ਜਲੰਧਰ ਕੈਂਟ ਵਿਖੇ ਅਗਸਤ ਮਹੀਨੇ ਵਿੱਚ ਸ਼ੁਰੂ ਹੋਵੇਗੀ ਆਰਮੀ ਦੀ ਰਿਕਰੂਟਮੈਂਟ ਰੈਲੀ
ਹੁਸ਼ਿਆਰਪੁਰ, 19 ਮਈ:ਅਗਸਤ ਦੇ ਪਹਿਲੇ ਹਫ਼ਤੇ ਜਲੰਧਰ ਕੈਂਟ ਵਿਖੇ ਹੋ ਰਹੀ ਆਰਮੀ ਦੀ ਰਿਕਰੂਟਮੈਂਟ ਰੈਲੀ ਦੀ ਤਿਆਰੀ ਲਈ ਨਯਾ ਨੰਗਲ ਵਿਖੇ ਵਿਸ਼ੇਸ਼ ਟਰੇਨਿੰਗ ਦਿੱਤੀ ਜਾ ਰਹੀ ਹੈ। ਇਹ ਟਰੇਨਿੰਗ ਖਾਸ ਤੌਰ 'ਤੇ ਜਿਲ੍ਹਾ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਯੁਵਕਾਂ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਯਾ ਨੰਗਲ ਕੈਂਪ ਦੇ ਟਰੇਨਿੰਗ ਅਫ਼ਸਰ ਮੇਜਰ ਦਵਿੰਦਰ ਪਾਲ ਪੁਰੀ ਨੇ ਦੱਸਿਆ ਕਿ ਇਸ ਰਿਕਰੂਟਮੈਂਟ ਰੈਲੀ ਦੀ ਤਿਆਰੀ ਲਈ ਚੁਣੇ ਗਏ ਯੁਵਕਾਂ ਨੂੰ ਕੈਂਪ ਵਿੱਚ ਟਰੇਨਿੰਗ ਦੇਣ ਤੋਂ ਇਲਾਵਾ ਖਾਣਾ ਅਤੇ ਮੁਫ਼ਤ ਰਿਹਾਇਸ਼ ਮਿਲੇਗੀ। ਭਰਤੀ ਲਈ ਯੋਗਤਾ 45 ਪ੍ਰਤੀਸ਼ਤ ਨਾਲ 10ਵੀਂ ਪਾਸ ਜਾਂ 12ਵੀਂ ਪਾਸ ਤੋਂ ਇਲਾਵਾ ਕੱਦ 170 ਸੈਂਟੀਮੀਟਰ, ਛਾਤੀ 77/82, ਭਾਰ 50 ਕਿਲੋ, ਉਮਰ 17 ਤੋਂ 21 ਸਾਲ ਅਤੇ ਕੰਢੀ ਏਰੀਆ ਵਾਸਤੇ ਕੱਦ 167 ਸੈਂਟੀਮੀਟਰ ਰੱਖਿਆ ਗਿਆ ਹੈ। ਭਰਤੀ ਲਈ ਪਹਿਲਾ ਟਰਾਇਲ 24 ਮਈ ਅਤੇ ਦੂਜਾ ਟਰਾਇਲ 5 ਜੂਨ ਨੂੰ ਸਵੇਰੇ 8 ਵਜੇ ਤੋਂ ਸ਼ਿਵਾਲਿਕ ਕਾਲਜ ਨਯਾ ਨੰਗਲ ਵਿਖੇ ਹੋਣਗੇ।

No comments:
Post a Comment