ਟੀਈਟੀ) ਨਹੀਂ ਲਈ ਗਈ ਸੀ। ਜਿਸ ਕਾਰਨ ਪਿੱਛਲੇ ਸਾਲ ਦੀ ਟੀਈਟੀ ਪ੍ਰੀਖਿਆ 2013 'ਚ ਲਈ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਪ੍ਰੀਖਿਆ ਦੇ ਨਤੀਜੇ ਆਉਣ ਉਪਰੰਤ ਦੋ ਮਹੀਨੇ ਬਾਅਦ ਹੀ ਵਿਭਾਗ ਵੱਲੋਂ ਸਾਲ 2013 ਦੀ ਟੀਈਟੀ ਪ੍ਰੀਖਿਆ ਇਸ ਸਾਲ ਦੇ ਅੰਤ ਤੱਕ ਲੈ ਲਈ ਜਾਵੇਗੀ।

No comments:
Post a Comment