ਹੁਸ਼ਿਆਰਪੁਰ, 6 ਜੁਲਾਈ 2017:ਫੂਡ ਸੇਫਟੀ ਐਕਟ ਨੂੰ ਸਖਤੀ ਨਾਲ ਲਾਗੂ ਕਰਕੇ ਆਮ ਲੋਕਾਂ ਦੀ ਸਿਹਤ ਨਾਲ ਕਿਸੇ ਤਰਾ ਦੀ ਕੋਈ ਖਿਲਵਾੜ ਨਾ ਹੋਣ ਦੀਆ ਅਲੈਨੀਆ ਕਰਵਾਈ ਕਰਦਿਆ ਫੂਡ ਸੇਫਟੀ ਸਹਾਇਕ ਕਮਿਸ਼ਨਰ ਸੁਖਰਾਓ ਸਿੰਘ ਨੇ ਜਿਲੇ ਦੇ ਵੱਖੋ ਵੱਖ ਥਾਂਵਾਂ ਦੇ 20 ਸੈਮਲ ਭਰੇ ਇਸ ਦੋਰਾਨ ਉਹਨਾ ਚੇਤਵਾਨੀ ਦਿੱਤੀ ਕਿ ਖਾਣਯੋਗ ਵਸਤੂਆਂ ਦੀ ਕੁਆਲਟੀ ਵਿੱਚ ਕਿਸੇ ਕਿਸਮ ਦੀ ਕੋਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ ।
ਉਹਨਾ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਨਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਂ ਜ਼ਿਲ੍ਹੇ ਦੇ ਵੱਡੇ-ਵੱਡੇ ਮਾਲ, ਹਲਵਾਈਆਂ ਦੀਆਂ ਦੁਕਾਨਾਂ ਅਤੇ ਫਲਾਂ ਸਬਜ਼ੀਆਂ ਦੀਆਂ ਦੁਕਾਨਾਂ ਅਤੇ ਰੇਹੜੀਆਂ ਆਦਿ ਦੀ ਛਾਪੇਮਾਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛਾਪੇਮਾਰੀ ਦੌਰਾਨ ਫਲਾਂ, ਮਠਿਆਈਆਂ ਅਤੇ ਕਰਿਆਨੇ ਨਾਲ ਸਬੰਧਤ ਹੋਰ ਖਾਦ-ਪਦਾਰਥਾਂ ਦੇ ਵੱਡੀ ਮਾਤਰਾ ਵਿੱਚ ਸੈਂਪਲ ਭਰੇ ਗਏ। ਇਨ੍ਹਾਂ ਸੈਂਪਲਾਂ ਨੂੰ ਅਗਲੇਰੀ ਜਾਂਚ ਲਈ ਚੰਡੀਗੜ ਵਿਖੇ ਭੇਜਿਆ ਗਿਆ ਹੈ। ਜਾਂਚ ਦੌਰਾਨ ਕੋਈ ਵੀ ਸਮਾਨ ਮਿਲਾਵਟੀ ਜਾਂ ਉਚਿਤ ਗੁਣਵੱਤਾ ਵਾਲਾ ਨਹੀਂ ਪਾਇਆ ਜਾਂਦਾ ਤਾਂ ਸਬੰਧਤ ਦੁਕਾਨਦਾਰ ਜਾਂ ਮਾਲਕ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਤਹਿਤ ਤਿੰਨ ਸਾਲ ਦੀ ਸਜ਼ਾ ਤੇ ਜ਼ੁਰਮਾਨਾ ਹੀ ਹੋ ਸਕਦਾ ਹੈ। ਇਸ ਅਵਸਰ ਤੇ ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਖਾਦ ਪਦਾਰਥਾਂ ਨਾਲ ਸਬੰਧਤ ਕਿਸੇ ਵੀ ਸਮੱਗਰੀ ਦੀ ਖਰੀਦੋ ਫਰੋਖ਼ਤ ਕਰਨ ਵੇਲੇ ਖਾਦ ਪਦਾਰਥਾਂ ਦੀ ਕਵਾਲਿਟੀ ਦਾ ਖਾਸ ਖਿਆਲ ਰੱਖਿਆ ਜਾਵੇ। ਗਲੇ ਸੜੇ ਅਤੇ ਬਾਸੀ ਫਲਾਂ ਸਬਜ਼ੀਆਂ ਦੀ ਖਰੀਦ ਤੋਂ ਪਰਹੇਜ਼ ਕੀਤਾ ਜਾਵੇ ਤਾਂ ਜੋ ਬਦਲਦੇ ਮੌਸਮ ਵਿੱਚ ਇਨ੍ਹਾਂ ਦੇ ਸੇਵਨ ਕਾਰਣ ਉਲਟੀ ਦਸਤ ਤੇ ਹੋਰ ਪੇਟ ਦੇ ਵਿਕਾਰਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਸਬੰਧੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਪਾਏ ਜਾਣ ਤੇ ਇਸਦੀ ਸੂਚਨਾ ਦਫਤਰ ਸਿਵਲ ਸਰਜਨ ਵਿਖੇ ਕੀਤੀ ਜਾ ਸਕਦੀ ਹੈ। ਛਾਪੇਮਾਰੀ ਦੌਰਾਨ ਟੀਮ ਵਿੱਚ ਨਸੀਬ, ਅਸ਼ੋਕ ਵੀ ਮੌਜੂਦ ਸਨ।

No comments:
Post a Comment