ਤਲਵਾੜਾ, 6 ਅਪ੍ਰੈਲ: ਅੱਜ
ਸਵੇਰੇ ਇੱਥੇ ਆਈ. ਟੀ. ਆਈ. ਮੋੜ ਨੇੜੇ ਸ਼ਰਾਬ ਠੇਕੇਦਾਰ ਦੇ ਕਾਰਿੰਦੇ ਕੋਲੋਂ ਕੁਝ
ਅਣਪਛਾਤੇ ਲੋਕਾਂ ਵੱਲੋਂ ਕਰੀਬ ਢਾਈ ਲੱਖ ਰੁਪਏ ਖੋਹਣ ਤੇ ਮਾਰਕੁੱਟ ਕਰਨ ਦਾ ਮਾਮਲਾ
ਸਾਹਮਣੇ ਆਇਆ ਹੈ। ਇਹ ਜਾਣਕਾਰੀ ਦਿੰਦਿਆਂ ਠੇਕੇਦਾਰ ਵਿਸ਼ਾਲ ਖੋਸਲਾ ਨੇ ਦੱਸਿਆ ਕਿ ਅੱਜ
ਸਵੇਰੇ ਉਨ੍ਹਾਂ ਦਾ ਮੁਲਾਜਮ ਲਵਲੀ ਮਹਿੰਦਰਾ ਬੋਲੈਰੋ ਪਿੱਕਅਪ ਗੱਡੀ ਤੇ ਪੜੇਲੀਆਂ, ਝੰਗ,
ਸਰਿਆਣਾ, ਹਾਜੀਪੁਰ, ਝੀਰ ਦਾ ਖ਼ੂਹ ਆਦਿ ਠੇਕਿਆਂ ਤੋਂ ਉਗਰਾਹੀ ਕਰਕੇ ਤਲਵਾੜਾ ਆ ਰਿਹਾ ਸੀ
ਤਾਂ ਆਈ. ਟੀ. ਆਈ. ਮੋੜ ਕੋਲ ਇਕ ਚਿੱਟੇ ਰੰਗ ਦੇ ਐਕਟਿਵਾ ਸਕੂਟਰ ਨੇ ਅਚਾਨਕ ਬਰੇਕ ਮਾਰ
ਦਿੱਤੀ। ਗੱਡੀ ਰੁਕਦਿਆਂ ਹੀ ਕਥਿਤ ਤੌਰ ਤੇ ਲਾਗੇ ਝਾੜੀਆਂ ਵਿਚ ਲੁਕੇ ਬੈਠੇ ਅਣਪਛਾਤੇ
ਬੰਦਿਆਂ ਨੇ ਲਵਲੀ ਦੀ ਕੁਟਮਾਰ ਸ਼ੁਰੂ ਕਰ ਦਿੱਤੀ ਅਤੇ ਉਸ ਕੋਲੋਂ ਉਗਰਾਹੀ ਦੀ ਰਕਮ
25
2700 ਰੁਪਏ ਖੋਹ ਕੇ ਲਿਜਾਣ ਵਿਚ ਕਾਮਯਾਬ ਹੋ ਗਏ। ਲਵਲੀ ਨੂੰ ਮਗਰੋਂ ਬੀ. ਬੀ. ਐਮ. ਬੀ. ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਅਤੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਦਿੱਤੀ ਗਈ ਹੈ।
2700 ਰੁਪਏ ਖੋਹ ਕੇ ਲਿਜਾਣ ਵਿਚ ਕਾਮਯਾਬ ਹੋ ਗਏ। ਲਵਲੀ ਨੂੰ ਮਗਰੋਂ ਬੀ. ਬੀ. ਐਮ. ਬੀ. ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਅਤੇ ਇਸ ਘਟਨਾ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਦਿੱਤੀ ਗਈ ਹੈ।
No comments:
Post a Comment