-ਚਾਹਵਾਨ ਕਿਸਾਨ ਸਦਾਬਹਾਰ ਬੂਟੇ ਲਗਾਉਣ ਲਈ ਬਾਗਬਾਨੀ ਵਿਭਾਗ ਨਾਲ ਸੰਪਰਕ ਕਰਨ: ਡਿਪਟੀ ਕਮਿਸ਼ਨਰ
-ਕਿਹਾ, ਕਿਸਾਨ ਫ਼ਸਲੀ ਚੱਕਰ 'ਚੋਂ ਨਿਕਲ ਕੇ ਸਹਾਇਕ ਧੰਦੇ ਵੀ ਅਪਣਾਉਣ
ਹੁਸ਼ਿਆਰਪੁਰ, 29 ਜੁਲਾਈ: ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਅਗਸਤ-ਸਤੰਬਰ ਦਾ ਮਹੀਨਾ ਸਦਾਬਹਾਰ ਫਲਦਾਰ ਬੂਟੇ ਕਿੰਨੂ, ਮਾਲਟਾ, ਨਿੰਬੂ, ਅੰਬ ਅਤੇ ਅਮਰੂਦ ਆਦਿ ਲਗਾਉਣ ਲਈ ਢੁੱਕਵਾਂ ਸਮਾਂ ਹੈ, ਇਸ ਲਈ ਚਾਹਵਾਨ ਕਿਸਾਨ ਇਨ੍ਹਾਂ ਬੂਟਿਆਂ ਦੇ ਬਾਗ ਲਗਾਉਣ ਲਈ ਬਾਗਬਾਨੀ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਵੱਧ ਤੋਂ ਵੱਧ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ, ਤਾਂ ਜੋ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਹੋਰ ਸੁਧਾਰ ਹੋ ਸਕੇ,ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਨਵੇਂ ਬਾਗ ਲਗਾਉਣ ਲਈ ਢੁਕਵੀਂ ਜ਼ਮੀਨ ਦੀ ਚੋਣ, ਮਿੱਟੀ ਪਰਖ, ਟੋਏ ਪੁੱਟਣ-ਭਰਨ ਅਤੇ ਲੋੜੀਂਦੇ ਬੂਟੇ ਸਰਕਾਰੀ ਜਾਂ ਸਰਕਾਰੀ ਮਾਨਤਾ ਪ੍ਰਾਪਤ ਨਰਸਰੀਆਂ ਤੋਂ ਬੁੱਕ ਕਰਵਾਏ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਫਲਦਾਰ ਬੂਟੇ ਬਾਗਬਾਨੀ ਵਿਭਾਗ ਦੀਆਂ ਨਰਸਰੀਆਂ ਛਾਉਣੀ ਕਲਾਂ, ਭੂੰਗਾ, ਖਿਆਲਾ-ਬੁਲੰਦਾ, ਸੈਂਟਰ ਆਫ ਐਕਸੀਲੈਂਸ ਖਨੌੜਾ ਵਿਖੇ ਉਪਲਬੱਧ ਹਨ। ਇਸ ਤੋਂ ਇਲਾਵਾ ਜਿਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਸੂਹਾ ਨੇੜਲੇ ਗੰਗੀਆ ਖੋਜ ਕੇਂਦਰ ਤੋਂ ਵੀ ਬੂਟੇ ਮਿਲ ਸਕਦੇ ਹਨ, ਉਥੇ ਬਾਗਬਾਨੀ ਵਿਭਾਗ ਤੋਂ ਮਾਨਤਾ ਪ੍ਰਾਪਤ 4 ਰਜਿਸਟਰਡ ਨਰਸਰੀਆਂ ਰਾਹੀਂ ਵੀ ਬਾਗਬਾਨਾਂ ਨੂੰ ਬੂਟੇ ਸਪਲਾਈ ਕੀਤੇ ਜਾ ਰਹੇ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਗ ਲਗਾਉਣ ਸਮੇਂ ਸਿਟਰਸ ਅਸਟੇਟ ਹੁਸ਼ਿਆਰਪੁਰ ਵਿੱਚ ਮਿੱਟੀ ਅਤੇ ਪੱਤਾ ਪਰਖ ਲੈਬੋਰਟਰੀ ਤੋਂ ਮਿੱਟੀ ਟੈਸਟ ਕਰਵਾਉਣ ਨੂੰ ਤਰਜ਼ੀਹ ਦਿੱਤੀ ਜਾਵੇ, ਤਾਂ ਕਿ ਢੁੱਕਵੇਂ ਫਲ ਦੀ ਚੋਣ ਕੀਤੀ ਜਾ ਸਕੇ ਅਤੇ ਬੇਲੋੜੀਆਂ ਖਾਦਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਬਾਗ ਲਗਾਉਣ ਸਮੇਂ ਟੋਏ ਪੁੱਟਣ ਲਈ ਸਿਟਰਸ ਅਸਟੇਟ ਹੁਸ਼ਿਆਰਪੁਰ ਅਤੇ ਭੂੰਗਾ ਵਿਖੇ ਟਰੈਕਟਰ ਨਾਲ ਚੱਲਣ ਵਾਲਾ 'ਡਿਗਰ' ਉਪਲਬੱਧ ਹੈ ਅਤੇ ਸਿਟਰਸ ਅਸਟੇਟ ਦੇ ਮੈਂਬਰ ਬਣ ਕੇ ਇਹ ਸੁਵਿਧਾ ਫਿਕਸ ਰੇਟ 'ਤੇ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਨਰਸਰੀ ਤੋਂ ਬੂਟੇ ਲੈਣ ਸਮੇਂ ਚੰਗੀ ਕਿਸਮ ਦਾ ਰੋਗ ਰਹਿਤ ਅਤੇ ਸਿਹਤਮੰਦ ਬੂਟਾ ਜੋ ਕਿ ਦੋ ਤੋਂ ਢਾਈ ਫੁੱਟ ਹੋਵੇ, ਹੀ ਲੈਣਾ ਚਾਹੀਦਾ ਹੈ। ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਆਪਣੇ ਘਰ ਜਾਂ ਟਿਊਵਬੈਲ ਅਤੇ ਘਰੇਲੂ ਵਰਤੋਂ ਲਈ ਕੁੱਝ ਫਲਦਾਰ ਬੂਟੇ ਲਾਉਣੇ ਚਾਹੀਦੇ ਹਨ, ਤਾਂ ਜੋ ਆਪਣੀਆ ਖੁਰਾਕੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਉਧਰ ਦੂਜੇ ਪਾਸੇ ਸਰਕਾਰੀ ਫ਼ਲ ਸੁਰੱਖਿਆ ਲੈਬ ਛਾਉਣੀ ਕਲਾਂ ਤੋਂ ਹਰ ਸਾਲ ਕਰੀਬ 7 ਹਜ਼ਾਰ ਬੋਤਲਾਂ ਸੁਕੈਸ਼, ਜੈਮ, ਟਮਾਟਰ ਸੋਸ ਆਦਿ ਤਿਆਰ ਕਰਕੇ ਨਾ-ਲਾਭ ਨਾ-ਹਾਨੀ ਅਨੁਸਾਰ ਕਿਸਾਨਾਂ ਨੂੰ ਸਪਲਾਈ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲੈਬ ਤੋਂ ਕਿਸਾਨ ਅਤੇ ਆਮ ਲੋਕ ਆਪਣਾ ਸਮਾਨ ਲਿਆ ਕੇ ਵੀ ਫ਼ਲ ਪਦਾਰਥ ਤਿਆਰ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਬਾਗਾਂ ਹੇਠ 8911.47 ਹੈਕਟੇਅਰ ਰਕਬਾ ਅਤੇ ਸਬਜ਼ੀਆਂ ਹੇਠ 27189 ਹੈਕਟੇਅਰ ਰਕਬਾ ਸਾਬਤ ਕਰਦਾ ਹੈ ਕਿ ਕਿਸਾਨ ਖੇਤੀ ਸੈਕਟਰ ਵਿੱਚ ਨਵੇਂ ਮੀਲ ਪੱਥਰ ਸਾਬਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਖੇਤੀ ਵੰਨ-ਸੁਵੰਨਤਾ ਲਿਆਉਣ 'ਚ ਹੁਸ਼ਿਆਰਪੁਰ ਜ਼ਿਲ੍ਹਾ ਮੋਹਰੀ ਜ਼ਿਲ੍ਹੇ ਵਜੋਂ ਜਾਣਿਆ ਜਾਂਦਾ ਹੈ ਅਤੇ ਕਿਸਾਨ ਫਸਲੀ ਚੱਕਰ ਵਿੱਚੋਂ ਨਿਕਲ ਕੇ ਆਪਣੀ ਆਰਥਿਕਤਾ ਹੋਰ ਮਜ਼ਬੂਤ ਕਰ ਰਹੇ ਹਨ।ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਨਰੇਸ਼ ਕੁਮਾਰ ਨੇ ਦੱਸਿਆ ਕਿ ਨਵੇਂ ਬਾਗ ਲਗਾਉਣ ਲਈ ਅਤੇ ਬੂਟਿਆਂ ਦੀ ਸਪਲਾਈ ਪ੍ਰਾਪਤ ਕਰਨ ਲਈ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵਿਭਾਗ ਦੀਆਂ ਚੱਲ ਰਹੀਆ ਹੋਰ ਸਕੀਮਾਂ ਬਾਰੇ ਵੀ ਜਾਣਕਾਰੀ ਲੈਣ ਲਈ ਉਨ੍ਹਾਂ ਦੇ ਦਫ਼ਤਰ ਜਾਂ ਸਬੰਧਤ ਬਲਾਕ ਦੇ ਬਾਗਬਾਨੀ ਵਿਕਾਸ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

No comments:
Post a Comment