ਵੋਟਿੰਗ ਮਸ਼ੀਨਾਂ ਦੀ ਜਾਂਚ ਕਰਦੇ ਹੋਏ ਸ਼੍ਰੀ ਬੀ ਐਸ ਧਾਲੀਵਾਲ |
ਸ੍ਰੀ ਧਾਲੀਵਾਲ ਨੇ ਇਸ ਮੌਕੇ ਤੇ ਦੱਸਿਆ ਕਿ ਇਲੈਕਟ੍ਰੋਨਿਕ ਕਾਰਪੋਰੇਸ਼ਨ ਆਫ਼ ਇੰਡੀਆ (ਲਿਮ:) ਹੈਦਰਾਬਾਦ ਦੇ ਇੰਜੀਨੀਅਰਾਂ ਵੱਲੋਂ ਵਿਧਾਨ ਸਭਾ ਹਲਕਾ 40-ਦਸੂਹਾ ਦੀਆਂ ਚੋਣਾਂ ਦੌਰਾਨ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਪਹਿਲੇ ਗੇੜ ਦੀ ਚੈਕਿੰਗ ਕਰਨ ਉਪਰੰਤ ਤਿਆਰੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਲ 192 ਪੋਲਿੰਗ ਬੂਥਾਂ ਲਈ 250 ਇਲੈਕਟ੍ਰੋਨਿੰਗ ਵੋਟਿੰਗ ਮਸ਼ੀਨਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 40-ਦਸੂਹਾ ਦੀਆਂ ਚੋਣਾਂ ਸਬੰਧੀ ਚੋਣ ਦਫ਼ਤਰ ਵੱਲੋਂ ਟੋਲ ਫਰੀ ਨੰਬਰ 1800-180-2250 ਸਥਾਪਿਤ ਕੀਤਾ ਗਿਆ ਹੈ। ਇਸ ਮੌਕੇ ਤੇ ਚੋਣ ਕਾਨੂੰਗੋ ਹਰਮਿੰਦਰ ਸਿੰਘ, ਜਸਵਿੰਦਰ ਸਿੰਘ, ਰਣਜੀਤ ਕੁਮਾਰ ਅਤੇ ਰਾਮ ਧੰਨ ਵੀ ਉਨ੍ਹਾਂ ਦੇ ਨਾਲ ਸਨ।
No comments:
Post a Comment