#ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਉਤਸਵ ਤੇ ਰਾਜ ਪੱਧਰੀ ਸਮਾਗਮ ਹੋਵੇਗਾ ਸਿੰਘਪੁਰ ਚ
ਤਲਵਾੜਾ, 26 ਅਪ੍ਰੈਲ: ਮਹਾਨ ਯੋਧਿਆਂ ਵੱਲੋਂ ਚੰਗੇਰੇ ਸਮਾਜ ਦੀ ਸਿਰਜਣਾ ਦੀ ਘਾਲਣਾ ਸਦਕਾ ਅੱਜ ਆਜ਼ਾਦੀ ਦੇ ਝੰਡੇ ਬੁਲੰਦ ਹਨ ਅਤੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜੀਵਨ ਕੌਮ ਲਈ ਚਾਨਣ ਮੁਨਾਰਾ ਹੈ। ਇਹ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਸ. ਹੀਰਾ ਸਿੰਘ ਗਾਬੜੀਆ ਨੇ ਇਤਿਹਾਸਕ ਪਿੰਡ ਸਿੰਘਪੁਰ ਵਿਖੇ ਰਾਮਗੜ੍ਹੀਆ ਕਿਲਾ ਵਿਖੇ 5 ਮਈ ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਸਬੰਧੀ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਇਤਿਹਾਸਕ ਯਾਦਗਾਰਾਂ ਦੀ ਉਸਾਰੀ ਤੇ ਸੰਭਾਲ ਕਾਰਜਾਂ ਨੂੰ ਬੇਹੱਦ ਉਤਸ਼ਾਹ ਨਾਲ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਨੂੰ ਉਨ੍ਹਾਂ ਦੀ ਲਾਸਾਨੀ ਰੱਖਿਆ ਭਵਨ ਤੇ ਕਿਲਾ ਨਿਰਮਾਣ ਕਲਾ ਸਦਕਾ ਰਾਮਗੜ੍ਹੀਆ ਦੀ ਉਪਾਧੀ ਬਖ਼ਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਦੇ ਜਨਮ ਦਿਵਸ ਨੂੰ ਹਰ ਦੇਸ਼ ਵਾਸੀ ਨੂੰ ਸਵਤੰਤਰਤਾ ਦੇ ਪ੍ਰਤੀਕ ਵੱਜੋਂ ਪੂਰੇ ਜੋਸ਼ੋ ਖਰੋਸ਼ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਸਮਾਗਮ ਦੇ ਪੰਡਾਲ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਵੱਖ ਵੱਖ ਤਿਆਰੀਆਂ ਲਈ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਪੂਰੇ ਪੰਜਾਬ ਵਿੱਚੋਂ ਸੰਗਤਾਂ ਸ਼ਿਰਕਤ ਕਰਨਗੀਆਂ। ਇਸ ਮੌਕੇ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਕਿਹਾ ਕਿ ਇਸ ਸਮਾਗਮ ਨੂੰ ਕਾਮਯਾਬ ਅਤੇ ਯਾਦਗਾਰ ਬਣਾਉਣ ਲਈ ਪੂਰੀ ਤਨਦੇਹੀ ਨਾਲ ਤਿਆਰੀ ਕੀਤੀ ਜਾਵੇਗੀ ਅਤੇ ਸੰਗਤਾਂ ਨੂੰ ਸਮਾਗਮ ਤੱਕ ਪਹੁੰਚਣ ਲਈ ਕਿਸੇ ਤਰਾਂ ਦੀ ਅੜਚਣ ਨਹੀਂ ਆਉਣ ਦਿੱਤੀ ਜਾਵੇਗੀ। ਸ. ਸਰਬਜੋਤ ਸਿੰਘ ਸਾਬੀ ਚੇਅਰਮੈਨ ਜਿਲ੍ਹਾ ਪਰਿਸ਼ਦ ਅਤੇ ਪ੍ਰਧਾਨ ਯੂਥ ਅਕਾਲੀ ਦਲ ਦੁਆਬਾ ਜੋਨ ਨੇ ਯਕੀਨ ਦਿਵਾਇਆ ਕਿ ਕੌਮੀ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ਤੇ ਰਾਜ ਪੱਧਰੀ ਪੱਧਰੀ ਸਮਾਗਮ ਨੂੰ ਸਫ਼ਲ ਤੇ ਯਾਦਗਾਰੀ ਬਣਾਉਣ ਲਈ ਯੂਥ ਵਰਕਰ ਪੱਬਾਂ ਭਾਰ ਹਨ। ਇਸ ਮੌਕੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਮੰਚ ਸੰਚਾਲਨ ਕਰਦਿਆਂ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਯਾਦਗਾਰੀ ਐਜੁਕੇਸ਼ਨ ਕਮੇਟੀ ਦੇ ਪ੍ਰਧਾਨ ਸ. ਸੰਪੂਰਨ ਸਿੰਘ ਘੋਗਰਾ ਨੇ ਮੀਟਿੰਗ ਵਿਚ ਪਹੁੰਚੇ ਆਗੂਆਂ ਤੇ ਕਾਰਕੁੰਨਾਂ ਦਾ ਧੰਨਵਾਦ ਕੀਤਾ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਸੁਰਿੰਦਰ ਸਿੰਘ ਤਲਵਾੜਾ, ਏ. ਪੀ. ਐੱਸ. ਉੱਭੀ, ਸਮਰਜੀਤ ਸਿੰਘ ਸ਼ਮੀ, ਮਨਜਿੰਦਰ ਸਿੰਘ ਤਲਵਾੜਾ, ਹੈੱਡਮਾਸਟਰ ਕੁਲਵੰਤ ਸਿੰਘ, ਹਰਨੇਕ ਸਿੰਘ ਸੋਨਾ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

No comments:
Post a Comment