ਨਾਰੀ ਸ਼ਕਤੀ ਤੇ ਵਿਸ਼ੇਸ਼ ਸੈਮੀਨਾਰ
ਤਲਵਾੜਾ, 3 ਜੂਨ: ਇੱਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਵਿਖੇ ਨਾਰੀ ਸ਼ਕਤੀ ਦੀ ਮਹਾਨਤਾ ਤੇ ਜਨਰੇਸ਼ਨ ਐਕਸ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼੍ਰੀਮਤੀ ਸੁਖਵਿੰਦਰ ਕੌਰ ਨੇ ਕੀਤੀ ਅਤੇ ਮੁੱਖ ਬੁਲਾਰੇ ਵਜੋਂ ਆਈ. ਆਈ. ਟੀ. ਕਾਨਪੁਰ ਤੋਂ ਰਿਟਾ. ਪ੍ਰੋਫੈਸਰ ਸਾਂਪਲਾ ਓਮਪ੍ਰਕਾਸ਼ ਨੇ ਪ੍ਰਭਾਵਸ਼ਾਲੀ ਢੰਗ ਨਾਲ ਵਿਚਾਰ ਪੇਸ਼ ਕੀਤੇ। ਸ਼੍ਰੀ ਸਾਂਪਲਾ ਨੇ ਬੇਹੱਦ ਰੌਚਕ ਅੰਦਾਜ ਵਿਚ ਦੱਸਿਆ ਕਿ ਔਰਤਾਂ ਨੂੰ ਆਪਣੀ ਅਥਾਹ ਸ਼ਕਤੀ ਦੀ ਪਹਿਚਾਣ ਕਰਨੀ ਚਾਹੀਦੀ ਹੈ ਅਤੇ ਮਹਾਨ ਮੀਲ ਪੱਥਰ ਸਥਾਪਿਤ ਕਰਨ ਵਾਲੀਆਂ ਦ੍ਰਿੜ ਸੰਕਲਪ ਔਰਤਾਂ ਸੁਨੀਤਾ ਵਿਲੀਅਮਜ਼, ਕਲਪਨਾ ਚਾਵਲਾ ਦੀ ਤਰਾਂ ਉੱਚੀ ਉਡਾਨ ਤੇ ਸੁਪਨੇ ਨੂੰ ਸੱਚ ਕਰਨਾ ਚਾਹੀਦਾ ਹੈ। ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਸੁਖਵਿੰਦਰ ਕੌਰ ਨੇ ਪ੍ਰਭਾਵਸ਼ਾਲੀ ਚਰਚਾ ਨੂੰ ਜਾਰੀ ਰੱਖਦਿਆਂ ਕਿਹਾ ਕਿ ਹੁਣ ਔਰਤਾਂ ਨੂੰ ਸਮਾਜ ਵਿਚ ਆਪਣਾ ਸਥਾਨ ਬਰਾਬਰੀ ਤੇ ਕਾਇਮ ਰੱਖਣ ਦਾ ਸੁਨਿਹਰੀ ਸਮਾਂ ਮਿਲਿਆ ਹੈ ਅਤੇ ਉਨ੍ਹਾਂ ਨੂੰ ਸਮਾਜ, ਦੇਸ਼ ਤੇ ਦੁਨੀਆਂ ਦੇ ਵਿਕਾਸ ਨੂੰ ਨਵੀਆਂ ਬੁ¦ਦੀਆਂ ਤੇ ਪਹੁੰਚਾਣ ਲਈ ਬੇਹੱਦ ਸੁਹਿਰਦਤਾ ਨਾਲ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਸਕੂਲ ਪੱਧਰ ਤੋਂ ਚੰਗੇਰੇ ਸਮਾਜ ਦੀ ਸਿਰਜਣਾ ਲਈ ਗੁਣਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ ਜਿਸ ਤਹਿਤ ਪੜ੍ਹਾਈ ਲਿਖਾਈ, ਖੇਡਾਂ, ਸਕੂਲ ਦੀ ਸਫ਼ਾਈ ਤੇ ਸੁੰਦਰਤਾ ਨੂੰ ਕਾਇਮ ਰੱਖਣਾਂ ਪ੍ਰਮੁੱਖ ਹਨ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਰੇਸ਼ ਕੁਮਾਰੀ ਨੇ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕਰਦਿਆਂ ਕਿਹਾ ਅਜਿਹੇ ਉਪਯੋਗੀ ਸੈਮੀਨਾਰ ਸਮੇਂ ਦੀ ਲੋੜ ਹਨ। ਇਸ ਮੌਕੇ ਸਵਾਲ ਜਵਾਬ ਤੇ ਵਿਚਾਰ ਚਰਚਾ ਵਿਚ ਸ਼ਾਨਦਾਰ ਕਾਰਗੁਜਾਰੀ ਦਿਖਾਉਣ ਵਾਲੀਆਂ ਵਿਦਿਆਰਥਣਾਂ ਨੂੰ ਸ਼੍ਰੀ ਸਾਂਪਲਾ ਤੇ ਸ਼੍ਰੀਮਤੀ ਸੁਖਵਿੰਦਰ ਕੌਰ ਵੱਲੋਂ ਨਗਦ ਇਨਾਮ ਤਕਸੀਮ ਕੀਤੇ ਗਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਜਿੰਦਰ ਪ੍ਰਸ਼ਾਦ ਸ਼ਰਮਾ ਮੁੱਖ ਅਧਿਆਪਕ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ, ਵਿਜੈ ਕੁਮਾਰੀ ਲੈਕਚਰਾਰ ਅੰਗਰੇਜ਼ੀ ਨੇ ਵੀ ਵਿਚਾਰ ਚਰਚਾ ਵਿਚ ਭਾਗ ਲਿਆ।

No comments:
Post a Comment