ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਸੰਬੋਧਨ ਕਰਦੇ ਹੋਏ। |
ਹਰਿਸਮਰਤ ਸਿੰਘ ਸਾਹੀ |
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਸੂਬੇ ਦੇ ਕਰਜਾ ਮੁਆਫੀ ਸਬੰਧੀ ਕੇਂਦਰ ਉਤੇ ਪਾਏ ਜਾ ਰਹੇ ਦਬਾਅ ਸਬੰਧੀ ਪੁ¤ਛੇ ਅਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਕਰਜੇ ਦੇ ਬੋਝ ਹੇਠ ਸੂਬਿਆਂ ਦੇ ਕਰਜ਼ਿਆਂ ਨੂੰ ਮੁਆਫ਼ ਕਰਨਾ ਇਹ ਕੇਂਦਰ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। ਉਨ੍ਹਾਂ ਕਰਜੇ ਦੇ ਬੋਝ ਹੇਠ ਦੱਬੇ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਇਹ ਕਰਜਾ ਸੂਬੇ ਸਿਰ ਰਾਸ਼ਟਰੀ ਹਿੱਤਾਂ ਅਤੇ ਦੇਸ਼ ਦੀ ਏਕਤਾ, ਅਖੰਡਤਾ ਕਾਰਨ ਚੜਿਆ ਹੈ ਜਿਸ ਕਰਕੇ ਇਸ ਕਰਜੇ ਨੂੰ ਮੁਆਫ਼ ਕਰਨਾ ਕੇਂਦਰ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਸਵ: ਅਮਰਜੀਤ ਸਿੰਘ ਸਾਹੀ ਦੇ ਪ੍ਰੀਵਾਰ ਦੇ ਮੈਂਬਰ ਨੂੰ ਦਸੂਹਾ ਤੋਂ ਟਿਕਟ ਦਿੱਤੇ ਜਾਣ ਸਬੰਧੀ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਹ ਭਾਰਤੀ ਜਨਤਾ ਪਾਰਟੀ ਦਾ ਆਪਣਾ ਮਾਮਲਾ ਹੈ। ਪਾਰਟੀ ਉਮੀਦਵਾਰ ਸਬੰਧੀ ਜੋ ਫੈਸਲਾ ਕਰੇਗੀ, ਅਕਾਲੀ ਦਲ ਉਸ ਦੀ ਹਮਾਇਤ ਕਰੇਗਾ।
ਸ਼ਰਧਾਂਜ਼ਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਵ: ਅਮਰਜੀਤ ਸਿੰਘ ਸਾਹੀ ਇੱਕ ਸੂਝਵਾਨ ਅਤੇ ਇਮਾਨਦਾਰ ਆਗੂ ਸਨ ਜਿਹੜੇ ਕਿ ਸਿਆਸੀ ਲੋਕਾਂ ਲਈ ਇੱਕ ਚਾਨਣ ਮੁਨਾਰੇ ਦੀ ਤਰ੍ਹਾਂ ਸਨ। ਲੋਕਾਂ ਦੀਆਂ ਦੁ¤ਖ ਤਕਲੀਫ਼ਾਂ ਨੂੰ ਹੱਲ ਕਰਨ ਵਾਸਤੇ ਉਹ ਦਿਨ ਰਾਤ ਯਤਨਸ਼ੀਲ ਰਹਿੰਦੇ ਸਨ ਅਤੇ ਉਨ੍ਹਾਂ ਪ੍ਰਤੀ ਲੋਕਾਂ ਦਾ ਵਿਸ਼ਵਾਸ਼ ਅੱਜ ਦੇ ਇਸ ਇਕੱਠ ਤੋਂ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਮੁਦਈ ਸਨ ਅਤੇ ਉਹ ਇਲਾਕੇ ਤੇ ਪੰਜਾਬ ਵਿੱਚ ਭਾਈਚਾਰਕ ਸਾਂਝਾ ਨੂੰ ਮਜ਼ਬੂਤ ਕਰਨ ਲਈ ਹਮੇਸ਼ਾਂ ਹੀ ਯਤਨਸ਼ੀਲ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਉਹ ਅਕਾਲੀ ਭਾਜਪਾ ਸਰਕਾਰ ਦੇ ਮੁ¤ਖੀ ਹੋਣ ਦੇ ਨਾਤੇ ਇਸ ਪ੍ਰੀਵਾਰ ਦੇ ਦੁ¤ਖ ਵਿੱਚ ਸਰੀਕ ਹੁੰਦੇ ਹੋਏ ਪ੍ਰੀਵਾਰ ਨੂੰ ਇਹ ਵਿਸ਼ਵਾਸ਼ ਦੁਆਉਂਦੇ ਹਨ ਕਿ ਪ੍ਰੀਵਾਰ ਨੂੰ ਜਦੋਂ ਵੀ ਕੋਈ ਦੁ¤ਖ ਤਕਲੀਫ਼ ਜਾਂ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਇਸ ਪ੍ਰੀਵਾਰ ਦੇ ਵੱਡੇ ਵਡੇਰਿਆਂ ਅਦੇ ਤੌਰ ਤੇ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨ ਕਰਨਗੇ।
ਅਲਵਿਦਾ ! ( ਸਵ. ਅਮਰਜੀਤ ਸਿੰਘ ਸਾਹੀ ) |
ਇਸ ਮੌਕੇ ਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਸਵ: ਅਮਰਜੀਤ ਸਿੰਘ ਸਾਹੀ ਦੇ ਬੇਟੇ ਡਾ. ਹਰਸਿਮਰਤ ਸਿੰਘ ਸਾਹੀ ਨੂੰ ਪੱਗੜੀ ਭੇਂਟ ਕੀਤੀ। ਇਸ ਤੋਂ ਇਲਾਵਾ ਹੋਰ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਵੀ ਸਵ: ਅਮਰਜੀਤ ਸਿੰਘ ਸਾਹੀ ਦੇ ਬੇਟੇ ਡਾ. ਹਰਸਿਮਰਤ ਸਿੰਘ ਨੂੰ ਪਗੜੀ ਭੇਂਟ ਕਰਨ ਦੀ ਰਸਮ ਅਦਾ ਕੀਤੀ।
ਇਸ ਮੌਕੇ ਤੇ ਸ੍ਰ: ਬਿਕਰਮ ਸਿੰਘ ਮਜੀਠੀਆ ਲੋਕ ਸੰਪਰਕ ਅਤੇ ਮਾਲ ਮੰਤਰੀ ਪੰਜਾਬ ਨੇ ਕਿਹਾ ਕਿ ਸਵ: ਅਮਰਜੀਤ ਸਿੰਘ ਸਾਹੀ ਇਸ ਇਲਾਕੇ ਦੇ ਇੱਕ ਅਜਿਹੇ ਲੋਕ ਨੇਤਾ ਸਨ ਜਿਨ੍ਹਾਂ ਨੇ ਆਪਣਾ ਜੀਵਨ ਪਿੰਡ ਦੀ ਸਰਪੰਚੀ, ਨਗਰ ਕੌਂਸਲ ਮੈਂਬਰ ਤੋਂ ਸ਼ੁਰੂ ਕੀਤਾ ਅਤੇ ਉਹ ਲਗਾਤਾਰ ਦੋ ਵਾਰ ਇਸ ਹਲਕੇ ਦੇ ਪ੍ਰਤੀਨਿੱਧ ਬਣੇ। ਉਨ੍ਹਾਂ ਕਿਹਾ ਕਿ ਸਵ: ਸਾਹੀ ਦੇ ਲੋਕਾਂ ਨਾਲ ਜੁੜੇ ਹੋਣ ਕਰਕੇ ਹੀ ਕਾਂਗਰਸ ਦੇ ਬਹੁਤ ਹੀ ਮਜ਼ਬੂਤ ਤੇ ਪੁਰਾਣੇ ਗੜ੍ਹ ਨੂੰ ਤੋੜਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਅਤੇ ਇਮਾਨਦਾਰਵਾਲੀ ਸ਼ਵੀ ਤੋਂ ਰਾਜਨੀਤਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ; ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਯੂਥ ਅਕਾਲੀ ਦਲ ਵੱਲੋਂ ਪ੍ਰੀਵਾਰ ਦੇ ਦੁ¤ਖ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ ਸਵ: ਸਾਹੀ ਵੱਲੋਂ ਰਾਜਨੀਤੀ ਦੇ ਨਾਲ ਨਾਲ ਪ੍ਰੀਵਾਰਕ ਜਿੰਮੇਵਾਰੀਆਂ ਨਿਭਾਉਂਦਿਆਂ ਬੱਚਿਆਂ ਨੂੰ ਉਚੇਰੀ ਤਲੀਮ ਮੁਹੱਈਆ ਕਰਵਾਈ ਹੈ ਅਤੇ ਉਨ੍ਹਾਂ ਦਾ ਸਪੁੱਤਰ ਆਪਣੇ ਪਿਤਾ ਦੇ ਪਦਚਿੰਨਾਂ ਤੇ ਚਲਦਾ ਹੋਇਆਂ ਲੋਕਾਂ ਦੀ ਸੇਵਾ ਕਰਦਾ ਰਹੇਗਾ ਅਤੇ ਆਪਣੇ ਪਿਤਾ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਰਕੇਗਾ।
