ਤਲਵਾੜਾ, 21 ਜੁਲਾਈ: ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀ. ਬੀ. ਐਮ. ਬੀ.) ਵੱਲੋਂ ਚੇਅਰਮੈਨ ਇੰਜੀ. ਜੀ. ਕੇ. ਸ਼ਰਮਾ ਦੀ ਅਗਵਾਈ ਹੇਠ ਪ੍ਰਾਜੈਕਟ ਹਰੀ ਕ੍ਰਾਂਤੀ ਤਹਿਤ ਇਸ ਵਾਰ ਪੌਂਗ ਡੈਮ ਤੇ 3500 ਪੌਦੇ ਲਗਾਏ ਜਾਣਗੇ। ਇਹ ਪ੍ਰਗਟਾਵਾ ਅੱਜ ਇੱਥੇ ਬਿਆਸ ਡੈਮ ਤਲਵਾੜਾ ਦੇ ਚੀਫ਼ ਇੰਜੀਨੀਅਰ ਆਰ. ਸੀ. ਸ਼ਰਮਾ ਵੱਲੋਂ ਪੌਦਾ ਲਗਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਫ਼ਲਦਾਰ ਤੇ ਸਜਾਵਟੀ ਬੂਟਿਆਂ ਦੇ ਨਾਲ ਨਾਲ ਔਸ਼ਧੀ ਗੁਣਾਂ ਨਾਲ ਭਰਪੂਰ ਪੌਦੇ ਲਗਾਏ ਜਾਣਗੇ। ਇੰਜ. ਰਿਚੀ ਮਹਿਤਾ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਜੰਗੀ ਪੱਧਰ ਤੇ ਮਿੱਥੇ ਸਮੇਂ ਅੰਦਰ ਪੂਰਾ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜੀ. ਐੱਸ. ਕੇ. ਬੇਦੀ, ਸਤਨਾਮ ਸਿੰਘ, ਟੀ.ਪੀ. ਐੱਸ. ਫੁੱਲ, ਮਨਦੀਪ ਸੋਖੀ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।
ਇੰਜੀ. ਆਰ. ਸੀ. ਸ਼ਰਮਾ ਚੀਫ਼ ਇੰਜੀਨੀਅਰ ਬਿਆਸ ਡੈਮ ਪੌਦਾ ਲਗਾ ਕੇ ਪ੍ਰਾਜੈਕਟ ਹਰੀ ਕ੍ਰਾਂਤੀ ਸ਼ੁਰੂ ਕਰਦੇ ਹੋਏ। |
No comments:
Post a Comment