ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਹੋਈ ਵਿਸ਼ੇਸ਼ ਬੈਠਕ
ਹੁਸ਼ਿਆਰਪੁਰ, 22 ਜੁਲਾਈ:
ਜ਼ਿਲ੍ਹੇ ਦੇ 93 ਪਿੰਡਾਂ ਲਈ ਗਰਾਮ ਪੰਚਾਇਤਾਂ ਦੀਆਂ 6 ਅਗਸਤ ਨੂੰ ਹੋ ਰਹੀਆਂ ਉਪ ਚੋਣਾਂ ਲਈ ਨਾਮਜ਼ਦਗੀ ਪੱਤਰ 24 ਜੁਲਾਈ ਤੋਂ ਲਏ ਜਾਣਗੇ। ਉਪ ਚੋਣਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਾਰੇ ਡਿਊਟੀ ਅਫ਼ਸਰ ਇਕ ਦੂਜੇ ਨਾਲ ਤਾਲਮੇਲ ਬਣਾ ਕੇ ਕੰਮ ਕਰਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਹਰਬੀਰ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਗਰਾਮ ਪੰਚਾਇਤ ਦੀਆਂ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦੇ ਹੋਏ ਇਹ ਨਿਰਦੇਸ਼ ਦਿੱਤੇ।
ਉਨ੍ਹਾਂ ਚੋਣਾਂ ਸਬੰਧੀ ਵੇਰਵਾ ਦਿੰਦੇ ਹੋਏ ਕਿਹਾ ਕਿ ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਗਰਾਮ ਪੰਚਾਇਤਾਂ ਦੀਆਂ ਉਪ ਚੋਣਾਂ 6 ਅਗਸਤ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਉਪ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ 24 ਤੋਂ 27 ਜੁਲਾਈ ਤੱਕ ਦਾਖਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 28 ਜੁਲਾਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 29 ਜੁਲਾਈ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਾਰੀਖ ਹੋਵੇਗੀ। ਉਨ੍ਹਾਂ ਦੱਸਿਆ ਕਿ 24 ਜੁਲਾਈ ਤੋਂ ਉਪ ਚੋਣਾਂ ਵਾਲੇ ਪਿੰਡਾਂ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ, ਜੋ ਉਪ ਚੋਣਾਂ ਦੀ ਪ੍ਰਕ੍ਰਿਆ ਪੂਰੀ ਹੋਣ ਤੱਕ ਲਾਗੂ ਰਹੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵਲੋਂ ਜ਼ਿਲ੍ਹੇ ਦੇ 93 ਪਿੰਡਾਂ ਵਿੱਚ ਉਪ ਚੋਣਾਂ ਕਰਵਾਉਣ ਲਈ ਸੂਚੀ ਅਨੁਸਾਰ ਹੁਸ਼ਿਆਰਪੁਰ ਬਲਾਕ-1 ਅਧੀਨ ਪੈਂਦੇ ਪਿੰਡਾਂ ਸੂਸ, ਸਿੰਗੜੀਵਾਲ, ਬਸੀ ਮੁੱਦਾ, ਬੁਲੇਵਾਲ, ਚੰਦੇਰ, ਹਰਦੋਖਾਨਪੁਰ, ਲੋਹਾਰ ਕੰਗਨਾ, ਪੰਡੋਰੀ ਬਾਵਾ, ਪੰਡੋਰੀ ਬਾਵਾ ਦਾਸ, ਪਥਰਾਲੀਆਂ ਵਾਰਡ ਨੰ: 3 ਅਤੇ 4, ਸਟਿਆਣਾ ਦੇ ਵਾਰਡ 1,4 ਤੇ 5, ਸਰਹਾਲਾ, ਰਾਮੂ ਥਿਆੜਾ, ਤਲਵੰਡੀ ਗੌਨੀ, ਤਾਰਾਗੜ੍ਹ, ਕਾਂਟੀਆਂ, ਡਾਡਾ ਫਤਹਿ ਸਿੰਘ, ਸਤਿਆਲ, ਬਡਾਲਾ ਪੁਖਤਾ ਦੇ ਪਿੰਡਾਂ ਵਿੱਚ ਉਪ ਚੋਣ ਕਰਵਾਈ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਦੱਸਿਆ ਕਿ ਇਸੇ ਤਰ੍ਹਾਂ ਬਲਾਕ ਹੁਸ਼ਿਆਰਪੁਰ-2 ਅਧੀਨ ਪੈਂਦੇ ਪਿੰਡਾਂ ਵਿੱਚ ਪਿੰਡ ਚਿੰਤੋਂ, ਹੰਦੋਵਾਲ ਕਲਾਂ, ਸ਼ੇਰਗੜ੍ਹ, ਨਾਰੀ, ਪਟਿਆੜੀ, ਬਲਾਕ ਭੂੰਗਾ ਦੇ ਪਿੰਡ ਰਘੂਵਾਲ, ਦਾਤਾ, ਦੇਹਰਾ, ਮੁਕੀਮਪੁਰ, ਮਲਟ, ਪਤਿਆਲ, ਡੱਲੇਵਾਲ, ਖਿਆਲਾ ਬੁਲੰਦਾ, ਕੇਸ਼ੋਪੁਰ, ਬਡਿਆਲ, ਰਾਮ ਟਟਵਾਲੀ, ਬਲਾਕ ਟਾਂਡਾ ਦੇ ਪਿੰਡ ਚੋਹਾਨ, ਗੁਰਾਲਾ, ਮੂਣਕ ਖੁਰਦ, ਪੰਡੋਰੀ, ਨੰਗਲ ਫਰੀਦ, ਖੋਖਰ, ਕਾਹਲਵਾਂ, ਘੋੜਾਵਾਹਾ, ਪੱਟੀ ਬੁਲੇਵਾਲ, ਕੰਡਿਆਲਾ ਸ਼ੇਖਾਂ, ਬਲਾਕ ਦਸੂਹਾ ਦੇ ਪਿੰਡ ਰੰਧਾਵਾ, ਚੱਕ ਬਾਮੂ, ਕਾਲਾ ਝਿੰਗੜ, ਰਤਾਰੇ, ਘੋਗਰਾ, ਬਸਤੀ ਵਧਾਇਆ, ਚੱਕ ਸੂਲੇਮਾਨ, ਜੱਕੋਵਾਲ, ਕਥਾਣਾ, ਬਡਲਾ, ਚੱਕ ਫਾਲਾ, ਬਲਾਕ ਮੁਕੇਰੀਆਂ ਦੇ ਪਿੰਡ ਲਤੀਫ਼ਪੁਰ, ਬੁਢੇਵਾਲ, ਛੰਟ, ਗੌਂਸਪੁਰ, ਚਨੌਰ, ਬਲਾਕ ਹਾਜੀਪੁਰ ਦੇ ਪਿੰਡ ਕੋਲਪੁਰ, ਬੰਬੋਵਾਲ, ਓਲਾਹਾ, ਜੈਮਲਪੁਰ ਕਲਾਂ, ਘਗਵਾਲ ਦੇ ਵਾਰਡ ਨੰ: 1 ਤੇ 4, ਬਲਾਕ ਤਲਵਾੜਾ ਦੇ ਪਿੰਡ ਭਟੌਲੀ, ਭੋਲ ਬਡਮਾਨੀਆਂ, ਬਲਾਕ ਮਾਹਿਲਪੁਰ ਦੇ ਪਿੰਡ ਮੂਗੋਵਾਲ ਦੇ ਵਾਰਡ ਨੰ: 6 ਤੇ 7, ਬਡੇਲ, ਢੱਕੋਂ, ਬੋਦਲਾਂ, ਦਿਹਾਣਾ ਦੇ ਵਾਰਡ ਨੰ: 2,4 ਤੇ 6, ਪੰਡੋਰੀ ਗੰਗਾ ਸਿੰਘ, ਲਕਸ਼ੀਆਂ, ਈਸਪੁਰ, ਬਹਿਬਲਪੁਰ, ਬਲਾਕ ਗੜ੍ਹਸ਼ੰਕਰ ਦੇ ਪਿੰਡ ਰਤਨਪੁਰ, ਬੱਕਾਪੁਰ ਗੁਰੂ, ਬਡਿਆਲ, ਮੰਡੋਵਾਲ, ਚੱਕਗੁਰੂ, ਚਾਹਲਪੁਰ ਪਿੰਡ ਵਿੱਚ ਗਰਾਮ ਪੰਚਾਇਤ ਦੀਆਂ ਉਪ ਚੋਣਾਂ ਕਰਵਾਈਆਂ ਜਾਣਗੀਆਂ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਹੁਸ਼ਿਆਰਪੁਰ-1 ਦੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਹੁਸ਼ਿਆਰਪੁਰ ਨੂੰ ਬੀ.