ਹੁਸ਼ਿਆਰਪੁਰ 18 ਜੂਨ: ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਦੀਆਂ ਹਦਾਇਤਾਂ ਤੇ ਪੇਂਡੂ ਜਲ ਸਪਲਾਈ ਵਿਭਾਗ ਵਲੋਂ ਗਰਮੀ ਦੇ ਮੌਸਮ ਦੌਰਾਨ ਆਪਣੇ ਲਾਭਪਾਤਰੀਆਂ ਨੂੰ ਇਕ ਸਾਰ ਪਾਣੀ ਦੀ ਸਪਲਾਈ ਦੇਣ ਦੇ ਮਨੋਰਥ ਨਾਲ ਪਿੰਡਾਂ ਵਿਚ ਲੋਕਾਂ ਵਲੋਂ ਵਾਟਰ ਸਪਲਾਈ ਲਾਈਨਾਂ ਉਪਰ ਨਜਾਇਜ਼ ਤੌਰ ਤੇ ਲਗਾਏ ਗਏ ਟੂਲੋ ਪੰਪਾਂ ਨੂੰ ਉਤਾਰਨ ਦੀ ਮੁਹਿੰਮ ਸੁਰੂ ਕੀਤੀ । ਇਸ ਮੁਹਿੰਮ ਅਧੀਨ ਉਪ ਮੰਡਲ ਗੜ੍ਹਦੀਵਾਲਾ ਦੇ ਪਿੰਡ ਜੋਹਲ,ਅੱਲੜ੍ਹ ਪਿੰਡ ਅਤੇ ਧੁੱਗਾਂ ਕਲਾਂ ਆਦਿ ਪਿੰਡਾਂ ਵਿਚ ਜਲ ਸਪਲਾਈ ਅਤੇ ਪੁਲਿਸ ਵਿਭਾਗ ਵਲੋਂ ਸਾਂਝੇ ਤੋਰ ਤੇ ਘਰ ਘਰ ਜਾ ਕੇ ਚੈਕਿੰਗ ਕੀਤੀ ਗਈ ਅਤੇ ਜਲ ਸਪਲਾਈ ਪਾਈਪਾਂ ਨਾਲ ਘਰਾਂ ਵਿਚ ਨਜਾਇਜ਼ ਤੌਰ ਤੇ ਲਗਾਏ ਗਏ ਟੂਲੋ ਪੰਪ ਉਤਾਰੇ। ਇਹ ਜਾਣਕਾਰੀ ਦਿੰਦਿਆਂ ਪੇਂਡੂ ਜਲ ਸਪਲਾਈ ਵਿਭਾਗ ਉਪ ਮੰਡਲ ਗੜ੍ਹਦੀਵਾਲਾ ਦੇ ਐਸ.ਡੀ.ਓ. ਸ੍ਰ.ਸਤਨਾਮ ਸਿੰਘ ਧਨੋਆ ਨੇ ਦੱਸਿਆ ਕਿ ਸੁਰੂ ਕੀਤੀ ਗਈ ਇਸ ਮੁਹਿੰਮ ਅਧੀਨ ਪਿੰਡ ਜੋਹਲ ਵਿਚ 09 , ਧੁੱਗਾਂ ਕਲਾਂ ਵਿਚ 13 ਅਤੇ ਅੱਲੜ੍ਹ ਪਿੰਡ ਵਿਚ 2 ਟੂਲੋ ਪੰਪ ਉਤਾਰੇ ਗਏ। ਉਨ੍ਹਾਂ ਦੱਸਿਆ ਕਿ ਆਰਥਿਕ ਤੌਰ ਤੇ ਸੋਖੇ ਪਰਿਵਾਰਾਂ ਵਲੋਂ ਵਾਟਰ ਸਪਲਾਈ ਦਾ ਕੁਨੈਕਸ਼ਨ ਲੈਣ ਉਪਰੰਤ ਉਨ੍ਹਾਂ ਉਪਰ ਟੂਲੋ ਪੰਪ ਫਿਟ ਕੀਤੇ ਹੋਏ ਹਨ ਜਿਹੜੇ ਕਿ ਸਰਾਸਰ ਗੈਰ ਕਾਨੂੰਨੀ ਹਨ ।
ਉਨ੍ਹਾਂ ਦੱਸਿਆ ਕਿ ਵਾਟਰ ਸਪਲਾਈ ਐਕਟ ਅਧੀਨ ਜਦੋਂ ਕੁਨੈਕਸ਼ਨ ਲੈਣ ਲਈ ਅਪਲਾਈ ਕੀਤਾ ਜਾਂਦਾ ਹੈ ਤਾਂ ਉਸ ਵੇਲੇ ਦਿੱਤੇ ਗਏ ਪ੍ਰੋਫਾਰਮੇ ਵਿਚ ਬਕਾਇਦਾ ਤੌਰ ਤੇ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਟੂਲੋ ਪੰਪ ਲਗਾਉਣਾ ਗੈਰ ਕਾਨੂੰਨੀ ਹੈ ਅਤੇ ਪੀਣ ਵਾਲੇ ਪਾਣੀ ਦੀ ਵਰਤੋਂ ਹੋਰ ਕੰਮਾਂ ਲਈ ਕਰਨਾ ਵੀ ਗੈਰ ਕਾਨੂੰਨੀ ਹੈ ।