-ਨਾਬਾਰਡ ਵਲੋਂ 'ਜਲ ਹੀ ਜੀਵਨ ਹੈ' ਵਿਸ਼ੇ 'ਤੇ ਲਗਾਇਆ ਸੈਮੀਨਾਰ
ਹੁਸ਼ਿਆਰਪੁਰ, 13 ਜੁਲਾਈ: ਮਨੁੱਖੀ ਜੀਵਨ ਵਿੱਚ ਪਾਣੀ ਦੀ ਵਿਸ਼ੇਸ਼ ਮਹੱਤਤਾ ਹੈ। ਪਾਣੀ ਤੋਂ ਬਿਨ੍ਹਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਾਨੂੰ ਪਾਣੀ ਦੇ ਬਚਾਓ ਲਈ ਪਹਿਲ ਕਦਮੀ ਕਰਦੇ ਹੋਏ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਨਾਬਾਰਡ ਵਲੋਂ ਸਹਿਕਾਰਤਾ ਬੈਂਕ ਵਿਖੇ ਲਗਾਏ ਲਗਾਏ ਪਾਣੀ ਬਚਾਓ ਮੁਹਿੰਮ ਤਹਿਤ 'ਜਲ ਹੀ ਜੀਵਨ ਹੈ' ਵਿਸ਼ੇ 'ਤੇ ਲਗਾਏ ਗਏ ਵਿਸ਼ੇਸ਼ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਇਹ ਵਿਚਾਰ ਪ੍ਰਗਟ ਕੀਤੇ।ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਾਣੀ ਬਚਾਓ ਮੁਹਿੰਮ ਤਹਿਤ ਨਾਬਾਰਡ ਵਲੋਂ ਜ਼ਿਲ੍ਹੇ ਵਿੱਚ ਕਰੀਬ 350 ਕੈਂਪ ਲਗਾ ਕੇ ਲੋਕਾਂ ਨੂੰ ਪਾਣੀ ਬਚਾਓ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਪਾਣੀ ਬਚਾਉਣ ਦੇ ਤਰੀਕਿਆਂ ਪ੍ਰਤੀ ਪੂਰੀ ਜਾਣਕਾਰੀ ਹੋਵੇ, ਤਾਂ ਪਾਣੀ ਬਚਾਓ ਮੁਹਿੰਮ ਪੂਰੀ ਤਰ੍ਹਾਂ ਨਾਲ ਸਫ਼ਲ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੀ ਤਲਾਬਾਂ ਦੇ ਰੱਖ-ਰਖਾਵ ਅਤੇ ਮੁਰੰਮਤ ਲਈ ਸਮੇਂ-ਸਮੇਂ 'ਤੇ ਕੰਮ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਾਣੀ ਬਚਾਉਣ ਲਈ ਸਭ ਤੋਂ ਜ਼ਰੂਰੀ ਵੱਧ ਤੋਂ ਵੱਧ ਦਰੱਖਤ ਲਾਉਣੇ ਹਨ। ਜੇਕਰ ਅਸੀਂ ਸਾਰੇ ਇਹ ਪ੍ਰਣ ਕਰ ਲਈਏ ਕਿ ਆਪਣੇ ਹਰ ਇਕ ਤਿਉਹਾਰ 'ਤੇ ਇਕ-ਇਕ ਪੌਦਾ ਲਗਾਈਏ ਅਤੇ ਇਸ ਨੂੰ ਪਾਲ ਪੋਸ ਕੇ ਵੱਡਾ ਕਰੀਏ, ਤਾਂ ਪਾਣੀ ਬਚਾਓ ਸਬੰਧੀ ਸਾਡੀ ਕੋਸ਼ਿਸ਼ ਕਾਫ਼ੀ ਹੱਦ ਤੱਕ ਹੱਲ ਹੋ ਸਕਦੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਪਾਣੀ ਬਚਾਓ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ 'ਤੇ ਡੀ.ਡੀ.ਐਮ. ਇੰਦਰਜੀਤ ਕੌਰ, ਡੀ.ਜੀ.ਐਮ. ਨਾਬਾਰਡ ਪ੍ਰਤਿਭਾ ਸ਼ਰਮਾ, ਜ਼ਿਲ੍ਹਾ ਪ੍ਰਬੰਧਕ ਸਹਿਕਾਰੀ ਬੈਂਕ ਮੋਹਨ ਲਾਲ, ਖੇਤੀਬਾੜੀ ਅਫ਼ਸਰ ਸ੍ਰੀ ਗੁਰਬਖਸ਼ ਸਿੰਘ, ਬਾਗਬਾਨੀ ਅਫ਼ਸਰ ਗੁਰਵਿੰਦਰ ਸਿੰਘ ਬਾਜਵਾ, ਸ੍ਰਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਦੇ ਪ੍ਰਧਾਨ ਰਵਿੰਦਰ ਸਿੰਘ ਕਾਹਲੋਂ ਵੀ ਮੌਜੂਦ ਸਨ।

No comments:
Post a Comment