ਤਲਵਾੜਾ, 11 ਅਗਸਤ: ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਦੇਸ਼ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਸਾਵਣ ਕਵੀ ਦਰਬਾਰ ਯਾਦਗਾਰੀ ਹੋ ਨਿੱਬੜਿਆ।
ਸਮਾਗਮ ਦੀ ਪ੍ਰਧਾਨਗੀ ਡਾ. ਸੁਰਿੰਦਰ ਮੰਡ ਨੇ ਕਰਦਿਆਂ ਕਿਹਾ ਕਿ ਦੇਸ਼ ਆਪਣੇ ਮਾਣਮੱਤੇ ਕੌਮੀ ਪਰਵਾਨਿਆਂ ਦੀਆਂ ਬੇਮਿਸਾਲ ਕੁਰਬਾਨੀਆਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ ਅਤੇ ਉਨ੍ਹਾਂ ਮਹਾਨ ਦੇਸ਼ ਭਗਤਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਹਰ ਭਾਰਤਵਾਸੀ ਨੂੰ ਤਹਿਦਿਲੋਂ ਯਤਨਸ਼ੀਲ ਰਹਿਣਾ ਚਾਹੀਦਾ ਹੈ। ਰਚਨਾਵਾਂ ਦੇ ਦੌਰ ਵਿਚ ਡਾ. ਅਮਰਜੀਤ ਅਨੀਸ, ਡਾ. ਵਿਸ਼ਾਲ ਧਰਵਾਲ ਬਦਨਸੀਬ, ਰਾਜਿੰਦਰ ਮਹਿਤਾ, ਹਰਸ਼ਵਿੰਦਰ ਕੌਰ, ਜਸਬੀਰ ਕੌਰ ਜੱਸ, ਅਨੁਰਾਧਾ ਕਾਫਿਰ, ਹੈਰੀ ਰੰਧਾਵਾ ਵੱਲੋਂ ਭਰਪੂਰ ਹਾਜਰੀ ਲਵਾਈ ਗਈ। ਜਿਕਰਯੋਗ ਹੈ ਕਿ ਇਸ ਕਵੀ ਦਰਬਾਰ ਦਾ ਸਿੱਧਾ ਪ੍ਰਸਾਰਣ ਦੋਆਬਾ ਵੈੱਬ ਰੇਡੀਉ ਵੱਲੋਂ ਕੀਤਾ ਗਿਆ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੁਰਿੰਦਰ ਸਿੰਘ ਤਲਵਾੜਾ, ਵੀਰ ਕਰਨ ਰੰਧਾਵਾ, ਜੀ. ਐੱਸ. ਭੰਵਰਾ, ਪ੍ਰਿਅੰਕਾ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

No comments:
Post a Comment