ਅਟਕਲਾਂ ਦਾ ਬਜਾਰ ਗਰਮ
ਤਲਵਾੜਾ, 4 ਅਪ੍ਰੈਲ: ਨਗਰ ਪੰਚਾਇਤ ਤਲਵਾੜਾ ਦੇ ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਪ੍ਰਧਾਨਗੀ ਲਈ ਨਾਮ ਦਾ ਐਲਾਨ ਹਾਲੇ ਤੱਕ ਨਾ ਹੋਣ ਨਾਲ ਲੋਕਾਂ ਵਿਚ ਕਈ ਤਰਾਂ ਦੀਆਂ ਕਿਆਸਅਰਾਈਆਂ ਦਾ ਬਾਜਾਰ ਗਰਮ ਹੈ ਅਤੇ ਪ੍ਰਧਾਨਗੀ ਦੀ ਕੁਰਸੀ ਤੇ ਹਾਈਕਮਾਨ ਵੱਲੋਂ ਕਿਸ ਦੇ ਨਾਮ ਤੇ ਮੋਹਰ ਲੱਗੇਗੀ ਦਾ ਸਵਾਲ ਵੱਡੀ ਬੁਝਾਰਤ ਬਣਿਆ ਹੋਇਆ ਹੈ। ਪ੍ਰਮੁੱਖ ਦਾਅਵੇਦਾਰਾਂ ਵਿਚ ਜਿੱਥੇ ਡਾ. ਧਰੁੱਬ ਸਿੰਘ ਅਤੇ ਬੀਬੀ ਨਰੇਸ਼ ਠਾਕੁਰ ਦਾ ਨਾਮ ਸਭ ਤੋਂ ਵਧੇਰੇ ਚਰਚਾ ਵਿਚ ਉੱਥੇ ਭਾਜਪਾ ਦੇ ਇੱਕ ਬਾਗੀ ਆਜਾਦ ਉਮੀਦਵਾਰ ਨੰਦ ਕਿਸ਼ੋਰ ਪੁਰੀ ਦਾ ਨਾਮ ਵੀ ਹਵਾ ਵਿਚ ਹੈ। ਅਸਲ ਵਿਚ ਚੋਣ ਨਤੀਜਿਆਂ ਵਿਚ ਅਕਾਲੀ ਭਾਜਪਾ ਗਠਜੋੜ ਨੂੰ 15 ਵਿਚੋਂ 7 ਸੀਟਾਂ ਹਾਸਿਲ ਹੋਈਆਂ ਹਨ ਜਿਸ ਵਿਚ ਅਕਾਲੀ ਦਲ ਦੇ ਹਿੱਸੇ ਕੇਵਲ ਇੱਕ ਸੀਟ ਹੀ ਆਈ ਹੈ। ਭਾਜਪਾ ਵਿਚ ਜਿੱਥੇ ਪਹਿਲਾਂ ਸੀਟਾਂ ਦੀ ਵੰਡ ਨੂੰ ਲੈ ਕੇ ਭਾਰੀ ਖਿੱਚੋਤਾਣ ਵੇਖਣ ਨੂੰ ਮਿਲੀ ਉੱਥੇ ਹੁਣ ਵੀ ਪ੍ਰਧਾਨਗੀ ਲਈ ਦਾਅਵੇਦਾਰਾਂ ਵੱਲੋਂ ਆਪਣਾ ਪੱਖ ਏਨੀ ਸ਼ਿੱਦਤ ਨਾਲ ਪੇਸ਼ ਕੀਤਾ ਜਾ ਰਿਹਾ ਹੈ ਕਿ ਹਾਈਕਮਾਨ ਲਈ ਵੀ ਕਿਸੇ ਇੱਕ ਦੇ ਨਾਮ ਦੀ ਚੋਣ ਵੱਡੀ ਚੁਨੌਤੀ ਬਣੀ ਜਾਪਦੀ ਹੈ। ਲੋਕਾਂ ਵਿਚ ਚਰਚਾ ਹੈ ਕਿ ਅਜਿਹੇ ਜੱਕੋਤੱਕੀ ਵਾਲੀ ਹਾਲਤ ਵਿਚ ਆਜਾਦ ਉਮੀਦਵਾਰਾਂ ਵੱਲੋਂ ਥੋੜ੍ਹੀ ਬਹੁਤ ਤਿਕੜਮਬਾਜੀ ਨਾਲ ਪ੍ਰਧਾਨਗੀ ਲਈ ਨਵਾਂ ਚਿਹਰਾ ਪੇ਼ਸ਼ ਕੀਤਾ ਜਾ ਸਕਦਾ ਹੈ। ਬਹਰਹਾਲ, ਨਗਰ ਪ੍ਰਧਾਨ ਦੇ ਐਲਾਨ ਵਿਚ ਹੋ ਰਹੀ ਦੇਰੀ ਨਾਲ ਅਟਕਲਾਂ ਜੋਰਾਂ ਤੇ ਹਨ।

No comments:
Post a Comment