ਇਸ ਮੌਕੇ ਤੇ ਸ੍ਰੀ ਜੇ ਪੀ ਨੱਢਾ ਕੌਮੀ ਜਨਰਲ ਸਕੱਤਰ ਭਾਜਪਾ ਨੇ ਪ੍ਰੀਵਾਰ ਨਾਲ ਦੁ¤ਖ ਸਾਂਝਾ ਕਰਦਿਆਂ ਸਵ: ਸਾਹੀ ਨੂੰ ਮਿਹਨਤਕਸ਼ ਲੋਕਾਂ ਦਾ ਨੇਤਾ ਤੇ ਪਾਰਟੀ ਦਾ ਅਨੁਸ਼ਾਸ਼ਤ ਵਰਕਰ ਤੇ ਆਗੂ ਦੱਸਿਆ ਅਤੇ ਪਾਰਟੀ ਵੱਲੋਂ ਪ੍ਰੀਵਾਰ ਨੂੰ ਭਵਿੱਖ ਵਿੱਚ ਹਰ ਸੰਭਵ ਸਹਾਇਤਾ ਦੇਣ ਦਾ ਵਿਸ਼ਵਾਸ਼ ਦੁਆਇਆ। ਸ੍ਰੀ ਅਸ਼ਵਨੀ ਸ਼ਰਮਾ ਪ੍ਰਧਾਨ ਭਾਜਪਾ ਪੰਜਾਬ ਨੇ ਇਸ ਮੌਕੇ ਤੇ ਸ਼ਰਧਾਂਜ਼ਲੀ ਭੇਂਟ ਕਰਦਿਆਂ ਸਵ: ਸਾਹੀ ਦੀ ਮੌਤ ਨਾਲ ਪ੍ਰੀਵਾਰ ਲਈ ਵੱਡਾ ਘਾਟਾ ਪਿਆ ਹੈ, ਉਥੇ ਪਾਰਟੀ ਇੱਕ ਚੰਗੇ ਆਗੂ ਤੋਂ ਵਾਂਝੀ ਹੋ ਗਈ ਹੈ।
ਇਸ ਮੌਕੇ ਤੇ ਭਗਤ ਚੁੰਨੀ ਲਾਲ ਸਥਾਨਕ ਸਰਕਾਰਾਂ ਮੰਤਰੀ ਪੰਜਾਬ, ਅਨਿਲ ਜੋਸ਼ੀ ਉਦਯੋਗ ਮੰਤਰੀ ਪੰਜਾਬ, ਸੁਰਜੀਤ ਕੁਮਾਰ ਜਿਆਣੀ ਵਣ ਮੰਤਰੀ ਪੰਜਾਬ, ਸਰਵਣ ਸਿੰਘ ਫਿਲੌਰ ਜੇਲ ਮੰਤਰੀ ਪੰਜਾਬ, ਬੀਬੀ ਮਹਿੰਦਰ ਕੌਰ ਜੋਸ਼, ਦੇਸ਼ ਰਾਜ ਸਿੰਘ ਧੁੱਗਾ, ਸੋਹਨ ਸਿੰਘ ਠੰਡਲ, ਚੌਧਰੀ ਨੰਦ ਲਾਲ, ਪਵਨ ਟਿਨੂੰ, ਸੋਮ ਪ੍ਰਕਾਸ਼, ਗੁਰਬਚਨ ਸਿੰਘ ਬਬੇਹਾਲੀ (ਸਾਰੇ ਮੁੱਖ ਪਾਰਲੀਮਾਨੀ ਸਕੱਤਰ), ਅਵਿਨਾਸ਼ ਰਾਏ ਖੰਨਾ ਮੈਂਬਰ ਰਾਜ ਸਭਾ, ਗੁਰਪ੍ਰਤਾਪ ਸਿੰਘ ਬਡਾਲਾ ਵਿਧਾਇਕ ਨਕੋਦਰ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਵਿਧਾਇਕ ਗੜ੍ਹਸ਼ੰਕਰ, ਜਥੇ: ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ, ਮਾਸਟਰ ਮੋਹਨ ਲਾਲ ਸਾਬਕਾ ਮੰਤਰੀ ਪੰਜਾਬ, ਲਕਸ਼ਮੀ ਕਾਂਤਾ ਚਾਵਲਾ ਸਾਬਕਾ ਮੰਤਰੀ ਪੰਜਾਬ, ਤੀਕਸ਼ਨ ਸੂਦ ਸਾਬਕਾ ਮੰਤਰੀ, ਜਤਿੰਦਰ ਸਿੰਘ ਲਾਲੀ ਬਾਜਵਾ, ਰਜਨੀਸ਼ ਬੱਬੀ ਵਿਧਾਇਕ ਮੁਕੇਰੀਆਂ, ਬਲਵੰਤ ਸਿੰਘ ਰਾਮੂਵਾਲੀਆ, ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ, ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ, ਧਾਰਮਿਕ, ਸਮਾਜਿਕ ਅਤੇ ਹੋਰ ਪਤਵੰਤੇ ਹਾਜ਼ਰ ਸਨ।
No comments:
Post a Comment