ਸਾਂਝੇ ਮੋਰਚੇ ਵੱਲੋਂ ਧੰਨਵਾਦ ਰੈਲੀ
ਤਲਵਾੜਾ,
3 ਅਪ੍ਰੈਲ :
ਤਲਵਾੜਾ ਨਗਰ ਪੰਚਾਇਤ ਚੋਣਾਂ ਦੌਰਾਨ ਮੁਲਾਜਮ ਆਗੂ ਅਸ਼ੋਕ ਕੁਮਾਰ
ਸ਼ਰਮਾ ਤੇ ਹੋਰਾਂ ਦੀ ਮਾਰਕੁੱਟ ਲਈ ਜਿੰਮੇਵਾਰ ਧਿਰ ਵੱਲੋਂ ਭਾਰੀ ਜਨਤਕ ਦਬਾਅ ਦੇ ਚਲਦਿਆਂ
ਮਾਫ਼ੀ ਮੰਗ ਲੈਣ ਨਾਲ ਸਾਂਝੀ ਸੰਘਰਸ਼ ਕਮੇਟੀ ਵੱਲੋਂ ਅੱਜ ਇੱਥੇ ਧੰਨਵਾਦ ਰੈਲੀ ਕੀਤੀ ਗਈ
ਜਿਸ ਵਿਚ ਵੱਖ ਵੱਖ ਬੁਲਾਰਿਆਂ ਨੇ ਇਸ ਨੂੰ ਲੋਕਤੰਤਰ ਤੇ ਜਨਸ਼ਕਤੀ ਦੀ ਜਿੱਤ ਦੱਸਦਿਆਂ
ਕਿਹਾ ਕਿ ਹਰ ਤਰਾਂ ਦੀ ਧੱਕੇਸ਼ਾਹੀ ਅਤੇ ਬੁਰਛਾਗਰਦੀ ਦਾ ਇੱਕਮਾਤਰ ਜਵਾਬ ਆਪਸੀ ਏਕਤਾ ਅਤੇ
ਮਜਬੂਤ ਭਾਈਚਾਰਕ ਸਾਂਝ ਨਾਲ ਦਿੱਤਾ ਜਾ ਸਕਦਾ ਹੈ। ਇਸ ਰੈਲੀ ਨੂੰ ਮੁਲਾਜਮ ਆਗੂ ਰਵਿੰਦਰ
ਸਿੰਘ ਰਵੀ ਇੰਟਕ, ਐਡਵੋਕੇਟ ਭੁਪਿੰਦਰ ਸਿੰਘ ਘੁੰਮਣ ਪੀ. ਪੀ. ਪੀ., ਦਵਿੰਦਰ ਸਿੰਘ ਗਿੱਲ,
ਬਿਸ਼ਨ ਦਾਸ ਸਿੱਧੂ ਬਹੁਜਨ ਸਮਾਜ ਪਾਰਟੀ, ਰਵੀ ਦੱਤ ਭਾਰਤੀ ਮਜਦੂਰ ਸੰਘ, ਚਰਨਜੀਤ ਸਿੰਘ
ਸਿੱਧੂ ਸੀਟੂ, ਸੁਰਿੰਦਰ ਸਫ਼ਾਈ ਸੇਵਕ ਯੂਨੀਅਨ, ਦਰਬਾਰਾ ਸਿੰਘ ਕਲਾਸ ਫੋਰ ਯੂਨੀਅਨ, ਕਰਨੈਲ
ਸਿੰਘ ਐਸ ਸੀ ਬੀ ਸੀ ਯੂਨੀਅਨ, ਇੰਕਾ ਆਗੂ ਵਿਕਾਸ ਗੋਗਾ ਆਦਿ ਸਮੇਤ ਕਈ ਹੋਰ ਆਗੂਆਂ ਨੇ
ਸੰਬੋਧਨ ਕੀਤਾ। ਇਸ ਮੌਕੇ ਮੁਲਜਮ ਆਗੂ ਅਸ਼ੋਕ ਕੁਮਾਰ ਸ਼ਰਮਾ ਏਟਕ ਨੇ ਸਮੂਹ ਰਾਜਨੀਤਕ,
ਸਮਾਜਿਕ ਤੇ ਮੁਲਾਜਮ ਜਥੇਬੰਦੀਆਂ ਦਾ ਡੱਟ ਕੇ ਸਾਥ ਦੇਣ ਲਈ ਧੰਨਵਾਦ ਪ੍ਰਗਟ ਕੀਤਾ।
ਜਿਕਰਯੋਗ ਹੈ ਕਿ ਇਸ ਮਾਮਲੇ ਦੇ ਨਿਪਟਾਰੇ ਲਈ ਸ. ਭੁਪਿੰਦਰ ਸਿੰਘ ਘੁੰਮਣ, ਦਵਿੰਦਰ ਸਿੰਘ
ਗਿੱਲ ਅਤੇ ਰਾਮ ਪ੍ਰਸ਼ਾਦ ਦੀ ਅਗਵਾਈ ਹੇਠ ਸਾਂਝੀ ਸੰਘਰਸ਼ ਕਮੇਟੀ ਕਾਇਮ ਕੀਤੀ ਗਈ ਸੀ ਜਿਸ
ਦੇ ਪ੍ਰਤੀਕਰਮ ਤੇ ਬੀਤੇ ਦਿਨ ਸਬੰਧਤ ਧਿਰਾਂ ਵੱਲੋਂ ਝਗੜੇ ਲਈ ਮਾਫ਼ੀ ਮੰਗ ਕੇ ਰਾਜੀਨਾਵਾਂ
ਕੀਤਾ ਗਿਆ।
No comments:
Post a Comment