ਡੀ.ਪੀ.ਓ. ਦਫ਼ਤਰ ਹੁਸ਼ਿਆਰਪੁਰ-1 ਵਿਖੇ, ਹੁਸ਼ਿਆਰਪੁਰ-2 ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਨਾਇਬ ਤਹਿਸੀਲਦਾਰ ਹੁਸ਼ਿਆਰਪੁਰ ਨੂੰ ਬੀ.ਡੀ.ਪੀ.ਓ. ਦਫ਼ਤਰ ਹੁਸ਼ਿਆਰਪੁਰ-2, ਭੂੰਗਾ ਬਲਾਕ ਦੇ ਉਮੀਦਵਾਰ ਰਿਟਰਿਨੰਗ ਅਫ਼ਸਰ ਨਾਇਬ ਤਹਿਸੀਲਦਾਰ ਭੂੰਗਾ ਨੂੰ ਬੀ.ਡੀ.ਪੀ.ਓ. ਦਫ਼ਤਰ ਭੂੰਗਾ, ਟਾਂਡਾ ਬਲਾਕ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਨਾਇਬ ਤਹਿਸੀਲਦਾਰ ਨੂੰ ਬੀ.ਡੀ.ਪੀ.ਓ. ਦਫ਼ਤਰ ਟਾਂਡਾ, ਦਸੂਹਾ ਬਲਾਕ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਦਸੂਹਾ ਨੂੰ ਬੀ.ਡੀ.ਪੀ.ਓ ਦਫ਼ਤਰ ਦਸੂਹਾ, ਮੁਕੇਰੀਆਂ ਬਲਾਕ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਮੁਕੇਰੀਆਂ ਨੂੰ ਬੀ.ਡੀ.ਪੀ.ਓ ਦਫ਼ਤਰ ਮੁਕੇਰੀਆਂ, ਹਾਜੀਪੁਰ ਬਲਾਕ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਨਾਇਬ ਤਹਿਸੀਲਦਾਰ ਨੂੰ ਬੀ.ਡੀ.ਪੀ. ਓ. ਦਫ਼ਤਰ ਹਾਜੀਪੁਰ, ਤਲਵਾੜਾ ਬਲਾਕ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਤਲਵਾੜਾ ਨੂੰ ਬੀ.ਡੀ.ਪੀ.ਓ. ਦਫ਼ਤਰ ਤਲਵਾੜਾ, ਮਾਹਿਲਪੁਰ ਬਲਾਕ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਨਾਇਬ ਤਹਿਸੀਲਦਾਰ ਮਾਹਿਲਪੁਰ ਨੂੰ ਬੀ.ਡੀ.ਪੀ.ਓ ਦਫ਼ਤਰ ਮਾਹਿਲਪੁਰ ਜਦਕਿ ਗੜ੍ਹਸ਼ੰਕਰ ਬਲਾਕ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਨਾਇਬ ਤਹਿਸੀਲਦਾਰ ਗੜ੍ਹਸ਼ੰਕਰ ਨੂੰ ਬੀ.ਡੀ.ਪੀ.ਓ. ਦਫ਼ਤਰ ਗੜ੍ਹਸ਼ੰਕਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਦੇ ਹਨ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ, ਤਹਿਸੀਲਦਾਰ ਹੁਸ਼ਿਆਰਪੁਰ ਸ੍ਰੀ ਅਰਵਿੰਦ ਕੁਮਾਰ ਸਮੇਤ ਸਮੂਹ ਬੀ.ਡੀ.ਪੀ.ਓਜ਼, ਵੱਖ-ਵੱਖ ਬਲਾਕਾਂ ਦੇ ਰਿਟਰਨਿੰਗ ਅਫ਼ਸਰ, ਸਹਾਇਕ ਰਿਟਰਨਿੰਗ ਅਫ਼ਸਰ ਅਤੇ ਸਬੰਧਤ ਅਧਿਕਾਰੀ ਵੀ ਮੌਜੂਦ ਸਨ।

No comments:
Post a Comment