-ਡੇਅਰੀ ਵਿਕਾਸ ਬੋਰਡ ਨੇ ਕੈਂਪ ਲਗਾ ਕੇ ਚੈਂਕ ਕੀਤੇ ਦੁੱਧ ਦੇ ਸੈਂਪਲ
ਹੁਸ਼ਿਆਰਪੁਰ, 6 ਜੁਲਾਈ: ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਸ੍ਰੀ ਇੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁਹੱਲਾ ਗੋਬਿੰਦ ਨਗਰ ਟਾਂਡਾ ਵਿਖੇ ਦੁੱਧ ਪਰਖ ਕੈਂਪ ਲਗਾਇਆ ਗਿਆ। ਡਿਪਟੀ ਡਾਇਰੈਕਟਰ ਸ੍ਰੀ ਹਰਸ਼ਰਨ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿੱਚ ਦੁੱਧ ਦੇ 30 ਸੈਂਪਲ ਚੈਕ ਕੀਤੇ ਗਏ, ਜਿਨ੍ਹਾਂ ਵਿੱਚ ਕੋਈ ਸੰਥੈਟਿਕ/ਹਾਨੀਕਾਰਕ ਤੱਤ ਨਹੀਂ ਪਾਇਆ ਗਿਆ। ਤਕਰੀਬਨ 19 ਸੈਂਪਲਾਂ ਵਿੱਚ ਪਾਣੀ ਦੀ ਵਾਧੂ ਮਾਤਰਾ ਪਾਈ ਗਈ। ਇਸ ਮੌਕੇ 'ਤੇ ਜ਼ਿਲ੍ਹਾ ਅਧਿਕਾਰੀ ਵਲੋਂ ਸੈਂਪਲ ਟੈਸਟ ਕਰਵਾਉਣ ਆਏ ਮੁਹੱਲਾ ਵਾਸੀਆਂ ਨੂੰ ਚੰਗੇ ਦੁੱਧ ਦੀ ਖਰੀਦ ਕਰਨ ਦੀ ਵੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗਰਮੀਆਂ ਦੇ ਮੌਸਮ ਦੌਰਾਨ ਮਿਲਾਵਟ ਖੋਰੀ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਅਜਿਹੇ ਕੈਂਪ ਸ਼ਹਿਰਾਂ ਦੇ ਵੱਖ-ਵੱਖ ਵਾਰਡਾ/ਮੁਹੱਲਿਆਂ ਵਿੱਚ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਹਿਰ ਵਾਸੀ ਨੂੰ ਜੇਕਰ ਦੁੱਧ ਸਬੰਧੀ ਕੋਈ ਵੀ ਸ਼ਿਕਾਇਤ ਹੋਵੇ, ਤਾਂ ਸਿੱਧੇ ਤੌਰ 'ਤੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਹੁਸ਼ਿਆਰਪੁਰ, ਕਮਰਾ ਨੰ: 439 ਚੌਥੀ ਮੰਜਿਲ, ਮਿੰਨੀ ਸਕੱਤਰੇਤ ਵਿਖੇ ਦੁੱਧ ਟੈਸਟ ਕਰਵਾ ਸਕਦਾ ਹੈ। ਇਸ ਮੌਕੇ 'ਤੇ ਇੰਸਪੈਕਟਰ ਦਵਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਲੈਬ ਇੰਚਾਰਜ ਵਿਲੀਅਮ ਅਤੇ ਮੁਹੱਲਾ ਨਿਵਾਸੀ ਮਨਪ੍ਰੀਤ ਸਿੰਘ ਵੀ ਮੌਜੂਦ ਸਨ।

No comments:
Post a Comment