ਹੁਸਿਆਰਪੁਰ, 13 ਜੂਨ: ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ 40-ਵਿਧਾਨ ਸਭਾ ਹਲਕਾ ਦਸੂਹਾ ਦੀ ਜ਼ਿਮਨੀ ਚੋਣ ਦੇ ਐਲਾਨ ਨਾਲ ਜਿਲ੍ਹੇ ਵਿੱਚ 11 ਜੂਨ 2012 ਤੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਲਈ ਸਮੂਹ ਰਾਜਨੀਤਿਕ ਪਾਰਟੀਆਂ, ਉਮੀਦਵਾਰ ਅਤੇ ਸਾਰੇ ਵਿਭਾਗ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣ।
ਜਿਲ੍ਹਾ ਚੋਣ ਅਫ਼ਸਰ ਨੇ ਜਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 11 ਜੁਲਾਈ 2012 ਨੂੰ 40-ਵਿਧਾਨ ਸਭਾ ਹਲਕਾ ਦਸੂਹਾ ਦੀ ਜ਼ਿਮਨੀ ਚੋਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਲਾਗੂ ਕੀਤੇ ਗਏ ਚੋਣ ਜ਼ਾਬਤੇ ਸਬੰਧੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੋਟਰਾਂ ਨੂੰ ਭਰਮਾਉਣ ਲਈ ਨਗਦੀ, ਸ਼ਰਾਬ ਜਾਂ ਹੋਰ ਕਿਸੇ ਚੀਜ਼ ਦੀ ਵੰਡ ਰਿਸ਼ਵਤ ਦੇਣਾ ਸਮਝਿਆ ਜਾਵੇਗਾ ਜੋ ਕਿ ਇੱਕ ਸਜ਼ਾ ਯੋਗ ਜ਼ੁਰਮ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਦੌਰਾਨ ਹਰੇਕ ਪੁਲਿਸ ਸਟੇਸ਼ਨਾਂ ਅਧੀਨ ਨਗਦੀ ਸ਼ਰਾਬ ਅਤੇ ਹੋਰ ਵਸਤੂਆਂ ਦੀ ਵੰਡ ਤੇ ਨਜ਼ਰ ਰੱਖਣ ਲਈ ਉਡਣ ਦਸਤੇ ਬਣਾਏ ਗਏ ਹਨ। ਉਨ੍ਹਾਂ ਹਰੇਕ ਵਿਅਕਤੀ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਵਿਅਕਤੀ ਚੋਣਾਂਠ ਦੌਰਾਨ ਨਗਦੀ ਲਿਜਾਣ ਵੇਲੇ ਧੰਨ ਪ੍ਰਾਪਤੀ ਦੇ ਸਾਧਨ ਅਤੇ ਇਨ੍ਹਾਂ ਦੀ ਵਰਤੋਂ ਬਾਰੇ ਦਸਤਾਵੇਜ਼ ਆਪਣੇ ਕੋਲ ਜ਼ਰੂਰ ਰੱਖਣ ਤਾਂ ਜੋ ਉਡਣ ਦਸਤਿਆਂ ਨੂੰ ਸਪੱਸ਼ਟੀਕਰਨ ਦਿੱਤਾ ਜਾ ਸਕੇ ਤਾਂ ਜੋ ਅਜਿਹੀਆਂ ਚੀਜ਼ਾਂ ਨੂੰ ਜ਼ਬਤ ਕਰਨ ਤੋਂ ਬਚਾਇਆ ਜਾ ਸਕੇ।

No comments:
Post a Comment