ਇਸ ਦੇ ਬਾਵਜੂਦ ਵੀ ਲੋਕਾਂ ਵਲੋਂ ਗੈਰ ਕਾਨੂੰਨੀ ਢੰਗ ਨਾਲ ਟੂਲੋ ਪੰਪ ਲਗਾਏ ਜਾ ਰਹੇ ਹਨ ਜਿਸ ਨਾਲ ਗਰੀਬ ਅਤੇ ਆਂਢ ਗੁਆਂਢ ਦੇ ਉਨ੍ਹਾਂ ਲੋਕਾਂ ਦੇ ਘਰਾਂ ਨੂੰ ਸਹੀ ਪਾਣੀ ਦੀ ਸਪਲਾਈ ਨਹੀਂ ਹੁੰਦੀ, ਜਿੰਨਾਂ ਦੇ ਘਰਾਂ ਵਿਚ ਟੂਲੋ ਪੰਪ ਨਹੀਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਅਪਣੇ ਹਰ ਲਾਭਪਾਤਰੀ ਨੂੰ ਉਸ ਦੀ ਲੋੜ ਅਨੁਸਾਰ ਪਾਣੀ ਦੇਵੇ ਜਿਸ ਨੂੰ ਧਿਆਨ ਵਿਚ ਰੱਖਦਿਆਂ ਵਿਭਾਗ ਵਲੋਂ ਜਲ ਸਪਲਾਈ ਯੋਜਨਾ ਵਾਲੇ ਪਿੰਡਾਂ ਵਿਚ ਇਕ ਮੁਹਿੰਮ ਅਧੀਨ ਚੈਕਿੰਗ ਕਰਕੇ ਟੂਲੋ ਪੰਪ ਉਤਾਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਟੂਲੋ ਪੰਪ ਜਿਥੇ ਵਿਭਾਗ ਵਲੋਂ ਜਬਤ ਕੀਤੇ ਜਾ ਰਹੇ ਹਨ , ਉਥੇ ਨਾਲ ਹੀ ਜਿੰਨਾਂ ਦੇ ਘਰਾਂ ਵਿਚੋਂ ਟੂਲੋ ਪੰਪ ਫੜੇ ਜਾਂਦੇ ਹਨ ਉਨ੍ਹਾਂ ਨੂੰ ਜੁਰਮਾਨੇ ਦੀ ਵੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਲਗਾਏ ਗਏ ਟੂਲੋ ਪੰਪ ਹਟਾਉਣ ਨੂੰ ਯਕੀਨੀ ਬਣਾਉਣ ਨਹੀਂ ਤਾਂ ਇਸ ਮੁਹਿੰਮ ਅਧੀਨ ਜਿੰਨਾਂ ਲੋਕਾਂ ਦੇ ਘਰਾਂ ਵਿਚੋਂ ਟੂਲੋ ਪੰਪ ਫੜੇ ਜਾਂਦੇ ਹਨ ਉਨ੍ਹਾਂ ਨੂੰ ਜਬਤ ਵੀ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਜੁਰਮਾਨਾ ਵੀ ਕੀਤਾ ਜਾਵੇਗਾ।
ਇਸ ਮੁਹਿੰਮ ਅਧੀਨ ਟੂਲੋ ਪੰਪ ਉਤਾਰਨ ਵਾਲੀ ਟੀਮ ਵਿਚ ਸ੍ਰ.ਬਲਬੀਰ ਸਿੰਘ ਜੇ.ਈ. ਸਬ ਡਵੀਜ਼ਨ ਗੜ੍ਹਦੀਵਾਲਾ, ਹੈਡ ਕਾਂਸਟੇਬਲ ਦਰਸ਼ਨ ਸਿੰਘ ਥਾਣਾ ਗੜ੍ਹਦੀਵਾਲਾ, ਕਾਂਸਟੇਬਲ ਕੁਲਵੰਤ ਸਿੰਘ ਗੜ੍ਹਦੀਵਾਲਾ, ਸ੍ਰ.ਜਸਵੰਤ ਸਿੰਘ ਧੁੱਗਾ, ਸ੍ਰ.ਰਘਬੀਰ ਸਿੰਘ, ਸ੍ਰ.ਜਾਗੀਰ ਸਿੰਘ, ਸ੍ਰ.ਜੋਗਾ ਸਿੰਘ , ਸ੍ਰ.ਮਨਦੀਪ ਸਿੰਘ ਸ੍ਰ.ਜਗਦੀਸ਼ ਸਿੰਘ ਧੁੱਗਾ ਸਾਰੇ ਪੰਪ ਉਪਰੇਟਰ ਇਸ ਟੀਮ ਵਿਚ ਸ਼ਾਮਿਲ ਸਨ।

No comments:
Post a Comment