-ਕਿਹਾ, ਜ਼ਿਲ੍ਹੇ ਵਿੱਚ 23 ਹਜ਼ਾਰ ਹੈਕਟੇਅਰ ਰਕਬੇ ਵਿੱਚ ਹੁੰਦੀ ਹੈ ਗੰਨੇ ਦੀ ਫ਼ਸਲ
ਹੁਸ਼ਿਆਰਪੁਰ, 26 ਜੁਲਾਈ: ਗੰਨੇ ਦੀ ਫ਼ਸਲ 'ਤੇ ਪੋਕਾਬੋਇੰਗ ਨਾਮਕ ਬੀਮਾਰੀ ਦੀ ਰੋਕਥਾਮ ਲਈ ਕਿਸਾਨਾਂ ਨੂੰ ਖੇਤੀ ਮਾਹਰਾਂ ਦੀ ਸਲਾਹ ਅਨੁਸਾਰ ਛਿੜਕਾਅ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਰਾਜ ਦੀ ਆਰਥਿਕ ਵਿਵਸਥਾ ਖੇਤੀ 'ਤੇ ਨਿਰਭਰ ਕਰਦੀ ਹੈ। ਬਦਲਦੇ ਮੌਸਮ ਅਨੁਸਾਰ ਫ਼ਸਲਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਤੋਂ ਬਚਾਅ ਲਈ ਸਾਨੂੰ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਬਚਾਅ ਕਰਨਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 23 ਹਜ਼ਾਰ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਫਸਲ ਦੀ ਖੇਤੀ ਕੀਤੀ ਜਾਂਦੀ ਹੈ। ਨਮੀ ਦਾ ਮੌਸਮ ਹੋਣ ਕਰਕੇ ਅੱਜ ਕੱਲ੍ਹ ਪੋਕਾਬੋਇੰਗ ਨਾਮਕ ਬੀਮਾਰੀ ਨਾਲ ਗੰਨੇ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਗੰਨੇ ਦੀ ਫਸਲ ਜਦੋਂ 3 ਤੋਂ 7 ਮਹੀਨੇ ਦੀ ਹੁੰਦੀ ਹੈ, ਤਾਂ ਅਚਾਨਕ ਪੱਤਿਆਂ ਦਾ ਹਰਾਪਨ ਖਤਮ ਹੋ ਜਾਂਦਾ ਹੈ ਅਤੇ ਪੱਤੇ ਝੁਰੜ ਮੂਰੜ ਹੋ ਕੇ ਲਾਲ ਰੰਗ ਦੀਆਂ ਧਾਰੀਆਂ ਬਣ ਜਾਂਦੀਆਂ ਹਨ। ਗੰਨੇ ਦੇ ਤੱਣੇ 'ਤੇ ਇਕ ਜਾਂ ਦੋ ਜਗ੍ਹਾ 'ਤੇ ਚਾਕੂ ਕੱਟਣ ਵਰਗੇ ਲੰਬੇ ਨਿਸ਼ਾਨ ਬਣ ਜਾਂਦੇ ਹਨ, ਜਿਸ ਨਾਲ ਪੂਰੀ ਫ਼ਸਲ ਖਰਾਬ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਰੋਕਥਾਮ ਲਈ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ 0.1 ਪ੍ਰਤੀਸ਼ਤ ਬੈਵੋਸਟੀਨ, 0.2 ਪ੍ਰਤੀਸ਼ਤ ਬਲਾਈ ਟੋਕਸ, 0.3 ਪ੍ਰਤੀਸ਼ਤ ਕੋਪਰ ਆਕਸੀਕੁਲਰਾਈਡ, ਡਾਈਟਿਨ ਐਮ ਵਿੱਚੋਂ ਕਿਸੇ ਇਕ ਦਵਾਈ ਦਾ 15-15 ਦਿਨਾਂ ਬਾਅਦ ਸਪਰੇਅ ਕਰਕੇ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 10 ਦਿਨਾਂ ਪੁਰਾਣੀ ਖੱਟੀ ਲੱਸੀ ਦਾ ਸਪਰੇਅ ਵੀ ਗੰਨੇ ਦੀ ਫ਼ਸਲ 'ਤੇ ਕਰਕੇ ਬੀਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਗੰਨੇ ਦੀ ਖੇਤੀ ਕਰ ਰਹੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਉਹ ਖੇਤੀਬਾੜੀ ਦੇ ਮਾਹਿਰਾਂ ਨਾਲ ਵੀ ਸੰਪਰਕ ਕਰ ਸਕਦੇ ਹਨ।ਇਸ ਦੌਰਾਨ ਖੇਤੀਬਾੜੀ ਅਫ਼ਸਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਵੀ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦੀ ਬੀਮਾਰੀ ਤੋਂ ਬਚਾਅ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਕੋਈ ਵੀ ਕਿਸਾਨ ਇਨ੍ਹਾਂ ਬੀਮਾਰੀਆਂ ਤੋਂ ਬਚਾਅ ਸਬੰਧੀ ਛੜਕਾਅ ਕਰਨ ਤੋਂ ਪਹਿਲਾਂ ਖੇਤੀ ਮਾਹਿਰਾਂ ਨਾਲ ਸੰਪਰਕ ਜ਼ਰੂਰ ਕਰਨ।

No comments:
Post a Comment