-ਮੈਗਸੀਪਾ ਵਲੋਂ ਕਰਮਚਾਰੀਆਂ ਨੂੰ ਕਰਵਾਈ ਗਈ 12 ਰੋਜ਼ਾ ਟਰੇਨਿੰਗ
ਹੁਸ਼ਿਆਰਪੁਰ, 13 ਜੁਲਾਈ:ਸਰਕਾਰੀ ਦਫ਼ਤਰਾਂ ਵਿੱਚ ਤਿਆਰ ਕੀਤੇ ਜਾਂਦੇ ਪੱਤਰ ਵਿਹਾਰ ਪੂਰੀ ਗੰਭੀਰਤਾ ਨਾਲ ਸਪੱਸ਼ਟ ਸ਼ਬਦਾਂ ਵਿੱਚ ਲਿਖੇ ਜਾਣੇ ਚਾਹੀਦੇ ਹਨ, ਤਾਂ ਜੋ ਬਿਨ੍ਹਾਂ ਸਮਾਂ ਗਵਾਏ ਸਬੰਧਤ ਕੇਸ ਦੀ ਫਾਇਲ 'ਤੇ ਕਾਰਵਾਈ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ (ਮੈਗਸੀਪਾ) ਪੰਜਾਬ ਦੇ ਰਿਜੀਨਲ ਰਿਸਰਚ ਤੇ ਟਰੇਨਿੰਗ ਸੈਂਟਰ ਜਲੰਧਰ ਵਲੋਂ 12 ਦਿਨਾਂ ਲਈ ਲਗਾਈ ਗਈ ਟਰੇਨਿੰਗ ਕੈਂਪ ਵਿੱਚ ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਇਹ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਸਰਕਾਰੀ ਕਰਮਚਾਰੀਆਂ ਨੂੰ ਪੱਤਰ ਲਿਖਣ ਦੇ ਨਾਲ-ਨਾਲ ਨੋਟਿੰਗ ਅਤੇ ਡਰਾਫਟਿੰਗ ਵਿੱਚ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ।
ਜੇਕਰ ਕਰਮਚਾਰੀ ਵਲੋਂ ਫਾਇਲ ਦੇ ਪਹਿਲੇ ਪੰਨੇ 'ਤੇ ਹੀ ਸਹੀ ਢੰਗ ਨਾਲ ਨੋਟੀਫਾਈ ਕਰਕੇ ਪੂਰੀ ਜਾਣਕਾਰੀ ਉਲੀਕੀ ਗਈ ਹੋਵੇ, ਤਾਂ ਬਿਨ੍ਹਾਂ ਸਮਾਂ ਗਵਾਏ ਫਾਇਲ 'ਤੇ ਜਲਦ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ, ਜਿਸ ਨਾਲ ਸਮੇਂ ਦੀ ਵੀ ਬੱਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਇਸ ਤਰ੍ਹਾਂ ਦੀਆਂ ਟਰੇਨਿੰਗਾਂ ਵਿੱਚ ਮੁਹਾਰਤ ਹਾਸਲ ਕਰਕੇ ਆਪਣੇ ਦਫ਼ਤਰੀ ਕੰਮ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੀਆਂ ਟਰੇਨਿੰਗਾਂ ਵਿੱਚ ਅਸੀਂ ਆਪਣੇ ਕੰਮ ਵਿੱਚ ਸੁਧਾਰ ਨਹੀਂ ਲਿਆਉਂਦੇ, ਤਾਂ ਇਸ ਦਾ ਅਸਰ ਸਾਡੇ ਕੰਮ 'ਤੇ ਪੈਂਦਾ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਆਪਣਾ ਰਿਕਾਰਡ ਸਹੀ ਢੰਗ ਨਾਲ ਰੱਖਣ ਲਈ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਮੈਗਸੀਪਾ ਵਲੋਂ ਲਗਾਈ ਗਈ ਟਰੇਨਿੰਗ ਦਾ ਅਸਲ ਮਕਸਦ ਸਮੇਂ-ਸਿਰ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਜੇਕਰ ਕਰਮਚਾਰੀ ਆਪਣੇ ਕੰਮ ਵਿੱਚ ਸੁਧਾਰ ਲਿਆਉਣਗੇ, ਤਾਂ ਆਪਣੇ ਆਪ ਲੋਕਾਂ ਨੂੰ ਸਮੇਂ-ਸਿਰ ਸੇਵਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।ਇਸ ਦੌਰਾਨ ਡਿਪਟੀ ਕਮਿਸ਼ਨਰ ਪੁਲਿਸ (ਰਿਟਾ:) ਅਤੇ ਮੈਗਸੀਪਾ ਦੇ ਜਨਰਲ ਮੈਨੇਜਰ/ਐਡਮਿਨਸਟਰੇਸ਼ਨ ਸ੍ਰੀ ਐਸ.ਪੀ. ਜੋਸ਼ੀ ਨੇ ਦੱਸਿਆ ਕਿ ਟਰੇਨਿੰਗ ਦੌਰਾਨ ਪੁਲਿਸ, ਸਿੱਖਿਆ, ਰੈਵੀਨਿਊ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਿਸ਼ਾ ਮਾਹਿਰਾਂ ਵਲੋਂ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਕਮਜ਼ੋਰ ਵਰਗਾਂ ਲਈ ਚਲਾਈਆਂ ਗਈਆਂ ਸਕੀਮਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ, ਤਾਂ ਜੋ ਇਨ੍ਹਾਂ ਸਕੀਮਾਂ ਸਬੰਧੀ ਜਾਣਕਾਰੀ ਹਾਸਲ ਕਰਕੇ ਕਰਮਚਾਰੀ ਵੱਧ ਤੋਂ ਵੱਧ ਜ਼ਰੂਰਤਮੰਦ ਲੋਕਾਂ ਨੂੰ ਇਨ੍ਹਾਂ ਸਕੀਮਾਂ ਨਾਲ ਜੋੜ ਸਕਣ। ਇਸ ਤੋਂ ਇਲਾਵਾ ਟਰੇਨਿੰਗ ਵਿੱਚ ਭ੍ਰਿਸ਼ਟਾਚਾਰ ਰੋਕਥਾਮ ਐਕਟ, ਇੰਡੀਅਨ ਪੈਨਲ ਕੋਡ, ਕਰੀਮੀਨਲ ਪੈਨਲ ਕੋਡ, ਸਾਂਝ ਕੇਂਦਰਾਂ, ਅਮਰਜੈਂਸੀ ਸੇਵਾਵਾਂ, ਮੋਟਰ ਵਹੀਕਲ ਐਕਟ, ਟਰੈਫਿਕ ਰੂਲਜ਼, ਸਿਹਤ ਸੇਵਾਵਾਂ, ਸਰਕਾਰੀ ਰਿਕਾਰਡ ਦੀ ਸੰਭਾਲ, ਵਿੱਤ ਅਤੇ ਲੇਖਾ, ਤਰਸ ਦੇ ਆਧਾਰ 'ਤੇ ਨੌਕਰੀਆਂ, ਭੱਤੇ, ਪੇ ਫਿਕਸੇਸ਼ਨ ਰੂਲਜ਼ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।ਇਸ ਮੌਕੇ ਸ੍ਰੀ ਆਰ ਕੇ ਸ਼ਰਮਾ, ਡਾ. ਪੀ ਵੀ ਰਾਓ, ਕੇ ਐਸ ਬਨਵੈਤ ਸਮੇਤ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਮੌਜੂਦ ਸਨ।

No comments:
Post a Comment