-ਕਿਹਾ, ਕਰਵਾਏ ਜਾਂਦੇ ਕੋਰਸਾਂ ਸਬੰਧੀ ਫੈਲਾਈ ਜਾਵੇ ਜਾਗਰੂਕਤਾ
- ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਦੀ 2016-17 ਦੀ ਪ੍ਰਕਾਸ਼ਿਤ ਕੀਤੀ ਚੌਥੀ ਸਲਾਨਾ ਗਤੀਵਿਧੀ ਰਿਪੋਰਟ ਜਾਰੀ
ਹੁਸ਼ਿਆਰਪੁਰ, 12 ਜੁਲਾਈ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੈਟੀ) ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਅਹਿਮ ਯੋਗਦਾਨ ਅਦਾ ਕਰ ਸਕਦੀ ਹੈ, ਇਸ ਲਈ ਇਸ ਸੰਸਥਾ ਵਲੋਂ ਕਰਵਾਏ ਜਾਂਦੇ ਕੋਰਸਾਂ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ। ਉਹ ਅੱਜ ਪੰਜਾਬ ਨੈਸ਼ਨਲ ਬੈਂਕ, ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਦੀ 2016-17 ਦੀ ਪ੍ਰਕਾਸ਼ਿਤ ਕੀਤੀ ਚੌਥੀ ਸਲਾਨਾ ਗਤੀਵਿਧੀ ਰਿਪੋਰਟ ਜਾਰੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਕੋਰਸ ਕਰ ਚੁੱਕੇ ਸਿਖਿਆਰਥੀ ਜੇਕਰ ਆਪਣਾ ਕਰਜ਼ਾ ਲੈ ਕੇ ਕੰਮ ਖੋਲ੍ਹਣਾ ਚਾਹੁੰਦੇ ਹਨ, ਤਾਂ ਸੰਸਥਾ ਪਹਿਲ ਦੇ ਆਧਾਰ 'ਤੇ ਉਨ੍ਹਾਂ ਨੂੰ ਕਰਜ਼ਾ ਵੀ ਮੁਹੱਈਆ ਕਰਵਾਏ, ਤਾਂ ਜੋ ਸਿਖਿਆਰਥੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੰਸਥਾ ਰਾਹੀਂ 18 ਤੋਂ 45 ਸਾਲ ਉਮਰ ਵਰਗ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਿਊਟੀ ਪਾਰਲਰ ਮੈਨੇਜਮੈਂਟ, ਵੋਮੈਨ ਟੇਲਰ, ਡੇਅਰੀ ਫਾਰਮਿੰਗ, ਮੋਬਾਇਲ ਰਿਪੇਅਰ, ਕੰਪਿਊਟਰ ਹਾਰਡ ਵੇਅਰ, ਕੰਪਿਊਟਰਾਈਜ਼ ਅਕਾਊਟਿੰਗ, ਏ.ਸੀ., ਫਰਿਜ ਰਿਪੇਅਰ, ਫੋਟੋ ਫਰੇਮਿੰਗ ਤੋਂ ਇਲਾਵਾ ਹੋਰ ਵੀ ਕੋਰਸ ਬਿਲਕੁੱਲ ਮੁਫ਼ਤ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਸਿਖਲਾਈ ਵਸਤਾਂ ਅਤੇ ਖਾਣਾ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਆਰਸੈਟੀ ਸੰਸਥਾ ਹੋਰ ਵੀ ਗੰਭੀਰਤਾ ਨਾਲ ਸਿਖਿਆਰਥੀਆਂ ਨੂੰ ਸਿਖਲਾਈ ਪ੍ਰਦਾਨ ਕਰੇ ਅਤੇ ਵੱਖ-ਵੱਖ ਟਰੇਨਿੰਗਾਂ ਬਾਰੇ ਜਾਗਰੂਕਤਾ ਵੀ ਫੈਲਾਈ ਜਾਵੇ। ਪੰਜਾਬ ਨੈਸ਼ਨਲ ਦੇ ਡਿਪਟੀ ਜਨਰਲ ਮੈਨੇਜਰ ਸ੍ਰੀ ਅਨਿਲ ਕੁਮਾਰ ਭਾਟੀਆ ਨੇ ਦੱਸਿਆ ਕਿ ਆਰਸੈਟੀ ਸੰਸਥਾ ਵਲੋਂ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਹਨ, ਜਿਸ ਵਿੱਚ ਵੱਧ ਤੋਂ ਵੱਧ ਬੇ-ਰੋਜ਼ਗਾਰ ਆਦਮੀਆਂ ਅਤੇ ਔਰਤਾਂ ਨੂੰ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਲ 2016-17 ਵਿੱਚ ਸੰਸਥਾ ਦੁਆਰਾ 130 ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਗਏ। ਉਨ੍ਹਾਂ ਕਿਹਾ ਕਿ ਹੁਣ ਤੱਕ 3124 ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ, ਜਿਸ ਵਿੱਚ 2655 ਔਰਤਾਂ ਅਤੇ 469 ਮਰਦ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕਈ ਵਿਅਕਤੀਆਂ ਨੇ ਆਪਣਾ ਕੰਮ ਵੀ ਸ਼ੁਰੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਟਰੇਨਿੰਗ ਪ੍ਰੋਗਰਾਮਾਂ ਦੌਰਾਨ ਖੇਡਾਂ ਅਤੇ ਭਾਸ਼ਨਾਂ ਦੁਆਰਾ ਵਪਾਰ ਕਰਨ ਦੇ ਗੁਣ ਦੀ ਵੀ ਸਿਖਲਾਈ ਜਾਂਦੇ ਹਨ। ਇਸ ਮੌਕੇ ਜ਼ਿਲ੍ਹੇ ਦੇ ਲੀਡ ਜ਼ਿਲ੍ਹਾ ਮੈਨੇਜਰ ਸ੍ਰੀ ਅਰਵਿੰਦ ਸਰੋਚ, ਸੰਸਥਾ ਦੇ ਡਾਇਰੈਕਟਰ ਸ੍ਰੀ ਬਲਵਿੰਦਰ ਪਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

No comments:
Post a Comment