ਤਲਵਾੜਾ, 19 ਅਪ੍ਰੈਲ :
ਸਮਾਜ ਸੇਵੀ ਪੰਜਾਬ ਯੂਥ ਕਲੱਬਜ਼ ਆਰਗੇਨਾਈਜ਼ੇਸ਼ਨ ਵੱਲੋਂ ਆਪਣੀ ਸੂਬਾ ਪੱਧਰੀ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼ ਤਲਵਾੜਾ ਤੋਂ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਜੋਗੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਸੀਨੀਅਰ ਆਗੂ ਸਮਰਜੀਤ ਸਿੰਘ ਸ਼ਮੀ ਅਤੇ ਰਵਿੰਦਰ ਸਿੰਘ ਰਵੀ ਦੀ ਦੇਖ ਰੇਖ ਹੇਠ ਨੌਜਵਾਨ ਸਮਾਜ ਸੇਵੀ ਦਵਿੰਦਰਪਾਲ ਸਿੰਘ ਸੇਠੀ ਤੋਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਪਹਿਲੇ ਹੀ ਦਿਨ ਮੌਕੇ ਤੇ ਚਾਲੀ ਦੇ ਕਰੀਬ ਨੌਜਵਾਨ ਜਥੇਬੰਦੀ ਵਿਚ ਸ਼ਾਮਿਲ ਹੋਏ। ਇਸ ਮੌਕੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਜੋਗਿੰਦਰ ਸਿੰਘ ਜੋਗੀ ਨੇ ਦੱਸਿਆ ਕਿ ਜੂਨ 1999 ਵਿਚ ਸਥਾਪਿਤ ਇਸ ਜਥੇਬੰਦੀ ਨਾਲ ਪੰਜਾਬ ਤੋਂ ਇਲਾਵਾ 17 ਦੇ ਕਰੀਬ ਦੇਸ਼ਾਂ ਤੋਂ ਹਜਾਰਾਂ ਨੌਜਵਾਨ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਬਲਾਕ ਤਲਵਾੜਾ ਦੀ ਮੈਂਬਰਸ਼ਿਪ ਮੁਕੰਮਲ ਕਰਨ ਉਪਰੰਤ ਛੇਤੀ ਹੀ ਇਸ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਜਾਵੇਗਾ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਦਮਨਦੀਪ ਸਿੰਘ, ਮਨਜੀਤ ਸਿੰਘ ਰਿੰਕਾ, ਪ੍ਰਸ਼ਾਂਤ ਵਰਮਾ, ਸ਼ਿਵਮ ਸ਼ਰਮਾ, ਇੰਦਰਪਾਲ ਸਿੰਘ ਸੰਧੂ, ਸੁਖਪਾਲ ਸਿੰਘ ਲਾਡਾ, ਕੁਲਦੀਪ ਕੁਮਾਰ ਚਤਰੂ, ਤੁਸ਼ਾਰ ਸਰੀਨ, ਸੁਖਵਿੰਦਰ ਧਨੋਆ, ਸੂਰਜ ਕੁਮਾਰ, ਵਿਕਾਸ ਕੁਮਾਰ, ਸਰਬਜੀਤ ਸਿੰਘ, ਆਸ਼ੂ ਅਰੋੜਾ, ਵਿਨੋਦ ਕੁਮਾਰ ਮਿੱਠੂ, ਪ੍ਰਵੀਨ ਮਲਹੋਤਰਾ, ਅਸ਼ੋਕ ਮੰਗੂ ਆਦਿ ਸਮੇਤ ਕਈ ਹੋਰ ਯੂਥ ਆਗੂ ਹਾਜਰ ਸਨ।

No comments:
Post a Comment