-ਗੜ੍ਹਸ਼ੰਕਰ 'ਚ ਬੱਚਿਆਂ ਨੂੰ ਖਿਡੌਣੇ ਪ੍ਰਦਾਨ ਕਰਕੇ ਕੀਤੀ ਨਿਵੇਕਲੀ ਸ਼ੁਰੂਆਤ
- ਆਂਗਣਵਾੜੀ ਕੇਂਦਰਾਂ ਲਈ ਚੰਗੀ ਹਾਲਤ ਵਾਲੇ ਪੁਰਾਣੇ ਜਾਂ ਨਵੇਂ ਖਿਡੌਣੇ ਦੇਣ ਦੀ ਅਪੀਲ
-ਆਂਗਣਵਾੜੀ ਕੇਂਦਰਾਂ ਨੂੰ ਆਧੁਨਿਕ ਸਹੂਲਤਾਂ ਨਾਲ ਕੀਤਾ ਜਾਵੇਗਾ ਲੈਸ : ਡਿਪਟੀ ਕਮਿਸ਼ਨਰ
-ਕਿਹਾ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਿਖੇ ਬਣਾਇਆ ਜਾਵੇਗਾ 'ਖਿਡੌਣਾ ਬੈਂਕ'
ਹੁਸ਼ਿਆਰਪੁਰ, 26 ਮਈ : ਆਂਗਣਵਾੜੀ ਕੇਂਦਰਾਂ ਵਿਚ ਪੜ੍ਹ ਰਹੇ ਬੱਚਿਆਂ ਦੇ ਚਿਹਰਿਆਂ 'ਤੇ ਖੁਸ਼ੀ ਬਿਖੇਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਕ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਪ੍ਰਸ਼ਾਸ਼ਨ ਵਲੋਂ ਇਨ੍ਹਾਂ ਬੱਚਿਆਂ ਨੂੰ ਖਿਡੌਣੇ ਮੁਹੱਈਆ ਕਰਵਾਏ ਜਾ ਰਹੇ ਹਨ, ਤਾਂ ਜੋ ਇਹ ਬੱਚੇ ਵੀ ਬਾਕੀ ਬੱਚਿਆਂ ਵਾਂਗ ਆਪਣੀ ਰੀਝ ਪੂਰੀ ਕਰ ਸਕਣ। ਖਿਡੌਣੇ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਅੱਜ ਗੜ੍ਹਸ਼ੰਕਰ ਤੋਂ ਐਸ.ਡੀ.ਐਮ. ਸ਼੍ਰੀ ਹਰਦੀਪ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਸਤਵਿੰਦਰ ਕੌਰ ਧਾਲੀਵਾਲ ਵਲੋਂ ਪਿੰਡ ਬਿੱਲੜੋਂ, ਭੱਜਲ, ਰਾਮਪੁਰ, ਪਾਰੋਵਾਲ, ਗੜ੍ਹਸ਼ੰਕਰ ਸ਼ਹਿਰ ਦੇ 4 ਕੇਂਦਰਾਂ ਵਿਚ 103 ਬੱਚਿਆਂ ਨੂੰ ਖਿਡੌਣੇ, ਬੇਬੀ ਕੁਰਸੀਆਂ ਤੇ ਖਾਣ-ਪੀਣ ਦਾ ਸਮਾਨ ਵੰਡਕੇ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਗੜ੍ਹਸ਼ੰਕਰ ਤੋਂ ਕੀਤੀ ਸ਼ੁਰੂਆਤ ਤੋਂ ਬਾਅਦ ਜ਼ਿਲ੍ਹੇ ਦੇ ਬਾਕੀ ਆਂਗਣਵਾੜੀ ਕੇਂਦਰਾਂ ਵਿਚ ਪੜ੍ਹ ਰਹੇ ਬੱਚਿਆਂ ਦੇ ਚਿਹਰਿਆਂ 'ਤੇ ਵੀ ਹੋਰ ਮੁਸਕਰਾਹਟ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਕੇਂਦਰਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿਚ ਬੱਚਿਆਂ ਦੀ ਹਰ ਸਹੂਲਤ ਦਾ ਹਰੇਕ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਖਿਡੌਣੇ ਮੁਹੱਈਆ ਕਰਵਾਉਣ ਦਾ ਉਦੇਸ਼ ਉਨ੍ਹਾਂ ਦੀ ਸਕੂਲ ਵਿਚ ਆਉਣ ਲਈ ਦਿਲਚਸਪੀ ਪੈਦਾ ਕਰਨੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਖੇਡਣ ਲਈ ਜਿੱਥੇ ਆਂਗਣਵਾੜੀ ਕੇਂਦਰਾਂ ਲਈ ਖਿਡੌਣੇ ਮੁਹੱਈਆ ਕਰਵਾਏ ਜਾ ਰਹੇ ਹਨ, ਉਥੇ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਿਖੇ ਇਕ 'ਖਿਡੌਣਾ ਬੈਂਕ' ਵੀ ਸਥਾਪਿਤ ਕੀਤਾ ਜਾ ਰਿਹਾ ਹੈ, ਤਾਂ ਕੋਈ ਵੀ ਵਿਅਕਤੀ ਆਪਣੇ ਘਰ ਪੁਰਾਣੇ ਚੰਗੀ ਹਾਲਤ ਵਾਲੇ ਖਿਡੌਣੇ ਜਾਂ ਨਵੇਂ ਖਿਡੌਣੇ ਇਸ 'ਖਿਡੌਣਾ ਬੈਂਕ' ਵਿਚ ਜਮ੍ਹਾ ਕਰਵਾ ਸਕਣ। ਸ਼੍ਰੀ ਵਿਪੁਲ ਉਜਵਲ ਨੇ ਅਪੀਲ ਕਰਦਿਆਂ ਕਿਹਾ ਕਿ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਖੁਸ਼ੀਆਂ ਪ੍ਰਦਾਨ ਕਰਨ ਵਿਚ ਹਰੇਕ ਵਿਅਕਤੀ ਨੂੰ ਆਪਣੀ ਭਾਗੀਦਾਰੀ ਪਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਪ੍ਰਾਈਵੇਟ ਸਕੂਲਾਂ, ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਜਿਹੜੇ ਜ਼ਿਲ੍ਹਾ ਨਿਵਾਸੀ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਨ, ਉਹ ਅੱਗੇ ਆਉਣ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵਲੋਂ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਲਈ ਖਿਡੌਣੇ ਜਮ੍ਹਾ ਕਰਵਾ ਕੇ ਉਨ੍ਹਾਂ ਦੇ ਚਿਹਰਿਆਂ 'ਤੇ ਖੁਸ਼ੀ ਲਿਆਉਣ ਦਾ ਜ਼ਰੀਆ ਬਣਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿਚ ਪੜ੍ਹਦੇ ਬੱਚਿਆਂ ਨੂੰ ਆਧੁਨਿਕ ਵਾਤਾਵਰਣ ਦੇਣ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਿਖੇ 'ਖਿਡੌਣਾ ਬੈਂਕ' ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਥਾਪਿਤ ਕੀਤੇ ਜਾ ਰਹੇ 'ਖਿਡੌਣਾ ਬੈਂਕ' ਜ਼ਰੀਏ ਬੱਚਿਆਂ ਨੂੰ ਵੱਖ-ਵੱਖ ਤਰ੍ਹਾਂ ਦੇ ਖਿਡੌਣੇ ਮੁਹੱਈਆ ਇਕ ਸਾਂਝੇ ਉਦਮ ਜ਼ਰੀਏ ਹੀ ਕਰਵਾਏ ਜਾ ਸਕਦੇ ਹਨ।ਉਧਰ ਗੜ੍ਹਸ਼ੰਕਰ ਵਿਖੇ ਬੱਚਿਆਂ ਨੂੰ ਸਮਾਨ ਦੇਣ ਦੌਰਾਨ ਐਸ.ਡੀ.ਐਮ ਗੜ੍ਹਸ਼ੰਕਰ ਸ਼੍ਰੀ ਹਰਦੀਪ ਸਿੰਘ ਧਾਲੀਵਾਲ, ਉਨ੍ਹਾਂ ਦੇ ਧਰਮ ਪਤਨੀ ਸ਼੍ਰੀਮਤੀ ਸਤਵਿੰਦਰ ਕੌਰ ਧਾਲੀਵਾਲ ਤੋਂ ਇਲਾਵਾ ਸੀ.ਡੀ.ਪੀ.ਓ ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਮਧੂ, ਸ਼੍ਰੀਮਤੀ ਨਿਰਮਲ ਕੌਰ, ਸ਼੍ਰੀਮਤੀ ਸੁਸ਼ੀਲਾ ਦੇਵੀ, ਸ਼੍ਰੀਮਤੀ ਪਲਵਿੰਦਰ ਕੌਰ ਤੋਂ ਇਲਾਵਾ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਐਸ.ਡੀ.ਐਮ ਗੜ੍ਹਸ਼ੰਕਰ ਨੇ ਦੱਸਿਆ ਕਿ ਪ੍ਰਾਈਵੇਟ ਸਕੂਲਾਂ ਨਾਲ ਤਾਲਮੇਲ ਕਰਕੇ ਆਂਗਣਵਾੜੀ ਸੈਂਟਰਾਂ ਲਈ ਖਿਡੌਣੇ, ਸਟੇਸ਼ਨਰੀ, ਫਰਨੀਚਰ ਆਦਿ ਪ੍ਰਾਪਤ ਕਰਕੇ ਗੜ੍ਹਸ਼ੰਕਰ ਬਲਾਕ ਦੇ 15 ਅਤੇ ਮਾਹਿਲਪੁਰ ਬਲਾਕ ਦੇ 12 ਕੇਂਦਰਾਂ ਨੂੰ ਸਮਾਨ ਮੁਹੱਈਆ ਕਰਵਾਇਆ ਗਿਆ ਹੈ।

No comments:
Post a Comment