ਤਲਵਾੜਾ,
5 ਅਪ੍ਰੈਲ :
ਭਾਰਤੀ ਲੋਕ ਕਲਾਵਾਂ ਦਾ ਵਿਰਸਾ ਬੇਹੱਦ ਅਮੀਰ ਹੈ ਅਤੇ ਆਧੁਨਿਕ ਸਮੇਂ ਵਿਚ ਨੌਜਵਾਨਾਂ ਨੂੰ ਇਸ ਲਾਸਾਨੀ ਵਿਰਾਸਤ ਨਾਲ ਜੋੜਨਾ ਸਮੇਂ ਦੀ ਲੋੜ ਹੈ। ਇਹ ਪ੍ਰਗਟਾਵਾ ਇੱਥੇ ਬੀ. ਬੀ. ਐਮ. ਬੀ. ਕਮਿਉਨਿਟੀ ਸੈਂਟਰ ਵਿਖੇ ਪ੍ਰਸਿੱਧ ਕਲਾਕਾਰ ਮੈਥਿਲੀ ਦੇਵਿਕਾ ਨੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਸੰਸਥਾ ਸਪਿੱਕ ਮੈਕੇ ਰਾਹੀ ਉੱਤਰ ਭਾਰਤ ਵਿਚ ਵੱਖ ਵੱਖ ਰਾਜਾਂ ਦੇ ਸੱਭਿਆਚਾਰ, ਸਾਹਿਤ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਹੈ ਅਤੇ ਕੇਰਲ ਦਾ ਨਾਚ ਮੋਹਿਨੀਅੱਟਮ ਰਾਹੀਂ ਸੂਖਮ ਇਨਸਾਨੀ ਭਾਵਨਾਵਾਂ ਨੂੰ ਮੰਚ ਤੇ ਪੇਸ਼ ਕਰਕੇ ਰੂਹਾਨੀ ਸਕੂਲ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਸਲ ਵਿਚ ਦੱਖਣ ਭਾਰਤ ਵਿਚ ਪ੍ਰਚੱਲਿਤ ਸਾਰੇ ਹੀ ਲੋਕ ਨਾਚਾਂ ਦਾ ਮੂਲ ਇੱਕ ਹੀ ਹੈ ਜਿਸ ਦਾ ਬਾਅਦ ਵਿਚ ਖੇਤਰੀਕਰਨ ਹੋ ਗਿਆ ਅਤੇ ਲੋਕਾਂ ਨੇ ਇਸ ਵਿਚ ਨਾਚ ਵਿਚ ਆਪਣੀਆਂ ਸਥਾਨਿਕ ਭਾਸ਼ਾਵਾਂ, ਸਾਜਾਂ ਤੇ ਕਹਾਣੀਆਂ ਨੂੰ ਪੇਸ਼ ਕਰਨਾ ਸ਼ੁਰੂ ਕਰ ਦਿੱਤਾ। ਮੋਹਿਨੀਅੱਟਮ ਧੀਮੀ ਚਾਲ ਵਾਲਾ ਨਾਚ ਹੈ ਜਿਸ ਵਿਚ ਗਤੀ ਨਾਲੋਂ ਵਧੇਰੇ ਤਰਜੀਹ ਨਾਟਕੀਪਣ ਜਾਂ ਅਦਾਕਾਰੀ ਨੂੰ ਦਿੱਤੀ ਜਾਂਦੀ ਹੈ ਅਤੇ ਇਹ ਇਸ ਲਈ ਵੀ ਵਿਸ਼ੇਸ ਹੈ ਕਿ ਇਸ ਵਿਚ ਸਾਰੇ ਪਾਤਰਾਂ ਦੀ ਭੂਮਿਕਾ ਇੱਕ ਹੀ ਅਦਾਕਾਰ ਵੱਲੋਂ ਅਦਾ ਕੀਤੀ ਜਾਂਦੀ ਹੈ ਤੇ ਇਸ ਨਾਚ ਨੂੰ ਕੇਵਲ ਔਰਤਾਂ ਹੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਤੇ ਇੱਥੋਂ ਦੀਆਂ ਲੋਕ ਕਹਾਣੀਆਂ ਨੂੰ ਵੀ ਮੋਹਿਨੀਅੱਟਮ ਰਾਹੀਂ ਮੰਚ ਤੇ ਪੇਸ਼ ਕੀਤਾ ਜਾ ਸਕਦਾ ਹੈ। ਇਸ ਮੌਕੇ ਸ. ਬੀ. ਐਸ. ਨਾਗਪਾਲ ਐੱਸ. ਈ. ਟਾਉਨਸ਼ਿਪ, ਪ੍ਰਿੰ. ਯੋਗੇਸ਼ ਖੋਸਲਾ, ਅਨਿਲ ਗੌਤਮ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

No comments:
Post a Comment