ਤਲਵਾੜਾ, 25 ਅਪ੍ਰੈਲ :
ਇੱਥੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2 ਵਿਖੇ ਧਰਤੀ ਦਿਵਸ ਮਨਾਇਆ ਗਿਆ ਜਿਸ ਵਿਚ ਬੱਚਿਆਂ ਦੇ ਅੰਤਰ ਹਾਊਸ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਮੁੱਖ ਅਧਿਆਪਕ ਰਾਜਿੰਦਰ ਪ੍ਰਸ਼ਾਦ ਸ਼ਰਮਾ, ਸ. ਕੁਲਵੰਤ ਸਿੰਘ, ਰਾਜ ਕੁਮਾਰ ਸਾਇੰਸ ਮਾਸਟਰ ਨੇ ਧਰਤੀ ਦਿਵਸ ਦੇ ਮਹੱਤਵ ਤੇ ਭਰਪੂਰ ਰੌਸ਼ਨੀ ਪਾਈ। ਮੁਕਾਬਲੇ ਵਿਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਵੀ ਸ਼ਾਰਦਾ, ਸੁਸ਼ਮਾ ਕੁਮਾਰੀ, ਕਿਰਨ ਬਾਲਾ, ਸੰਦੀਪ ਕਪਿਲ, ਵਰਿੰਦਰ, ਰਮੇਸ਼ ਕੁਮਾਰ, ਬਿਆਸ ਦੇਵ, ਮਹਿੰਦਰ ਸਿੰਘ ਆਦਿ ਸਮੇਤ ਸਕੂਲ ਦੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।

No comments:
Post a Comment