ਪ੍ਰਮੁੱਖ ਰਾਜਸੀ ਪਾਰਟੀਆਂ ਦਾ ਵੱਕਾਰ ਲੱਗਾ ਦਾਅ ਤੇ
ਤਲਵਾੜਾ, 17 ਮਾਰਚ: ਪਹਿਲੀ ਵਾਰ ਹੋ ਰਹੀਆਂ ਤਲਵਾੜਾ ਨਗਰ ਪੰਚਾਇਤ ਚੋਣਾਂ ਵਿਚ ਅੱਜ ਪ੍ਰਚਾਰ ਦਾ ਆਖਰੀ ਦਿਨ ਕਾਫ਼ੀ ਗਹਿਮਾ ਗਹਿਮੀ ਵਾਲਾ ਰਿਹਾ। 15 ਸੀਟਾਂ ਲਈ 59 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਭ ਤੋਂ ਵੱਧ ਸੀਟਾਂ ਭਾਵ 12 ਸੀਟਾਂ ਤੋਂ ਉਮੀਦਵਾਰ ਉਤਾਰੇ ਗਏ ਹਨ ਜਦਕਿ ਇਸ ਗਠਜੋੜ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ 3 ਸੀਟਾਂ ਤੇ ਮੁਕਾਬਲਾ ਕੀਤਾ ਜਾ ਰਿਹਾ ਜਾ ਰਿਹਾ ਹੈ। ਸ਼ਾਇਦ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਮੁਲਾਜਮ ਜਥੇਬੰਦੀਆਂ ਵੱਲੋਂ ਵੀ ਕਿਸੇ ਸਿਆਸੀ ਚੋਣ ਪ੍ਰਕਿਰਿਆ ਵਿਚ ਅਸਿੱਧੇ ਢੰਗ ਨਾਲ ਭਾਗ ਲਿਆ ਜਾ ਰਿਹਾ ਹੈ ਅਤੇ ਬੀ. ਬੀ. ਐਮ. ਬੀ. ਦੀਆਂ ਮੁਲਾਜਮ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਟਾਉਨਸ਼ਿਪ ਕਲੌਨੀ ਦੇ 10 ਵਾਰਡਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਵਾਰਡਾਂ ਵਿਚ ਸਭ ਤੋਂ ਵਧੇਰੇ ਸੰਖਿਆ ਵਿਚ 9 ਨੰਬਰ ਵਾਰਡ ਤੋਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ 7 ਉਮੀਦਵਾਰ ਚੋਣ ਮੈਦਾਨ ਵਿਚ ਹਨ। ਪੀ. ਪੀ. ਪੀ. ਅਤੇ ਕਾਂਗਰਸ ਵੱਲੋਂ ਵੀ ਇਸ ਚੋਣ ਕਾਫ਼ੀ ਉਤਸ਼ਾਹ ਵਿਖਾਇਆ ਜਾ ਰਿਹਾ ਹੈ ਹਾਲਾਕਿ ਮਨਚਾਹੀ ਪਾਰਟੀ ਦੀ ਟਿਕਟ ਤੋਂ ਵਾਂਝੇ ਰਹਿ ਗਏ ਅਤੇ ਹੋਰ ਆਜਾਦ ਉਮੀਦਵਾਰਾਂ ਵੱਲੋਂ ਕਈ ਵਾਰਡਾਂ ਵਿਚ ਕਾਂਟੇ ਦੀ ਟੱਕਰ ਵਾਲਾ ਮਾਹੌਲ ਬਣਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਵਿਚ ਵੱਧ ਸੀਟਾਂ ਦੀ ਮੰਗ ਕੀਤੀ ਜਾ ਰਹੀ ਸੀ ਪਰੰਤੂ ਬਾਅਦ ਵਿਚ ਉਨ੍ਹਾਂ ਨੂੰ 3 ਸੀਟਾਂ ਨਾਲ ਹੀ ਸੰਤੁਸ਼ਟੀ ਕਰਨੀ ਪਈ। ਸਿਆਸੀ ਸਫ਼ਾਂ ਵਿਚ ਅੰਦਰਖਾਤੇ ਬਗਾਵਤੀ ਸੁਰਾਂ ਅਤੇ ਪ੍ਰਭਾਵਸ਼ਾਲੀ ਆਜਾਦ ਉਮੀਦਵਾਰਾਂ ਦੇ ਚਲਦਿਆਂ ਇਸ ਚੋਣ ਦੇ ਨਤੀਜੇ ਕਾਫ਼ੀ ਦਿਲਚਸਪ ਹੋਣ ਦੀ ਸੰਭਾਵਨਾ ਹੈ ਅਤੇ ਫਿਲਹਾਲ ਪ੍ਰਮੁੱਖ ਸਿਆਸੀ ਦਲਾਂ ਦਾ ਵੱਕਾਰ ਇੱਕ ਤਰਾਂ ਨਾਲ ਪੂਰੇ ਦਾਅ ਤੇ ਲੱਗਾ ਹੋਇਆ ਹੈ।

No comments:
Post a Comment