-ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ 'ਚ ਚੱਲ ਰਹੇ ਕੋਰਸਾਂ ਦਾ ਲਿਆ ਜਾਇਜ਼ਾ
ਹੁਸ਼ਿਆਰਪੁਰ, 17 ਮਈ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਨੌਜਵਾਨਾਂ ਦੀ ਯੋਗਤਾ ਅਤੇ ਰੁਚੀ ਮੁਤਾਬਕ ਹੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਵਿੱਚ ਉਨ੍ਹਾਂ ਨੂੰ ਕੋਰਸ ਕਰਵਾਏ ਜਾਣ, ਤਾਂ ਜੋ ਨੌਜਵਾਨ ਆਪਣੀ ਰੁਚੀ ਵਾਲੇ ਕਿੱਤੇ ਵਿੱਚ ਮੁਹਾਰਤ ਹਾਸਲ ਕਰ ਸਕਣ। ਉਹ ਅੱਜ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਡਿਸਟ੍ਰਿਕਟ ਐਗਜੀਕਿਊਟਿਵ ਕਮੇਟੀ ਆਫ਼ ਸਕਿੱਲ ਡਿਵੈਲਪਮੈਂਟ ਸੈਂਟਰ ਅਧੀਨ ਚੱਲ ਰਹੇ ਕੋਰਸਾਂ ਦਾ ਜਾਇਜ਼ਾ ਲੈਣ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਸਿਖਿਆਰਥੀ ਨੂੰ ਕੋਰਸ ਵਿੱਚ ਦਾਖਲਾ ਦੇਣ ਤੋਂ ਪਹਿਲਾਂ ਉਸ ਦੀ ਰੁਚੀ ਅਤੇ ਯੋਗਤਾ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾਵੇ, ਤਾਂ ਜੋ ਉਹ ਸਬੰਧਤ ਕਿੱਤਾ ਮੁਖੀ ਕੋਰਸ ਕਰਕੇ ਮੁਹਾਰਤ ਹਾਸਲ ਕਰ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨ ਸਿਖਿਆਰਥੀ ਆਪਣੇ ਪੈਰ੍ਹਾਂ 'ਤੇ ਤਾਂ ਹੀ ਖੜ੍ਹੇ ਹੋ ਸਕਦੇ ਹਨ, ਜੇਕਰ ਉਨ੍ਹਾਂ ਨੂੰ ਸਹੀ ਸੇਧ ਮਿਲੇ। ਉਨ੍ਹਾਂ ਕਿਹਾ ਕਿ ਜੇਕਰ ਸਿਖਿਆਰਥੀ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਉਸ ਤਰ੍ਹਾਂ ਦਾ ਕੋਰਸ ਕਰਵਾ ਕੇ ਟਰੇਨਿੰਗ ਮੁਹੱਈਆ ਕਰਵਾਈ ਜਾਵੇ ਅਤੇ ਜੇਕਰ ਸਿਖਿਆਰਥੀ ਨੌਕਰੀ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਕਿੱਤਿਆਂ ਦੀ ਮੰਗ ਅਨੁਸਾਰ ਰੁਜ਼ਗਾਰ ਹਾਸਲ ਕਰਨ ਦੇ ਮੌਕੇ ਮੁਹੱਈਆ ਕਰਵਾਏ ਜਾਣ।
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਜ਼ਮੀਨੀ ਪੱਧਰ 'ਤੇ ਇਕ ਡਾਟਾ ਬੇਸ ਤਿਆਰ ਕਰਨ, ਜਿਸ ਵਿੱਚ ਸਿਖਿਆਰਥੀ ਦੀ ਉਮਰ, ਰੁਚੀ, ਕਿੱਤਾ ਮੁਖੀ ਕੋਰਸ ਚੁਣਨ ਦਾ ਵੇਰਵਾ ਸਮੇਤ ਸਾਰੀ ਮੁਢਲੀ ਜਾਣਕਾਰੀ ਉਪਲਬੱਧ ਹੋਵੇ, ਤਾਂ ਜੋ ਕੌਂਸਲਿੰਗ ਦੌਰਾਨ ਇਹ ਦੇਖਿਆ ਜਾ ਸਕੇ ਕਿ ਕਿਹੜਾ ਸਿਖਿਆਰਥੀ ਕਿਹੜੇ ਸਕਿੱਲ ਕੋਰਸ ਲਈ ਢੁਕਵਾਂ ਬੈਠਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਭਵਿੱਖ ਦੀ ਸ਼ੁਰੂਆਤ ਸਕੂਲੀ ਪੱਧਰ ਤੋਂ ਹੁੰਦੀ ਹੈ, ਇਸ ਲਈ ਸਕੂਲਾਂ ਵਿੱਚ ਵੀ ਕਿੱਤਾ ਮੁਖੀ ਕੋਰਸਾਂ ਦੀ ਜਾਣਕਾਰੀ ਅਤੇ ਰੁਚੀ ਅਨੁਸਾਰ ਵਿਦਿਆਰਥੀਆਂ ਦੀ ਪਹਿਚਾਣ ਕਰਨ ਲਈ ਨੋਡਲ ਅਫ਼ਸਰ ਵੀ ਲਗਾਏ ਜਾਣੇ ਚਾਹੀਦੇ ਹਨ। ਸਕੂਲ ਅਧਿਆਪਕ ਇਸ ਗੱਲ ਨੂੰ ਭਲੀਭਾਂਤ ਜਾਣਦੇ ਹੁੰਦੇ ਹਨ ਕਿ ਕਿਹੜਾ ਵਿਦਿਆਰਥੀ ਕਿਸ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ। ਅਸੀ ਜੇਕਰ ਸਕੂਲੀ ਪੱਧਰ ਤੋਂ ਹੀ ਵਿਦਿਆਰਥੀਆਂ ਦੀ ਰੁਚੀ ਭਾਂਪ ਲਈਏ, ਤਾਂ ਸਕਿੱਲ ਡਿਵੈਲਪਮੈਂਟ ਸੈਂਟਰਾਂ ਦਾ ਅਸਲ ਮਕਸਦ ਪੂਰਾ ਹੋ ਸਕਦਾ ਹੈ। ਉਨ੍ਹਾਂ ਨੇ ਬੈਠਕ ਵਿੱਚ ਮੌਜੂਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਕਿੱÎਤਿਆਂ ਸਬੰਧੀ ਸਹਾਇਤਾ ਮੁਹੱਈਆ ਕਰਵਾਉਣ ਲਈ ਸਕਿੱਲ ਡਿਵੈਲਪਮੈਂਟ ਕੋਰਸ ਦੇ ਮੁਖੀਆਂ ਨਾਲ ਰਾਬਤਾ ਕਾਇਮ ਕਰਨ। ਇਸ ਦੌਰਾਨ ਪ੍ਰੋਜੈਕਟ ਹੈਡ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਕਰਨਲ (ਰਿਟਾ:) ਐਸ ਕੇ ਰਤਨ ਨੇ ਪ੍ਰੋਜੈਕਟਰ ਰਾਹੀਂ ਜ਼ਿਲ੍ਹੇ ਵਿੱਚ ਚੱਲ ਰਹੇ ਸਕਿੱਲ ਡਿਵੈਲਪਮੈਂਟ ਸੈਂਟਰਾਂ ਅਤੇ ਕਿੱਤਾ ਮੁਖੀ ਕੋਰਸਾਂ ਦੀ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ।ਇਸ ਮੌਕੇ 'ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਸਵੀਰ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਨਵਨੀਤ ਕੌਰ ਬੱਲ, ਡਾਇਰੈਕਟਰ ਪੁਸ਼ਪਿੰਦਰ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀਮਤੀ ਕਮਲਜੀਤ ਰਾਜੂ, ਪ੍ਰਿੰਸੀਪਲ ਪੌਲੀਟੈਕਨਿਕ ਸ੍ਰੀਮਤੀ ਰਚਨਾ ਕੌਰ, ਨੇਹਾ ਮਹਾਜਨ, ਪੁਸ਼ਰਾਜ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

No comments:
Post a Comment