ਹੁਸ਼ਿਆਰਪੁਰ, 16 ਮਈ:ਸਰਕਾਰੀ ਬਹੁ ਤਕਨੀਕੀ ਕਾਲਜ, ਜਲੰਧਰ ਰੋਡ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕੌਮੀ ਡੇਗੂੰ ਜਾਗਰੁਕਤਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਮੋਟਰਸਾਈਕਲ ਜਾਗਰੁਕਤਾ ਰੈਲੀ ਦਾ ਆਯੋਜਨ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਕੀਤਾ ਗਿਆ ਜਿਸਨੂੰ ਐਮ.ਐਲ.ਏ. ਸੁੰਦਰ ਸ਼ਾਮ ਅਰੋੜਾ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਰੈਲੀ ਦਾ ਮੁਖ ਮਕਸਦ ਆਮ ਜਨਤਾ ਨੂੰ ਡੇਗੂੰ ਬੁਖਾਰ ਤੋਂ ਬਚਾਅ, ਇਸਦੀ ਰੋਕਥਾਮ ਅਤੇ ਇਸਦੇ ਇਲਾਜ ਪ੍ਰਤੀ ਚੇਤੰਨ ਕਰਨਾ ਸੀ। ਇਸ ਮੌਕੇ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਡੇਗੂੰ ਬੁਖਾਰ ਦੀ ਰੋਕਥਾਮ ਵਿੱਚ ਆਮ ਜਨਤਾ ਦਾ ਸੱਭ ਤੋਂ ਵੱਡਾ ਯੋਗਦਾਨ ਹੋ ਸਕਦਾ ਹੈ। ਕਿਉਂਕਿ ਇਸ ਬੀਮਾਰੀ ਦੇ ਕਾਰਕ ਮੱਛਰ ਏਡੀਜ਼ ਅਜਿਟਪੀ ਨੂੰ ਪੈਦਾ ਹੀ ਨਾਂ ਹੋਣ ਦਿੱਤਾ ਜਾਵੇ ਤਾਂ ਡੇਗੂੰ ਬੁਖਾਰ ਦੇ ਕੇਸਾਂ ਅਤੇ ਡੇਗੂੰ ਬੁਖਾਰ ਕਾਰਣ ਹੋਣ ਵਾਲੀਆਂ ਮੌਤਾਂ ਤੇ ਸਹਿਜੇ ਹੀ ਕਾਬੂ ਪਾਇਆ ਜਾ ਸਕਦਾ ਹੈ। ਇਸ ਲਈ ਡੇਗੂੰ ਬੁਖਾਰ ਤੋ ਬਚਾਅ ਲਈ ਇਸ ਪ੍ਰਤੀ ਜਾਗਰੁਕ ਹੋਣਾ ਹੀ ਸੱਭ ਤੋਂ ਵੱਡਾ ਬਚਾਅ ਦਾ ਸਾਧਨ ਹੈ।
ਡੇਗੂੰ ਮੱਛਰ ਸਾਫ, ਖੁੱਲੇ ਅਤੇ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਸ ਲਈ ਇਸ ਗੱਲ ਨੂੰ ਸੁਨਿਸ਼ਚਿਤ ਕੀਤਾ ਜਾਣਾ ਜ਼ਰੂਰੀ ਹੈ ਕਿ ਆਪਣੇ ਘਰਾਂ ਵਿੱਚ ਅਤੇ ਆਸ ਪਾਸ ਕਿਧਰੇ ਵੀ ਸਾਧਾਰਣ ਪਾਣੀ ਜਾਂ ਬਰਸਾਤੀ ਪਾਣੀ ਨੂੰ ਖੜਾ ਨਾਂ ਹੋਣ ਦਿੱਤਾ ਜਾਵੇ। ਹਰ ਸ਼ੁਕਰਵਾਰ ਆਪਣੇ ਫਰਿਜ਼ਾਂ ਦੀਆਂ ਟਰੇਆਂ ਅਤੇ ਕੂਲਰਾਂ ਅਤੇ ਵਿੱਚ ਖੜੇ ਪਾਣੀ ਨੂੰ ਚੰਗਾ ਤਰ੍ਹਾਂ ਸੁਕਾ ਕੇ ਸਾਫ ਕਰ ਲੈਣਾ ਚਾਹੀਦਾ ਹੈ। ਬੁਖਾਰ ਹੋਣ ਤੇ ਤੁੰਰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਰੈਲੀ ਦੌਰਾਨ ਸਿਵਲ ਸਰਜਨ ਹੁਸ਼ਿਆਰਪੁਰ ਡਾ. ਨਰਿੰਦਰ ਕੌਰ ਨੇ ਕਿਹਾ ਕਿ ਡੇਗੂੰ ਦੀ ਜਾਂਚ ਅਤੇ ਇਲਾਜ ਜ਼ਿਲ੍ਹੇ ਦੇ ਸਰਕਾਰੀ ਸਿਹਤ ਕੇਂਦਰਾਂ ਵਿਖੇ ਮੁਫਤ ਉਪਲਬਧ ਹੈ ਇਸ ਲਈ ਡੇਗੂੰ ਬੁਖਾਰ ਦੇ ਲੱਛਣ ਪ੍ਰਗਟ ਹੋਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਕਿਸੀ ਵੀ ਮੈਡੀਕਲ ਸਲਾਹ ਜਾਂ ਜਾਣਕਾਰੀ ਲਈ ਸਿਹਤ ਵਿਭਾਗ ਦੇ 24 ਘੰਟੇ ਉਪਲਭਧ ਮੈਡੀਕਲ ਹੈਲਪਲਾਈਨ ਨਬੰਰ 104 ਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਰੈਲੀ ਦੌਰਾਨ ਸ਼ਹਿਰ ਦੇ ਮਿਉਂਸਿਪਲ ਕਾਉਂਸਲਰ ਕੁਲਵਿੰਦਰ ਸਿੰਘ, ਕਮਲ ਕਟਾਰੀਆ, ਰਮੇਸ਼ ਡਡਵਾਲ, ਧਿਆਨ ਚੰਦ ਧਿਆਨਾ, ਤੀਰਥ ਰਾਮ, ਹਰਵਿੰਦਰ ਸਿੰਘ, ਪ੍ਰਦੀਪ ਕੁਮਾਰ, ਕਸ਼ਮੀਰ ਸਿੰਘ, ਰਾਜ ਕੁਮਾਰ ਥਾਪਰ ਸਹਿਤ ਸਿਹਤ ਵਿਭਾਗ ਦੇ ਸਮੂਹ ਪ੍ਰੋਗਰਾਮ ਅਫਸਰ, ਸਿਵਲ ਸਰਜਨ ਦਫਤਰ ਦੇ ਕਰਮਚਾਰੀ, ਪੈਰਾਮੈਡੀਕਲ ਸਟਾਫ, ਮਲੇਰੀਆ ਵਿੰਗ ਅਤੇ ਐਂਟੀ ਲਾਰਵਾ ਸਕੀਮ ਦੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ। ਇਹ ਰੈਲੀ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਤੋਂ ਆਰੰਭ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਨੂੰ ਕਵਰ ਕਰਦੀ ਹੋਈ ਮੁੜ ਸਿਵਲ ਹਸਪਤਾਲ ਵਿਖੇ ਆ ਕੇ ਸਮਾਪਤ ਹੋਈ।

No comments:
Post a Comment