|
Naresh Thakur BJP Ward No. 13 |
|
Taranjit Singh Bobby PPP Ward No. 8 |
ਤਲਵਾੜਾ, 17 ਮਾਰਚ: ਤਲਵਾੜਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਈ ਚੋਣ ਵਿਚ ਅਕਾਲੀ ਭਾਜਪਾ
ਗੱਠਜੋੜ ਨੇ ਜਿੱਤ ਹਾਸਿਲ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਵੱਲੋਂ
ਵਾਰਡ ਨੰਬਰ 2 ਤੋਂ ਡਾ. ਧਰੁਬ ਸਿੰਘ, ਵਾਰਡ ਨੰ. 4 ਤੋਂ ਸੰਤੋਸ਼ ਕੁਮਾਰੀ, ਵਾਰਡ 7 ਤੋਂ
ਇੱਛਾ ਦੇਵੀ, ਵਾਰਡ ਨੰ. 11 ਤੋਂ ਦੀਪਕ ਦੂਆ, ਵਾਰਡ 13 ਤੋਂ ਸ਼੍ਰੀਮਤੀ ਨਰੇਸ਼ ਠਾਕੁਰ,
ਵਾਰਡ 14 ਤੋਂ ਦੇਵ ਰਾਜ, ਵਾਰਡ 15 ਤੋਂ ਅਮਨਦੀਪ ਹੈਪੀ ਜੇਤੂ ਰਹੇ ਜਦਕਿ ਸ਼੍ਰੋਮਣੀ ਅਕਾਲੀ
ਦਲ ਦੇ ਅਮਰਪਾਲ ਸਿੰਘ ਜੌਹਰ ਨੇ ਜਿੱਤ ਦਰਜ ਕੀਤੀ। ਕਾਂਗਰਸ ਪਾਰਟੀ ਵੱਲੋਂ ਜੋਗਿੰਦਰਪਾਲ
ਛਿੰਦਾ ਵਾਰਡ ਨੰਬਰ 5 ਤੋਂ ਜੇਤੂ ਰਹੇ ਜਦਕਿ ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ ਤਰਨਜੀਤ
ਸਿੰਘ ਬੌਬੀ ਨੇ ਵਾਰਡ ਨੰਬਰ 8 ਤੋਂ ਜਿੱਤ ਹਾਸਿਲ ਕੀਤੀ। ਬੀ. ਬੀ. ਐਮ. ਬੀ. ਯੂਨੀਅਨਾਂ
ਦੇ ਸਮਰਥਨ ਹਾਸਿਲ ਆਜ਼ਾਦ ਉਮੀਦਵਾਰਾਂ ਵਿਚ ਵਾਰਡ ਨੰਬਰ ਇੱਕ ਤੋਂ ਊਸ਼ਾ ਰਾਣੀ, ਵਾਰਡ ਨੰਬਰ 9
ਤੋਂ ਪਰਮਿੰਦਰ ਸਿੰਘ ਟੀਨੂੰ, ਵਾਰਡ ਨੰਬਰ 10 ਤੋਂ ਕੁਲਵੰਤ ਕੌਰ ਸੈਣੀ ਜੇਤੂ ਰਹੇ ਜਦਕਿ
ਇਸ ਤੋਂ ਇਲਾਵਾ ਵਾਰਡ ਨੰਬਰ 3 ਤੋਂ ਬਾਗੀ ਭਾਜਪਾ ਆਗੂ ਨੰਦ ਕਿਸ਼ੋਰ ਪੁਰੀ ਜੋ ਆਜਾਦ ਚੋਣ
ਲੜੇ ਅਤੇ ਭਾਜਪਾ ਦੇ ਹੀ ਮੰਡਲ ਪ੍ਰਧਾਨ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ। ਵਾਰਡ ਨੰਬਰ 6
ਤੋ ਵੀ ਆਜਾਦ ਉਮੀਦਵਾਰ ਕਸ਼ਮੀਰਾ ਸਿੰਘ ਜੇਤੂ ਰਹੇ।
No comments:
Post a Comment