-ਦਾਨ ਵਜੋਂ 5000 ਰੁਪਏ ਦੀ ਰਾਸ਼ੀ ਦੇਣ ਤੋਂ ਇਲਾਵਾ ਖਾਣਾ ਖੁਆਉਣ ਦੀ ਕੀਤੀ ਸੇਵਾ
-ਸ਼ਹਿਰ ਵਾਸੀਆਂ ਨੂੰ ਕੀਤੀ ਆਪਣੇ ਪਰਿਵਾਰਕ ਦਿਨ 'ਸਾਂਝੀ ਰਸੋਈ' ਵਿੱਚ ਮਨਾਉਣ ਦੀ ਅਪੀਲ
ਹੁਸ਼ਿਆਰਪੁਰ, 4 ਜੁਲਾਈ: ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਆਈ.ਏ.ਐਸ. ਨੇ 'ਸਾਂਝੀ ਰਸੋਈ' ਵਿਖੇ ਆਪਣੀ ਧਰਮਪਤਨੀ ਸ੍ਰੀਮਤੀ ਪ੍ਰਤਿਭਾ ਦਾ ਜਨਮ ਦਿਨ ਬੜੇ ਹੀ ਉਤਸ਼ਾਹ ਨਾਲ ਕੇਕ ਕੱਟ ਕੇ ਮਨਾਇਆ। ਉਨ੍ਹਾਂ ਨੇ 'ਸਾਂਝੀ ਰਸੋਈ' ਲਈ 5000 ਰੁਪਏ ਦੀ ਰਾਸ਼ੀ ਦਾਨ ਵਜੋਂ ਵੀ ਦਿੱਤੀ ਅਤੇ 500 ਤੋਂ ਵੱਧ ਜ਼ਰੂਰਤਮੰਦਾਂ ਨੂੰ ਖਾਣਾ ਖੁਆਉਣ ਦੀ ਸੇਵਾ ਵੀ ਕੀਤੀ। ਆਪਣੀਆਂ ਪਰਿਵਾਰਕ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਐਸ.ਡੀ.ਐਮ ਸ੍ਰੀ ਜਿਤੇਂਦਰ ਜੋਰਵਾਲ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਹਰ ਰੋਜ਼ 500 ਦੇ ਕਰੀਬ ਜ਼ਰੂਰਤਮੰਦ ਖਾਣਾ ਖਾਣ ਲਈ 'ਸਾਂਝੀ ਰਸੋਈ' ਵਿੱਚ ਆ ਰਹੇ ਹਨ। ਉਨ੍ਹਾਂ ਕਿਹਾ ਕਿ 'ਸਾਂਝੀ ਰਸੋਈ' ਸ਼ੁਰੂ ਕਰਨ ਦਾ ਇਹੀ ਮਕਸਦ ਹੈ ਕਿ ਇਸ ਦਾ ਲਾਭ ਵੱਧ ਤੋਂ ਵੱਧ ਜ਼ਰੂਰਤਮੰਦਾਂ ਨੂੰ ਮਿਲੇ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਵੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਮਾਜ ਸੇਵਾ ਦਾ ਕੰਮ ਉਦੋਂ ਤੱਕ ਸਿਰੇ ਨਹੀਂ ਚੜ੍ਹ ਸਕਦਾ, ਜਦੋਂ ਤੱਕ ਉਸ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਨਾ ਹੋਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ 'ਸਾਂਝੀ ਰਸੋਈ' ਵਿੱਚ ਜ਼ਰੂਰਤਮੰਦਾਂ ਨੂੰ ਖਾਣਾ ਖੁਆਉਣ ਲਈ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਸਾਲ ਵਿੱਚ ਘੱਟੋ-ਘੱਟ ਇਕ ਵਾਰ ਅਸੀਂ ਆਪਣੀਆਂ ਖੁਸ਼ੀਆਂ ਅਤੇ ਹੋਰ ਪਰਿਵਾਰਕ ਸਮਾਗਮ 'ਸਾਂਝੀ ਰਸੋਈ' ਵਿੱਚ ਜ਼ਰੂਰੀ ਮਨਾਈਏ ਅਤੇ ਦਾਨ ਦੀ ਰਾਸ਼ੀ ਦੇਣ ਤੋਂ ਬਾਅਦ ਸਾਰੇ ਜ਼ਰੂਰਤਮੰਦਾਂ ਨੂੰ ਇਕ ਦਿਨ ਦਾ ਖਾਣਾ ਖੁਦ ਖੁਆਈਏ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਆਪਣਾ ਸਹਿਯੋਗ ਜ਼ਰੂਰ ਦੇਣ। ਇਸ ਮੌਕੇ ਐਸ.ਡੀ.ਐਮ. ਅਤੇ ਉਨ੍ਹਾਂ ਦੀ ਧਰਮਪਤਨੀ ਨੇ ਖਾਣੇ ਦੀ ਕੁਆਲਟੀ ਦੀ ਸ਼ਲਾਘਾ ਕੀਤੀ ਅਤੇ ਰੈਡ ਕਰਾਸ ਸੁਸਾਇਟੀ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਆ ਵੀ ਗਿਆ। ਇਸ ਦੌਰਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ 'ਸਾਂਝੀ ਰਸੋਈ' ਵਿੱਚ ਹਰ ਰੋਜ਼ ਖਾਣਾ ਖਾਣ ਵਾਲਿਆਂ ਦੀ ਸੰਖਿਆ ਵੱਧ ਰਹੀ ਹੈ ਅਤੇ ਸੁਸਾਇਟੀ ਵਲੋਂ ਯੋਜਨਾਬੱਧ ਤਰੀਕੇ ਨਾਲ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸੁਸਾਇਟੀ ਵਲੋਂ ਐਸ.ਡੀ.ਐਮ. ਅਤੇ ਉਨ੍ਹਾਂ ਦੀ ਧਰਮਪਤਨੀ ਦਾ 'ਇਕ ਦਿਨ ਸਾਂਝੀ ਰਸੋਈ ਨਾਲ' ਮਨਾਉਣ 'ਤੇ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਵਿਖੇ 'ਸਾਂਝੀ ਰਸੋਈ' ਨਾਂ ਦਾ ਪ੍ਰੋਜੈਕਟ ਚੱਲ ਰਿਹਾ ਹੈ, ਜਿਸ ਵਿੱਚ ਜਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਜ਼ਰੂਰਤਮੰਦ ਗਰੀਬ ਵਿਅਕਤੀਆਂ ਨੂੰ ਕੇਵਲ 10 ਰੁਪਏ ਵਿੱਚ ਪੇਟ ਭਰ ਖਾਣਾ ਖੁਆਇਆ ਜਾਂਦਾ ਹੈ। ਇਸ ਤੋਂ ਇਲਾਵਾ ਜਨਮ ਦਿਨ ਮਨਾਉਣ 'ਤੇ ਰੈਡ ਕਰਾਸ ਵਲੋਂ ਕੇਕ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਮੌਕੇ 'ਤੇ ਸ੍ਰੀ ਰਾਜੀਵ ਬਜਾਜ, ਸੁਰਜੀਤ ਕੌਰ ਚੀਮਾ, ਹਨੀ ਸਾਹਨੀ, ਡੋਲੀ ਚੀਮਾ, ਭੁਪਿੰਦਰ ਗੁਪਤਾ, ਸੀਮਾ ਬਜਾਜ ਸਮੇਤ ਰੈਡ ਕਰਾਸ ਸੁਸਾਇਟੀ ਦੇ ਸਮੂਹ ਮੈਂਬਰ ਵੀ ਮੌਜੂਦ ਸਨ।

No comments:
Post a Comment