- ਕਿਹਾ, ਬਹੁ ਕਰ ਪ੍ਰਣਾਲੀ ਦਾ ਖਾਤਮਾ ਹੋਣ ਸਦਕਾ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਮਿਲੇਗੀ ਵੱਡੀ ਰਾਹਤ
-ਇੰਟਰ ਨੈਸ਼ਨਲ ਸੋਨਾਲੀਕਾ ਟਰੈਕਟਰ ਲਿਮਟਡ ਵਿਖੇ ਜੀ.ਐਸ.ਟੀ. ਸਬੰਧੀ ਹੋਇਆ ਵਿਸ਼ੇਸ਼ ਸਮਾਗਮ
ਹੁਸ਼ਿਆਰਪੁਰ, 12 ਜੁਲਾਈ :ਵਸਤਾਂ ਤੇ ਸੇਵਾਵਾਂ ਟੈਕਸ ( ਜੀ.ਐਸ.ਟੀ.) ਨਾਲ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੋਵੇਗੀ ਅਤੇ ਜੀ.ਐਸ.ਟੀ. ਤਹਿਤ ਰਿਫੰਡ ਕੇਸ ਵਿੱਚ ਬਣਦਾ ਰਿਫੰਡ 60 ਦਿਨਾਂ ਦੇ ਅੰਦਰ-ਅੰਦਰ ਦੇਣ ਦੀ ਵਿਵਸਥਾ ਕੀਤੀ ਗਈ ਹੈ। ਜੇਕਰ ਮਿਥੇ ਸਮੇਂ ਵਿੱਚ ਰਿਫੰਡ ਨਹੀਂ ਮਿਲਦਾ, ਤਾਂ ਸਰਕਾਰ ਵਲੋਂ ਵਿਆਜ ਸਮੇਤ ਬਣਦੇ ਰਿਫੰਡ ਦੀ ਅਦਾਇਗੀ ਦਿੱਤੀ ਜਾਵੇਗੀ। ਵਿੱਤ ਕਮਿਸ਼ਨਰ (ਟੈਕਸੇਸ਼ਨ) ਸ਼੍ਰੀ ਅਨੁਰਾਗ ਅਗਰਵਾਲ ਆਈ.ਏ.ਐਸ. ਨੇ ਜ਼ਿਲ੍ਹੇ ਦੇ ਕਰ ਤੇ ਆਬਕਾਰੀ ਵਿਭਾਗ ਵਲੋਂ ਇੰਟਰ ਨੈਸ਼ਨਲ ਸੋਨਾਲੀਕਾ ਟਰੈਕਟਰ ਲਿਮਟਿਡ ਵਿਖੇ ਜੀ.ਐਸ.ਟੀ. ਸਬੰਧੀ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ। ਇਸ ਤੋਂ ਪਹਿਲਾਂ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਪਹੁੰਚਣ 'ਤੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਅਤੇ ਐਸ.ਐਸ.ਪੀ. ਸ੍ਰੀ ਜੇ.ਇਲਨਚੇਲੀਅਨ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।
ਇਸ ਉਪਰੰਤ ਉਨ੍ਹਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੇਵਾ ਕੇਂਦਰ ਵਿਖੇ ਵਿਭਾਗ ਵਲੋਂ ਜੀ.ਐਸ.ਟੀ. ਸਬੰਧੀ ਲਗਾਏ ਗਏ ਵਿਸ਼ੇਸ਼ ਕਾਊਂਟਰ ਦਾ ਵੀ ਦੌਰਾ ਕੀਤਾ। ਸੈਮੀਨਾਰ ਦੌਰਾਨ ਵਿੱਤ ਕਮਿਸ਼ਨਰ (ਟੈਕਸੇਸ਼ਨ) ਸ਼੍ਰੀ ਅਨੁਰਾਗ ਅਗਰਵਾਲ ਨੇ ਜ਼ਿਲ੍ਹੇ ਦੇ ਉਦਯੋਗਪਤੀਆਂ, ਵਕੀਲ ਸਾਹਿਬਾਨਾਂ, ਵੱਖ-ਵੱਖ ਵਪਾਰਕ ਐਸੋਸੀਏਸ਼ਨਾਂ ਅਤੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀ.ਐਸ.ਟੀ.ਵਿਵਸਥਾ ਨਾਲ ਬਹੁ-ਕਰ ਪ੍ਰਣਾਲੀ ਦਾ ਖਾਤਮਾ ਹੋਣ ਸਦਕਾ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਕ ਮੁਲਕ ਅਤੇ ਇਕ ਕਰ ਦੀ ਵਿਵਸਥਾ ਨਾਲ ਆਰਥਿਕਤਾ ਨੂੰ ਮਜਬੂਤੀ ਮਿਲਣ ਦੇ ਨਾਲ-ਨਾਲ ਨਵੀਂ ਕਰ ਵਿਵਸਥਾ ਨਾਲ ਬੈਰੀਅਰਾਂ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਜੀ.