ਤਲਵਾੜਾ, 7 ਮਾਰਚ: ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਗਰ ਪੰਚਾਇਤ ਤਲਵਾੜਾ ਦੀਆਂ 17 ਮਾਰਚ 2013 ਨੂੰ ਹੋ ਰਹੀਆਂ
ਆਮ ਚੋਣਾਂ ਵਿੱਚ 1 ਜਨਵਰੀ 2013 ਦੇ ਆਧਾਰ ਤੇ ਬਣਾਈਆਂ ਗਈਆਂ ਵਿਧਾਨ ਸਭਾ ਹਲਕਿਆਂ ਦੀਆਂ
ਵੋਟਰ ਲਿਸਟਾਂ ਅਨੁਸਾਰ ਬਣਾਏ ਗਏ ਵੋਟਰ ਸ਼ਨਾਖਤੀ ਕਾਰਡਾਂ ਰਾਹੀਂ ਵੋਟਾਂ ਪਾਈਆਂ ਜਾ
ਸਕਣਗੀਆਂ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਮਨੱਸਵੀ ਕੁਮਾਰ ਨੇ
ਦਿੰਦਿਆਂ ਦੱÎਸਿਆ ਕਿ ਜਿਨ੍ਹਾਂ ਵੋਟਰਾਂ ਦੀ ਵੋਟ ਬਣੀ ਹੈ ਪਰ ਉਨ੍ਹਾਂ ਨੂੰ ਵੋਟਰ
ਸ਼ਨਾਖਤੀ ਕਾਰਡ ਜਾਰੀ ਨਹੀਂ ਹੋਏ ਹਨ, ਉਹ ਆਪਣੀ ਪਹਿਚਾਣ ਲਈ ਪਾਸਪੋਰਟ, ਡਰਾਈਵਿੰਗ
ਲਾਇਸੰਸ, ਇਨਕਮ ਟੈਕਸ ਸ਼ਨਾਖਤੀ ਕਾਰਡ, ਸਰਵਿਸ ਸ਼ਨਾਖਤੀ ਕਾਰਡ (ਫੋਟੋ ਸਮੇਤ) ਜੋ ਕਿ
ਮੁਲਾਜ਼ਮਾਂ ਨੂੰ ਪੰਜਾਬ ਸਰਕਾਰ, ਕੇਂਦਰ ਸਰਕਾਰ, ਪਬਲਿਕ ਸੈਕਟਰ ਜਾਂ ਪਬਲਿਕ ਲਿਮਟਿਡ
ਕੰਪਨੀਆਂ ਵੱਲੋਂ ਜਾਰੀ ਕੀਤੇ ਹੋਣ, ਬੈਂਕਾਂ ਵੱਲੋਂ ਜਾਰੀ ਕੀਤੀ ਗਈ ਪਾਸ ਬੁੱਕ ਜੋ 28
ਫਰਵਰੀ 2013 ਤੋਂ ਪਹਿਲਾਂ ਜਾਰੀ ਕੀਤੀ ਹੋਵੇ, ਜਾਇਦਾਦ ਦੇ ਦਸਤਾਵੇਜ, ਰਾਸ਼ਨ ਕਾਰਡ ਜੋ 28
ਫਰਵਰੀ 2013 ਤੋਂ ਪਹਿਲਾਂ ਬਣੇ ਹੋਣ, ਅਨੁਸੂਚਿਤ ਜਾਤੀਆਂ / ਪੱਛੜੀਆਂ ਸ੍ਰੇਣੀਆਂ ਦੇ
ਅਧਿਕਾਰਤ ਅਧਿਕਾਰੀਆਂ ਵੱਲੋਂ 28 ਫਰਵਰੀ 2013 ਤੋਂ ਪਹਿਲਾਂ ਜਾਰੀ ਕੀਤੇ ਸਰਟੀਫਿਕੇਟ,
ਪੈਨਸ਼ਨ ਦੇ ਕਾਗਜਾਤ, ਸੁੰਤਰਤਰਤਾ ਸੰਗਰਾਮੀਆਂ ਦੇ ਸ਼ਨਾਖਤੀ ਕਾਰਡ, ਹਥਿਆਰਾਂ ਦੇ ਲਾਇੰਸਸ
ਜੋ 28 ਫਰਵਰੀ 2013 ਤੋਂ ਪਹਿਲਾਂ ਜਾਰੀ ਕੀਤੇ ਹੋਣ, ਅੰਗਹੀਣਾਂ ਦੇ ਸਰਟੀਫਿਕੇਟ ਜੋ 28
ਫਰਵਰੀ ਤੋਂ ਪਹਿਲਾਂ ਜਾਰੀ ਕੀਤੇ ਹੋਣ, ਏਅਰ ਫੋਰਸ / ਨੇਵੀ / ਫੌਜੀਆਂ ਦੇ ਸ਼ਨਾਖਤੀ ਕਾਰਡ
ਫੋਟੋ ਸਮੇਤ ਦਿਖਾ ਕੇ ਨਗਰ ਪੰਚਾਇਤ ਤਲਵਾੜਾ ਦੀਆਂ ਵੋਟਾਂ ਦੌਰਾਨ ਵੋਟ ਪਾਈ ਜਾ ਸਕੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਦੱਸਿਆ ਕਿ ਨਗਰ ਪੰਚਾਇਤ ਤਲਵਾੜਾ ਦੀਆਂ ਆਮ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ 8 ਮਾਰਚ ਨੂੰ ਕੀਤੀ ਜਾਵੇਗੀ, 9 ਮਾਰਚ ਦਿਨ ਸ਼ਨਿਚਰਵਾਰ ਹੋਣ ਦੇ ਬਾਵਜੂਦ ਵੀ ਚੋਣ ਪ੍ਰਕ੍ਰਿਆ ਜਾਰੀ ਰਹੇਗੀ ਅਤੇ ਚੋਣ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨ੍ਹਾਂ ਹੋਰ ਦੱਸਿਆ ਕਿ 17 ਮਾਰਚ ਦਿਨ ਐਤਵਾਰ ਨੂੰ ਸਵੇਰੇ 8-00 ਵਜੇ ਤੋਂ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਵੇਗਾ ਅਤੇ ਸ਼ਾਮ 4-00 ਵਜੇ ਤੱਕ ਵੋਟਾਂ ਪਾਈਆਂ ਜਾ ਸਕਣਗੀਆਂ। ਵੋਟਾਂ ਪੈਣ ਦੀ ਸਮਾਪਤੀ ਤੋਂ ਬਾਅਦ ਪੋਲਿੰਗ ਸਟੇਸ਼ਨਾਂ ਤੇ ਹੀ ਵੋਟਾਂ ਦੀ ਗਿਣਤੀ ਹੋਵੇਗੀ ਅਤੇ 19 ਮਾਰਚ ਤੱਕ ਚੋਣਾਂ ਦਾ ਸਾਰਾ ਕੰਮ ਸਮਾਪਤ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 4 ਮਾਰਚ 2013 ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਨਗਰ ਪੰਚਾਇਤ ਤਲਵਾੜਾ ਦੀ ਹਦੂਦ ਅੰਦਰ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ ਜੋ ਚੋਣ ਪ੍ਰਕ੍ਰਿਆ ਦੀ ਸਮਾਪਤੀ ਤੱਕ ਜਾਰੀ ਰਹੇਗਾ।

No comments:
Post a Comment