ਇਕ ਸਕੂਲੀ ਬੱਸ ਨੂੰ ਕੀਤਾ ਬੌਂਡ ਅਤੇ ਦੂਜੀ ਬੱਸ ਦਾ ਕੱਟਿਆ ਚਲਾਨ
ਸੇਫ਼ ਸਕੂਲ ਵਾਹਨ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 18 ਮਈ: ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ ਨੇ ਸੇਫ ਸਕੂਲ ਵਾਹਨ ਸਕੀਮ ਤਹਿਤ ਨਵਜੋਤ ਪਬਲਿਕ ਸਕੂਲ ਪਿੰਡ ਬਛੋਹੀ ਦੀ ਅਚਨਚੇਤ ਚੈਕਿੰਗ ਕਰਕੇ ਖਸਤਾ ਹਾਲਤ ਵਿੱਚ ਮਿਲੀ ਸਕੂਲ ਦੀ ਬੱਸ ਨੂੰ ਬੌਂਡ ਕੀਤਾ। ਉਨ੍ਹਾਂ ਨੇ ਓਵਰ ਲੋਡਿੰਗ ਸੇਂਟ ਸੋਲਜਰ ਸਕੂਲ ਦੀ ਬੱਸ ਦਾ ਵੀ ਚਲਾਨ ਕਰਕੇ ਸਕੂਲ ਪ੍ਰਬੰਧਕਾਂ ਨੂੰ ਸੇਫ਼ ਸਕੂਲ ਵਾਹਨ ਸਕੀਮ ਦੇ ਨਿਯਮਾਂ ਨੂੰ ਲਾਗੂ ਕਰਨ ਸਬੰਧੀ ਸਖਤੀ ਨਾਲ ਨਿਰਦੇਸ਼ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਪਿੰਡ ਬਛੋਹੀ ਦੇ ਨਵਜੋਤ ਪਬਲਿਕ ਸਕੂਲ ਦੀ ਬੱਸ ਬੇਹੱਦ ਖਸਤਾ ਹਾਲਤ ਵਿੱਚ ਹੈ। ਜਦੋਂ ਉਨ੍ਹਾਂ ਨੇ ਇਸ ਸਬੰਧੀ ਸਕੂਲ ਪਹੁੰਚ ਕੇ ਚੈਕਿੰਗ ਕੀਤੀ, ਤਾਂ ਇਸ ਬੱਸ ਦੀ ਹਾਲਤ ਬੇਹੱਦ ਖਰਾਬ ਸੀ।
ਐਚ.ਪੀ. ਨੰਬਰ ਵਾਲੀ ਇਸ ਬੱਸ ਵਿੱਚ ਨਾ ਤਾਂ ਕੋਈ ਸਪੀਡ ਗਵਰਨਰ ਸੀ, ਨਾ ਸੀ.ਸੀ.ਟੀ.ਵੀ. ਕੈਮਰੇ, ਨਾ ਫ਼ਸਟ ਏਡ ਬਾਕਸ ਅਤੇ ਨਾ ਹੀ ਅੱਗ ਬੁਝਾਊ ਯੰਤਰ ਮੌਜੂਦ ਸੀ। ਇਥੋਂ ਤੱਕ ਬੱਸ ਚਾਲਕ ਕੋਲ ਕੋਈ ਡਰਾਈਵਿੰਗ ਲਾਇਸੰਸ ਵੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸਾਰੇ ਨਿਯਮਾਂ ਨੂੰ ਤਾਕ ਕੇ ਰੱਖ ਕੇ ਬੱਚਿਆਂ ਨੂੰ ਇਸ ਬੱਸ ਰਾਹੀਂ ਘਰਾਂ ਤੱਕ ਛੱਡਿਆ ਜਾਂਦਾ ਸੀ, ਜਿਸ ਨਾਲ ਕਿਸੇ ਸਮੇਂ ਵੀ ਹਾਦਸਾ ਹੋ ਸਕਦਾ ਸੀ। ਇਸ ਲਈ ਇਸ ਬੱਸ ਨੂੰ ਨਿਯਮਾਂ ਮੁਤਾਬਕ ਬੌਂਡ ਕਰ ਦਿੱਤਾ ਗਿਆ ਹੈ।ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਇਸੇ ਤਰ੍ਹਾਂ ਸੇਂਟ ਸੋਲਜ਼ਰ ਸਕੂਲ ਚੱਬੇਵਾਲ ਦੀ ਬੱਸ ਦੀ ਵੀ ਅਚਨਚੇਤ ਚੈਕਿੰਗ ਕੀਤੀ ਗਈ। ਬੱਚਿਆਂ ਨੂੰ ਸੰਭਾਲਣ ਲਈ ਨਿਯਮਾਂ ਮੁਤਾਬਕ ਬੱਸ ਵਿੱਚ ਕੋਈ ਵੀ ਮੇਲ ਜਾਂ ਫੀਮੇਲ ਅਟੈਡੈਂਟ ਮੌਜੂਦ ਨਹੀਂ ਸੀ। ਇਸ ਬੱਸ ਦਾ ਚਲਾਨ ਕਰਕੇ ਸੇਫ਼ ਸਕੂਲ ਵਾਹਨ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਇਸ ਸਬੰਧੀ ਖੁਦ ਜ਼ਿੰਮੇਵਾਰੀ ਲੈਂਦੇ ਹੋਏ ਸੇਫ਼ ਸਕੂਲ ਵਾਹਨ ਸਕੀਮ ਦੇ ਸਾਰੇ ਨਿਯਮਾਂ ਨੂੰ ਲਾਗੂ ਕਰਨਾ ਚਾਹੀਦਾ ਹੈ। ਜ਼ਿਲ੍ਹੇ ਦੇ ਬਾਕੀ ਸਕੂਲਾਂ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ, ਜੇਕਰ ਕੋਈ ਵੀ ਸਕੂਲ ਪ੍ਰਬੰਧਕ ਸੇਫ਼ ਸਕੂਲ ਵਾਹਨ ਦੇ ਨਿਯਮਾਂ ਨੂੰ ਲਾਗੂ ਨਾ ਕਰਨ ਸਬੰਧੀ ਪਾਇਆ ਗਿਆ, ਤਾਂ ਉਸ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

No comments:
Post a Comment