ਐਸ.ਟੀ.ਨਾਲ ਹੋਣ ਵਾਲੀ ਇਸ ਉਸਾਰੂ ਤਬਦੀਲੀ ਸਦਕਾ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਵਸਤਾਂ ਦੀ ਟਰਾਂਸਪੋਟੇਸ਼ਨ ਅਤੇ ਵਪਾਰਕ ਅਵਾਜਾਈ ਦੀਆਂ ਲਾਗਤਾਂ ਵੀ ਘਟਣਗੀਆਂ।ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਇਸ ਨਵੀਂ ਪ੍ਰਣਾਲੀ ਤਹਿਤ ਰਾਜ ਤੇ ਕੇਂਦਰ ਸਰਕਾਰ ਇਕੱਠੇ ਮਿਲ ਕੇ ਕੰਮ ਕਰਨਗੇ। ਉਨਾਂ ਵਪਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਪ੍ਰਣਾਲੀ ਦੇ ਲਾਗੂ ਹੋ ਜਾਣ ਨਾਲ ਹੁਣ ਟੈਕਸ ਚੋਰੀ ਕਰਨਾ ਨਾ-ਮੁਮਕਿਨ ਹੈ ਅਤੇ ਜੇਕਰ ਕੋਈ ਟੈਕਸ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਵੀ ਹੈ, ਤਾਂ ਉਸ ਖਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਵਪਾਰੀ ਆਪਣਾ ਡਾਟਾ ਇਲੈਕਟ੍ਰੋਨਿਕ ਫਾਰਮ ਦੇ ਰੂਪ ਵਿੱਚ ਰੱਖ ਸਕਦੇ ਹਨ। ਇਸ ਦੇ ਨਾਲ ਉਨ੍ਹਾਂ ਨੂੰ ਜੀ.ਐਸ.ਟੀ. ਭਰਨ ਵਿੱਚ ਆਸਾਨੀ ਹੋਵੇਗੀ।ਸੈਮੀਨਾਰ ਦੇ ਅੰਤ ਵਿਚ ਸੋਨਾਲੀਕਾ ਦੇ ਚੇਅਰਮੈਨ ਸ੍ਰੀ ਅਮ੍ਰਿਤ ਸਾਗਰ ਮਿੱਤਲ ਨੇ ਸਾਰੇ ਵਪਾਰੀਆਂ ਅਤੇ ਉਦਯੋਗਪਤੀਆਂ ਦਾ ਧੰਨਵਾਦ ਕੀਤਾ ਅਤੇ ਇਸ ਤਰ੍ਹਾਂ ਦੇ ਜਾਣਕਾਰੀ ਭਰਪੂਰ ਸਮਾਗਮ ਦੀ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਦੁਆਇਆ ਕਿ ਜ਼ਿਲ੍ਹੇ ਦੇ ਛੋਟੇ ਤੋਂ ਵੱਡੇ ਉਦਯੋਗਪਤੀ ਜੀ.ਐਸ.ਟੀ. ਤਹਿਤ ਸਰਕਾਰ ਨੂੰ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਉਦਯੋਗਪਤੀਆਂ ਵਲੋਂ ਵੀ ਸ੍ਰੀ ਅਨੁਰਾਗ ਅਗਰਵਾਲ ਦਾ ਸਵਾਗਤ ਕੀਤਾ ਗਿਆ।ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਸਟੇਟ ਟੈਕਸ ਜਲੰਧਰ ਡਵੀਜ਼ਨ ਸ੍ਰੀ ਬੀ ਕੇ ਵਿਰਦੀ, ਸਹਾਇਕ ਕਮਿਸ਼ਨਰ ਕਰ ਤੇ ਆਬਕਾਰੀ ਵਿਭਾਗ ਹਰਦੀਪ ਭਾਂਵਰਾ, ਡਾਇਰੈਕਟਰ ਡਿਵੈਲਪਮੈਂਟ ਐਂਡ ਕਮਰਸ਼ੀਅਲ ਸੋਨਾਲੀਕਾ ਗਰੁੱਪ ਸ੍ਰੀ ਅਕਸ਼ੇ ਸਾਗਵਾਨ, ਸ੍ਰੀ ਅਜਵਿੰਦਰ ਸਿੰਘ ਸਮੇਤ ਵੱਖ-ਵੱਖ ਵਪਾਰ ਮੰਡਲਾਂ ਦੇ ਪ੍ਰਤੀਨਿੱਧੀ ਵੀ ਮੌਜੂਦ ਸਨ।

No comments:
Post a Comment