ਹੁਸ਼ਿਆਰਪੁਰ, 25 ਮਈ :ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਅੱਜ ਸਿਹਤ ਵਿਭਾਗ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਚੋਣ ਕੀਤੀ ਗਈ। ਜਿਸ ਵਿੱਚ ਡਾ.ਲਖਵੀਰ ਸਿੰਘ ਪੀ.ਸੀ.ਐਮ.ਐਸ.-1 ਨੂੰ ਸਰਵਸਮੰਤੀ ਨਾਲ ਆਪਣਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸਮੂਹ ਮੁਲਾਜ਼ਮਾਂ ਨੇ ਭਵਿੱਖ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਜਤਾਇਆ। ਇਜਲਾਸ ਵਿੱਚ ਸਿਹਤ ਵਿਭਾਗ ਦੇ ਸਮੂਹ ਮੁਲਾਜ਼ਮਾਂ ਨੇ ਹਿੱਸਾ ਲਿਆ।
ਜਿਸ ਵਿੱਚ ਸਸਰਵਪ੍ਰੀਤ ਸਿੰਘ ਡਰਾਈਵਰ ਨੂੰ ਸੀਨੀਅਰ ਉਪ ਪ੍ਰਧਾਨ, ਸੰਜੇ ਕੁਮਾਰ ਸੁਪਰਡੈਂਟ ਨੂੰ ਉਪ ਪ੍ਰਧਾਨ, ਜਸਵਿੰਦਰ ਸਿੰਘ ਨਾਰੰਗ ਜਨਰਲ ਸੱਕਤਰ, ਭੁਪਿੰਦਰ ਸਿੰਘ ਸੰਯੁਕਤ ਸੱਕਤਰ, ਗੁਰਵਿੰਦਰ ਸਿੰਘ ਸ਼ਾਨੇ ਪ੍ਰੈਸ ਸੱਕਤਰ, ਕੈਸ਼ੀਅਰ ਸ਼੍ਰੀਮਤੀ ਸੁਮਨ ਬਾਲਾ, ਮੁੱਖ ਸਲਾਹਕਾਰ ਭਗਵਾਨ ਸਿੰਘ ਸੁਪਰਡੈਂਟ ਸਹਿਤ ਕਾਰਜਕਾਰੀ ਮੰਡਲੀ ਦੇ ਹੋਰ ਮੈਂਬਰਾਨ ਦਵਿੰਦਰ ਕੁਮਾਰ ਭੱਟੀ, ਸੁਦਰਸ਼ਨ ਕੁਮਾਰ ਸੇਵਾਮੁਕਤ ਸੁਪਰਡੈਂਟ, ਡਾ.ਪਰਮਜੀਤ ਸਿੰਘ ਸੇਵਾਮੁਕਤ ਸਹਾਇਕ ਸਿਵਲ ਸਰਜਨ, ਰਜਿੰਦਰ ਕੋਰ ਸੁਪਰਡੈਟ ਰਾਮ ਲੁਭਾਇਆ, ਦੇਵਰਾਜ ਸਿੱਧੂ, ਰਵਿੰਦਰ ਜੀਤ ਸਿੰਘ ਅਤੇ ਵੀਨਾ ਕੁਮਾਰੀ ਨੂੰ ਆਪਸੀ ਸਹਿਮਤੀ ਨਾਲ ਚੁਣ ਲਿਆ ਗਿਆ। ਇਸ ਮੋਕੇ ਹੋਰਨਾ ਤੋ ਇਲਾਵਾ ਦਫਤਰ ਸਿਵਲ ਸਰਜਨ ਦਾ ਸਮੂਹ ਸਟਾਫ ਹਾਜਰ ਰਿਹਾ । ਇਸ ਮੌਕੇ ਡਾ.ਲਖਵੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਮੁਲਾਜ਼ਮਾਂ ਨਾਲ ਦਿਨੋ ਦਿਨ ਵੱਧ ਰਹੀ ਧੱਕੇਸ਼ਾਹੀ, ਆਪਸੀ ਤਾਲਮੇਲ ਦੀ ਕਮੀ ਅਤੇ ਸੇਵਾਮੁਕਤ ਮੁਲਾਜ਼ਮਾਂ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਲਈ ਇਸ ਸੰਸਥਾ ਦਾ ਗਠਨ ਕੀਤਾ ਗਿਆ ਹੈ। ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਇਨਸਾਫ ਦੀ ਗੱਲ ਕੀਤੀ ਜਾਵੇਗੀ। ਅਹੁੱਦਾਦਾਰੀ ਦੇ ਭੇਦਭਾਵ ਤੋਂ ਬਗੈਰ ਉੱਪਰ ਉੱਠ ਕੇ ਜੱਥੇਬੰਦੀ ਕੰਮ ਕਰੇਗੀ। ਜਨਰਲ ਸਕੱਤਰ ਜਸਵਿੰਦਰ ਸਿੰਘ ਨਾਰੰਗ ਨੇ ਕਿਹਾ ਕਿ ਭਵਿੱਖ ਵਿੱਚ ਮੁਲਾਜ਼ਮਾਂ ਦੀਆਂ ਅਤੇ ਜਨਹਿੱਤ ਪ੍ਰਥਿਮੇ ਤਹਿਤ ਲੋਕਾਂ ਦੀ ਸੇਵਾ ਕੀਤੀ ਜਾਵੇਗੀ। ਆਉਣ ਵਾਲੇ ਸਮੇ ਵਿੱਚ ਪੂਰੇ ਜਿਲੇ ਵਿੱਚ ਮੁਲਾਜਮਾ ਨਾਲ ਸਪੰਰਕ ਸਾਧ ਕੇ ਜਥੇਬੰਦੀ ਦੀ ਮਜਬੂਤੀ ਵਾਸਤੇ ਤਨਦੇਹੀ ਨਾਲ ਉਪਰਾਲੇ ਕੀਤਾ ਜਾਣਗੇ। ਸਿਵਲ ਸਰਜਨ ਦਫਤਰ ਦਾ ਮਹੋਲ ਭਰੋਸੇ ਵਾਲਾ ਅਤੇ ਖੁਸਗਵਾਰ ਬਣਇਆ ਜਾਵੇਗਾ । ਜਲਦ ਹੀ ਜਥੇਬੰਦੀ ਆਉਣ ਵਾਲੇ ਸਮੇ ਦੀ ਰੂਪ ਰੇਖਾ ਤਿਆਰ ਕਰ ਲਵੇਗੀ ਅਤੇ ਸਿਵਲ ਸਰਜਨ ਨੂੰ ਮੰਗ ਪੱਤਰ ਵੀ ਦਿੱਤਾ ਜਾਵੇਗਾ

No comments:
Post a Comment