ਹੁਸ਼ਿਆਰਪੁਰ, 2 ਜੁਲਾਈ 2017:ਪ੍ਰਵਾਸੀ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਸਿਹਤ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੌਰਾਨ ਸੂਬੇ ਦੇ 0 ਤੋਂ 5 ਸਾਲ ਤੱਕ ਦੇ ਲਗਭਗ 10 ਲੱਖ ਤੋਂ ਵੱਧ ਬੱਚਿਆਂ ਨੂੰ ਪੋਲੀਓ ਵੈਕਸੀਨ ਪਿਲਾਏ ਜਾਣ ਦਾ ਟੀਚਾ ਮਿੱਥਿਆ ਗਿਆ ਹੈ। ਉੱਕਤ ਜਾਣਕਾਰੀ ਦਾ ਪ੍ਰਗਟਾਵਾ ਡਿਪਟੀ ਡਾਇਰੈਕਟਰ, ਸਿਹਤ ਵਿਭਾਗ ਪੰਜਾਬ ਡਾ. ਅਜੇ ਬੱਗਾ ਨੇ ਆਪਣੇ ਹੁਸ਼ਿਆਰਪੁਰ ਦੌਰੇ ਦੌਰਾਨ ਕੀਤਾ। ਡਾ. ਬੱਗਾ ਨੂੰ ਸਿਹਤ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪਠਾਨਕੋਟ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਤਹਿਤ ਕੀਤੀ ਜਾਂਦੀ ਕਾਰਗੁਜ਼ਾਰੀ ਦਾ ਨਿਰੀਖਣ ਕਰਨ ਲਈ ਤੈਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸਗੰਠਨ ਵੱਲੋਂ ਭਾਰਤ ਨੂੰ ਪੋਲੀਓ ਮੁਕਤ ਖਿੱਤਾ ਕਰਾਰ ਦੇ ਦਿੱਤਾ ਗਿਆ ਹੈ
ਅਤੇ ਸਾਲ 2010 ਤੋਂ ਪੰਜਾਬ ਵਿੱਚ ਵੀ ਪੋਲੀਓ ਦਾ ਕੇਸ ਸਾਹਮਣੇ ਨਹੀਂ ਆਇਆ ਹੈ, ਪਰ ਸ਼ਹਿਰੀ ਖੇਤਰਾਂ ਵਿੱਚ ਉਦਯੋਗੀਕਰਣ ਹੋਣ ਨਾਲ ਅਤੇ ਉਸਾਰੀ ਅਧੀਨ ਈਮਾਰਤਾਂ ਵਿੱਚ ਕੰਮ ਕਰਨ ਲਈ ਅਕਸਰ ਪੰਜਾਬ ਤੋਂ ਬਾਹਰਲੇ ਪ੍ਰਦੇਸ਼ਾਂ ਦੇ ਬਹੁਤ ਸਾਰੇ ਪਰਿਵਾਰ ਰੋਜ਼ੀ ਰੋਟੀ ਦੀ ਤਲਾਸ਼ ਵਿੱਚ ਇੱਥੇ ਆਉਂਦੇ ਹਨ ਤੇ ਆਪਣੀ ਰਿਹਾਇਸ਼ ਬਦਲਦੇ ਰਹਿਣ ਕਾਰਣ ਕਈ ਵਾਰ ਇਨ੍ਹਾਂ ਦੇ ਬੱਚੇ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝੇ ਰਹਿ ਜਾਂਦੇ ਹਨ। ਇਨ੍ਹਾਂ ਬੱਚਿਆਂ ਵਿੱਚ ਪੋਲੀਓ ਦੀ ਮੁੰਕਮਲ ਰੋਕਥਾਮ ਲਈ ਹੀ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਉਲੀਕੀ ਜਾਂਦੀ ਹੈ।ਡਾ. ਬੱਗਾ ਨੇ ਦੱਸਿਆ ਕਿ ਸਾਲ 2017 ਦੌਰਾਨ ਦੁਨੀਆ ਵੱਚ ਪੋਲੀਓ ਦੇ ਕੁੱਲ 6 ਕੇਸ ਪਾਏ ਗਏ ਹਨ ਜਿਸ ਵਿੱਚੋਂ 2 ਪਾਕਿਸਤਾਨ ਵਿੱਚ ਅਤੇ 4 ਅਫਗਾਨਿਸਤਾਨ ਦੇ ਹਨ। ਹਿੰਦੂਸਤਾਨ ਦੇ ਗੁਆਂਢੀ ਮੁਲਕ ਹੋਣ ਕਾਰਣ ਅਤੇ ਆਮ ਲੋਕਾਂ ਦੀ ਆਵਾਜਾਈ ਹੋਣ ਕਾਰਣ ਇਨ੍ਹਾਂ ਮੁਲਕਾਂ ਰਾਂਹੀ ਪੋਲੀਓ ਦਾ ਵਾਇਰਸ ਭਾਰਤ ਵਿੱਚ ਵੀ ਸੰਚਾਰ ਕਰ ਸਕਦਾ ਹੈ ਜਿਸਦਾ ਅਰਥ ਇਹ ਹੈ ਕਿ ਇੱਥੇ ਵੀ ਪੋਲੀਓ ਦਾ ਖ਼ਤਰਾ ਬਰਕਰਾਰ ਰਹਿੰਦਾ ਹੈ। ਇਸੇ ਖ਼ਤਰੇ ਨੂੰ ਮੁੱਖ ਰੱਖਦੇ ਹੋਏ ਉਚੇਚੇ ਤੌਰ ਤੇ ਕੌਮੀ ਟੀਕਾਕਰਣ ਦਿਹਾੜੇ ਅਤੇ ਮੁਹਿੰਮ ਦੇ ਨਾਲ-ਨਾਲ ਸਬ ਨੈਸ਼ਨਲ ਇੰਮੁਨਾਈਜੇਸ਼ਨ ਦਿਵਸ ਅਤੇ ਮੁਹਿੰਮ ਵੀ ਚਲਾਈ ਜਾਂਦੀ ਹੈ ਤਾਂ ਜੋ ਪ੍ਰਵਾਸੀ ਪੰਜਾਬੀ ਪਰਿਵਾਰਾਂ ਦਾ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਪੀਣ ਤੋਂ ਵਾਂਝਾ ਨਾਂ ਰਹੇ। ਇਸ ਲਈ ਹਰ ਜ਼ਿਲ੍ਹੇ ਵਿੱਚ ਸੱਲਮ ਏਰੀਆ, ਝੁੱਗੀ ਝੌਂਪੜੀ ਖੇਤਰਾਂ ਅਤੇ ਭੱਠਿਆਂ ਦੇ ਕੋਲ ਰਹਿੰਦੀ ਪ੍ਰਵਾਸੀ ਪੰਜਾਬੀ ਆਬਾਦੀ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ। ਸਟੇਟ ਹੈਡਕੁਆਟਰ ਵੱਲੋਂ ਮਾਈਗ੍ਰੇਟਰੀ ਪਲਸ ਪੋਲੀਓ ਦੇ ਪਹਿਲੇ ਗੇੜ ਦੌਰਾਨ 13,000 ਵੈਕਸੀਨੇਟਰ ਤੇ 8000 ਸੁਪਰਵਾਈਜ਼ਰ ਲਗਾਏ ਗਏ ਹਨ। ਆਪਣੇ ਹੁਸ਼ਿਆਰਪੁਰ ਦੌਰੇ ਦੌਰਾਨ ਡਾ. ਬੱਗਾ ਵੱਲੋਂ ਸਲਮ ਏਰੀਆ ਸੁੰਦਰ ਨਗਰ, ਭਗਤ ਨਗਰ, ਭੰਗੀ ਚੋਅ, ਮਦਰਾਸੀ ਕਲੋਨੀ ਆਦਿ ਸਥਿਤ ਝੁੱਗੀ ਝੋਪੜੀਂ ਖੇਤਰਾਂ ਦਾ ਸਰਵੇਖਣ ਕੀਤਾ ਗਿਆ। ਪਲਸ ਪੋਲੀਓ ਮੁਹਿੰਮ ਤਹਿਤ ਕੀਤੀ ਜਾ ਰਹੀ ਵੈਕਸੀਨੇਸ਼ਨ ਤੇ ਉਨ੍ਹਾਂ ਵੱਲੋਂ ਤੱਸਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ੈਲੇਸ਼ ਕੁਮਾਰ ਤੇ ਸਮਾਜ ਸੇਵੀ ਸੰਸਥਾ ਵਲੋ ਕਾਮਰੇਡ ਰਜਿੰਦਰ ਸਿੰਘ ਵੀ ਹਾਜ਼ਰ ਸਨ।

No comments:
Post a Comment