ਹੁਸ਼ਿਆਰਪੁਰ, 21 ਜੂਨ: ਸ੍ਰ: ਦੀਪਇੰਦਰ ਸਿੰਘ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿੱਧਾਂ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਤੰਤਰਕ ਪ੍ਰਕ੍ਰਿਆ ਵਿੱਚ ਵੋਟ ਦੇ ਹੱਕ ਦੀ ਸਮਝਦਾਰੀ ਨਾਲ ਵਰਤੋਂ ਕਰਕੇ ਵੋਟਰ ਸੂਝਵਾਨ ਤੇ ਸਹੀ ਨੇਤਾ ਨੂੰ ਵਾਂਗਡੋਰ ਸੌਂਪ ਕੇ ਲੋਕਤੰਤਰਕ ਕਦਰਾਂ-ਕੀਮਤਾਂ ਵਿੱਚ ਉਸਾਰੂ ਯੋਗਦਾਨ ਪਾ ਸਕਦੇ ਹਨ। ਇਸ ਲਈ ਜ਼ਰੂਰੀ ਹੈ ਕਿ ਵੋਟ ਦੇ ਅਧਿਕਾਰ ਦੀ ਵਰਤੋਂ ਬਗੈਰ ਕਿਸੇ ਲਾਲਚ ਅਤੇ ਨਸ਼ਿਆਂ ਦੀ ਵਰਤੋਂ ਤੋਂ ਪ੍ਰਹੇਜ ਕਰਕੇ ਸਮਝਦਾਰੀ ਨਾਲ ਕੀਤੀ ਜਾਵੇ। ਇਸ ਸਬੰਧੀ ਆਦਰਸ਼ ਚੋਣ ਜ਼ਾਬਤੇ ਅਨੁਸਾਰ ਵੋਟਰਾਂ ਨੂੰ ਭਰਮਾਉਣ ਲਈ ਸ਼ਰਾਬ, ਪੈਸਾ, ਹੋਰ ਚੀਜਾਂ ਦੀ ਵੰਡ ਵੋਟਰਾਂ ਨੂੰ ਹੱਕ ਵਿੱਚ ਕਰਨ ਲਈ ਲਾਲਚ ਦੇਣਾ ਜਾਂ ਡਰਾਉਣਾ-ਧਮਕਾਉਣਾ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਦੀ ਜ਼ਿਮਨੀ ਚੋਣ ਦੌਰਾਨ ਸ਼ਰਾਬ ਦੇ ਉਤਪਾਦਨ, ਭੰਡਾਰਨ ਅਤੇ ਵੰਡਣ ਦੇ ਖਤਰੇ ਨੂੰ ਲਗਾਮ ਪਾਉਣ ਲਈ ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਅੰਗਰੇਜ਼ੀ ਸ਼ਰਾਬ, ਬੀਅਰ ਜਾਂ ਦੇਸੀ ਸ਼ਰਾਬ ਦਾ ਉਤਪਾਦਨ, ਵਿਕਰੀ ਲਾਇਸੰਸੀ ਸਟਾਕਕਿਸਟਾਂ ਦੀਆਂ ਸਟਾਕ ਸੇਵਾਵਾਂ, ਪ੍ਰਚੁਨ ਵਿਕਰੇਤਾਵਾਂ ਵੱਲੋਂ ਰੋਜ਼ਾਨਾ ਸ਼ਰਾਬ ਦੀ ਪ੍ਰਾਪਤੀ ਤੇ ਵਿਕਰੀ ਤੇ ਠੇਕਿਆਂ ਦੇ ਰੋਜ਼ਾਨਾ ਖੁਲਣ ਤੇ ਬੰਦ ਹੋਣ ਦੇ ਸਮੇਂ ਅਤੇ ਇਹ ਸਾਰੀਆਂ ਪ੍ਰਕ੍ਰਿਆਵਾਂ ਤੇ ਨਜ਼ਰ ਰੱਖਣ ਲਈ ਪਿਛਲੇ ਸਾਲ ਦੇ ਅੰਕੜਿਆਂ ਦੀ ਰੌਸ਼ਨੀ ਵਿੱਚ ਕਰੜੀ ਨਿਗਾਹ ਰੱਖੀ ਜਾਵੇ ਅਤੇ ਸਮੇਂ-ਸਮੇਂ ਤੇ ਨਿਰੀਖਣ ਕੀਤਾ ਜਾਵੇ। ਇਸ ਸਬੰਧੀ ਈ.ਟੀ.ਓ. ਐਕਸਾਈਜ਼ ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪੱਧਰੀ ਨੋਡਲ ਅਫ਼ਸਰ ਹਰੇਕ ਦੂਸਰੇ ਦਿਨ ਚੋਣ ਹਦਾਇਤਾਂ ਸਬੰਧੀ ਅਨੈਕਸਚਰ-22 ਵਿੱਚ ਦਿੱਤੇ ਪ੍ਰਫਾਰਮੇ ਅਨੁਸਾਰ ਵੱਖਰੇ ਫਾਰਮਾਂ ਵਿੱਚ ਅੰਗਰੇਜ਼ੀ, ਬੀਅਰ ਅਤੇ ਦੇਸੀ ਸ਼ਰਾਬ ਦੀ ਰਿਪੋਰਟ ਜ਼ਿਲ੍ਹਾ ਚੋਣ ਅਫ਼ਸਰ, ਖਰਚਾ ਅਬਜ਼ਰਵਰ ਅਤੇ ਰਾਜ ਪੱਧਰੀ ਆਬਕਾਰੀ ਵਿਭਾਗ ਨੂੰ ਭੇਜੇਗਾ। ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਚੋਣ ਮੁਕੰਮਲ ਹੋਣ ਤੱਕ ਆਰ.ਟੀ.ਓ. ਨਾਕਿਆਂ ਅਤੇ ਆਬਕਾਰੀ ਨਾਕਿਆਂ ਉਤੇ ਵਿਸ਼ੇਸ਼ ਤੌਰ ਤੇ ਨਿਯੁਕਤ ਆਬਕਾਰੀ ਵਿਭਾਗ ਦੇ ਸਟਾਫ਼ ਵੱਲੋਂ ਦਿਨ-ਰਾਤ ਅੰਤਰਰਾਜ਼ੀ ਵਾਹਨਾਂ ਤੇ ਸਖਤ ਚੌਕਸੀ ਰੱਖੀ ਜਾਵੇ। ਜਿਲ੍ਹਾ ਚੋਣ ਅਫ਼ਸਰ-ਕਮ-ਜਿਲ੍ਹਾ ਮੈਜਿਸਟਰੇਟ ਨੇ ਵਿਧਾਨ ਸਭਾ ਚੋਣ ਹਲਕਾ 40-ਦਸੂਹਾ ਦੇ ਖੇਤਰ ਅੰਦਰ 10, 11 ਅਤੇ 14 ਜੁਲਾਈ 2012 ਨੂੰ ਡਰਾਈ ਡੇ ਘੋਸ਼ਿਤ ਕੀਤੇ ਹਨ। ਇਨ੍ਹਾਂ ਦਿਨਾਂ ਦੌਰਾਨ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣਗੇ । ਉਨ੍ਹਾਂ ਕਿਹਾ ਕਿ ਇਨ੍ਹਾਂ ਡਰਾਈ ਡੇ ਘੋਸ਼ਿਤ ਦਿਨਾਂ ਦੌਰਾਨ ਵਿਧਾਨ ਸਭਾ 40- ਦਸੂਹਾ ਦੇ ਖੇਤਰ ਵਿੱਚ ਸ਼ਰਾਬ ਤੇ ਮੁਕੰਮਲ ਰੋਕ ਲਈ ਇਸ ਖੇਤਰ ਦੇ 5 ਕਿਲੋਮੀਟਰ ਅੰਦਰ ਪੈਂਦੇ ਘੇਰੇ ਵਿੱਚ ਵੀ ਸ਼ਰਾਬ ਦੀ ਵਿਕਰੀ ਅਤੇ ਵਰਤੋਂ ਤੇ ਪੂਰਨ ਪਾਬੰਦੀ ਹੋਵੇਗੀ। ਇਨ੍ਹਾਂ ਦਿਨਾਂ ਨੂੰ ਹੋਟਲਾਂ, ਕਲੱਬਾਂ, ਅਹਾਤਿਆਂ, ਮੈਰਿਜ ਪੈਲਸਾਂ ਆਦਿ ਵਿੱਚ ਵੀ ਸ਼ਰਾਬ ਦੀ ਵਰਤੋਂ ਨੂੰ ਰੋਕਣ ਲਈ ਖਾਸ ਨਜ਼ਰ ਰੱਖੀ ਜਾਵੇ। ਉਪਰੋਕਤ ਡਰਾਈ ਡੇ ਦਿਨਾਂ ਤੋਂ ਇਲਾਵਾ ਮੈਰਿਜ ਪਾਰਟੀਆਂ, ਵਿਆਹਾਂ ਤੇ ਸ਼ਰਾਬ ਦੀ ਵਰਤੋਂ ਕਰਨ ਲਈ ਦਿੱਤੀ ਜਾਂਦੀ ਆਗਿਆ ਦੀ ਕਾਪੀ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜੀ ਜਾਵੇ । ਉਨ੍ਹਾਂ ਐਕਸਾਈਜ਼ ਵਿਭਾਗ ਨੂੰ ਇਹ ਵੀ ਕਿਹਾ ਕਿ ਦਰਿਆ ਅਤੇ ਕੰਢੀ ਦੇ ਨੀਮ ਪਹਾੜੀ ਦੇ ਇਲਾਕੇ ਵਿੱਚ ਦੇਸੀ ਸ਼ਰਾਬ ਨਾ ਬਣਾਉਣ ਸਬੰਧੀ ਸਖਤ ਨਿਗਾਹ ਰੱਖੀ ਜਾਵੇ। ਠੇਕੇਦਾਰਾਂ ਵੱਲੋਂ ਚੋਣਾਂ ਦੌਰਾਨ ਪਰਚੀਆਂ ਉਤੇ ਸ਼ਰਾਬ ਦੀ ਵੰਡ ਨਾ ਕੀਤੀ ਜਾਵੇ। ਅਜਿਹਾ ਕਰਦੇ ਪਾਏ ਜਾਣ ਵਾਲੇ ਠੇਕੇਦਾਰਾਂ ਦੇ ਲਾਇਸੰਸ ਰੱਦ ਕੀਤੇ ਜਾਣਗੇ। ਉਨ੍ਹਾਂ ਐਕਸਾਈਜ਼ ਵਿਭਾਗ ਵੱਲੋਂ ਨਿਗਰਾਨੀ ਤੇ ਛਾਪੇਮਾਰੀ ਲਈ ਬਣਾਈਆਂ ਟੀਮਾਂ ਨੂੰ ਸਖਤੀ ਨਾਲ ਅਮਲ ਕਰਨ ਲਈ ਕਿਹਾ।
ਇਸ ਮੀਟਿੰਗ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਕਰ ਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

No comments:
Post a Comment