ਤਲਵਾੜਾ, 22 ਅਪ੍ਰੈਲ :
ਧਰਤੀ ਦਾ ਬਦਲਦਾ ਤਾਪਮਾਨ ਅਤੇ ਪ੍ਰਦੂਸ਼ਨ ਪੂਰੀ ਮਾਨਵਤਾ ਲਈ ਖ਼ਤਰੇ ਦੀ ਘੰਟੀ ਹਨ ਅਤੇ ਬਦਲਦੇ ਹਾਲਾਤ ਵਿਚ ਜਾਗਰੂਕਤਾ ਸਮੇਂ ਦੀ ਲੋੜ ਹੈ। ਇਹ ਵਿਚਾਰ ਪ੍ਰਿੰ. ਐੱਚ. ਐੱਸ. ਧਾਮੀ ਨੇ ਇੱਥੇ ਬਲਾਕ ਤਲਵਾੜਾ ਦੇ ਸ. ਸ. ਸ. ਸ. ਦਾਤਾਰਪੁਰ ਵਿਖੇ ਵਿਸ਼ਵ ਧਰਤੀ ਦਿਵਸ ਮੌਕੇ ਕਰਵਾਏ ਵਿਸ਼ੇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਲੈਕ. ਅਜੀਤ ਸਿੰਘ ਨੇ ਵੀ ਵਿਸ਼ਵ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਸੰਭਾਵਿਤ ਬਚਾਓ ਸਾਧਨਾਂ ਤੇ ਭਰਪੂਰ ਰੌਸ਼ਨੀ ਪਾਈ। ਇਸ ਮੌਕੇ ਸਕੂਲ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਧਰਤੀ ਦਾ ਵਾਤਾਰਵਰਨ ਸ਼ੁੱਧ ਬਣਾਈ ਰੱਖਣ ਦਾ ਪ੍ਰਣ ਕੀਤਾ ਅਤੇ ਸਕੂਲ ਵਿਚ ਛਾਂਦਾਰ ਅਤੇ ਫ਼ਲਦਾਰ ਪੌਦੇ ਲਗਾਏ ਗਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪਰਮੋਦ ਸਿੰਘ ਹਰਚੰਦ ਕਾਹਨੂੰਵਾਨ, ਗੁਰਦਰਸ਼ਨ ਸਿੰਘ, ਹਰਦਿਆਲ ਸਿੰਘ, ਉਮੇਸ਼ ਸ਼ਰਮਾ, ਕਮਲਾ ਦੇਵੀ, ਰਿੰਪਲ, ਸੁਰਿੰਦਰ ਕੁਮਾਰ, ਰਾਧੇ ਸ਼ਾਮ, ਵਿਜੇ ਸ਼ਰਮਾ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਤੇ ਹੋਰ ਪਤਵੰਤੇ ਹਾਜਰ ਸਨ।

No comments:
Post a Comment