-25 ਤੋਂ 30 ਮਈ ਤੱਕ ਦਾਖਲ ਕੀਤੇ ਜਾਣਗੇ ਨਾਮਜ਼ਦਗੀ ਪੱਤਰ
-10 ਬਲਾਕਾਂ ਦੇ 94 ਪਿੰਡਾਂ ਲਈ ਚੋਣ ਕਮਿਸ਼ਨ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਹੁਸ਼ਿਆਰਪੁਰ, 18 ਮਈ: ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਗਰਾਮ ਪੰਚਾਇਤਾਂ ਦੀ ਉਪ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਮੁਤਾਬਕ 11 ਜੂਨ ਨੂੰ ਸਰਪੰਚਾਂ-ਪੰਚਾਂ ਲਈ ਵੋਟਾਂ ਪੈਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਜਸਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ 94 ਪਿੰਡਾਂ ਵਿੱਚ ਸਰਪੰਚਾਂ ਤੇ ਪੰਚਾਂ ਦੀਆਂ ਚੋਣਾਂ ਲਈ ਗਰਾਮ ਪੰਚਾਇਤਾਂ ਦੀਆਂ ਉਪ ਚੋਣਾਂ 11 ਜੂਨ ਨੂੰ ਕਰਵਾਈਆਂ ਜਾਣਗੀਆਂ। ਉਪ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ 25 ਤੋਂ 30 ਮਈ ਤੱਕ ਦਾਖਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 31 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 1 ਜੂਨ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਾਰੀਖ ਹੋਵੇਗੀ। ਉਨ੍ਹਾਂ ਦੱਸਿਆ ਕਿ 25 ਮਈ ਤੋਂ ਉਪ ਚੋਣਾਂ ਵਾਲੇ ਪਿੰਡਾਂ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ, ਜੋ ਉਪ ਚੋਣਾਂ ਦੀ ਪ੍ਰਕ੍ਰਿਆ ਪੂਰੀ ਹੋਣ ਤੱਕ ਲਾਗੂ ਰਹੇਗਾ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵਲੋਂ ਜ਼ਿਲ੍ਹੇ ਦੇ 94 ਪਿੰਡਾਂ ਵਿੱਚ ਉਪ ਚੋਣਾਂ ਕਰਵਾਉਣ ਲਈ ਸੂਚੀ ਅਨੁਸਾਰ ਹੁਸ਼ਿਆਰਪੁਰ ਬਲਾਕ-1 ਅਧੀਨ ਪੈਂਦੇ ਪਿੰਡਾਂ ਸੂਸ, ਸਿੰਗੜੀਵਾਲ, ਬਸੀ ਮੁੱਦਾ, ਬੁਲੇਵਾਲ, ਚੰਦੇਰ, ਹਰਦੋਖਾਨਪੁਰ, ਲੋਹਾਰ ਕੰਗਨਾ, ਪੰਡੋਰੀ ਬਾਵਾ,, ਪੰਡੋਰੀ ਬਾਵਾ ਦਾਸ, ਪਥਰਾਲੀਆਂ ਵਾਰਡ ਨੰ: 3 ਅਤੇ 4, ਸਟਿਆਣਾ ਦੇ ਵਾਰਡ 1,4 ਤੇ 5, ਸਰਹਾਲਾ, ਰਾਮੂ ਥਿਆੜਾ, ਤਲਵੰਡੀ ਗੌਨੀ, ਤਾਰਾਗੜ੍ਹ, ਕਾਂਟੀਆਂ, ਡਾਡਾ ਫਤਹਿ ਸਿੰਘ, ਸਤਿਆਲ, ਬਡਾਲਾ ਪੁਖਤਾ ਦੇ ਪਿੰਡਾਂ ਵਿੱਚ ਉਪ ਚੋਣ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬਲਾਕ ਹੁਸ਼ਿਆਰਪੁਰ-2 ਅਧੀਨ ਪੈਂਦੇ ਪਿੰਡਾਂ ਵਿੱਚ ਪਿੰਡ ਚਿੰਤੋਂ, ਹੰਦੋਵਾਲ ਕਲਾਂ, ਸ਼ੇਰਗੜ੍ਹ, ਨਾਰੀ, ਪਟਿਆੜੀ, ਬਲਾਕ ਭੂੰਗਾ ਦੇ ਪਿੰਡ ਰਘੂਵਾਲ, ਢੋਲਵਾਹਾ, ਦਾਤਾ, ਦੇਹਰਾ, ਮੁਕੀਮਪੁਰ, ਮਲਟ, ਪਤਿਆਲ, ਡੱਲੇਵਾਲ, ਖਿਆਲਾ ਬੁਲੰਦਾ, ਕੇਸ਼ੋਪੁਰ, ਬਡਿਆਲ, ਰਾਮ ਟਟਵਾਲੀ, ਬਲਾਕ ਟਾਂਡਾ ਦੇ ਪਿੰਡ ਚੋਹਾਨ, ਗੁਰਾਲਾ, ਮੂਣਕ ਖੁਰਦ, ਪੰਡੋਰੀ, ਨੰਗਲ ਫਰੀਦ, ਖੋਖਰ, ਕਾਹਲਵਾਂ, ਘੋੜਾਵਾਹਾ, ਪੱਟੀ ਬੁਲੇਵਾਲ, ਕੰਡਿਆਲਾ ਸ਼ੇਖਾਂ, ਬਲਾਕ ਦਸੂਹਾ ਦੇ ਪਿੰਡ ਰੰਧਾਵਾ, ਚੱਕ ਬਾਮੂ, ਕਾਲਾ ਝਿੰਗੜ, ਰਤਾਰੇ, ਘੋਗਰਾ, ਬਸਤੀ ਵਧਾਇਆ, ਚੱਕ ਸੂਲੇਮਾਨ, ਜੱਕੋਵਾਲ, ਕਥਾਣਾ, ਬਡਲਾ, ਚੱਕ ਫਾਲਾ, ਬਲਾਕ ਮੁਕੇਰੀਆਂ ਦੇ ਪਿੰਡ ਲਤੀਫ਼ਪੁਰ, ਬੁਢੇਵਾਲ, ਛੰਟ, ਗੌਂਸਪੁਰ, ਚਨੌਰ, ਬਲਾਕ ਹਾਜੀਪੁਰ ਦੇ ਪਿੰਡ ਕੋਲਪੁਰ, ਬੰਬੋਵਾਲ, ਓਲਾਹਾ, ਜੈਮਲਪੁਰ ਕਲਾਂ, ਘਗਵਾਲ ਦੇ ਵਾਰਡ ਨੰ: 1 ਤੇ 4, ਬਲਾਕ ਤਲਵਾੜਾ ਦੇ ਪਿੰਡ ਭਟੌਲੀ, ਭੋਲ ਬਡਮਾਨੀਆਂ, ਬਲਾਕ ਮਾਹਿਲਪੁਰ ਦੇ ਪਿੰਡ ਮੂਗੋਵਾਲ ਦੇ ਵਾਰਡ ਨੰ: 6 ਤੇ 7, ਬਡੇਲ, ਢੱਕੋਂ, ਬੋਦਲਾਂ, ਦਿਹਾਣਾ ਦੇ ਵਾਰਡ ਨੰ: 2,4 ਤੇ 6, ਪੰਡੋਰੀ ਗੰਗਾ ਸਿੰਘ, ਲਕਸ਼ੀਆਂ, ਈਸਪੁਰ, ਬਹਿਬਲਪੁਰ, ਬਲਾਕ ਗੜ੍ਹਸ਼ੰਕਰ ਦੇ ਪਿੰਡ ਰਤਨਪੁਰ, ਬੱਕਾਪੁਰ ਗੁਰੂ, ਬਡਿਆਲ, ਮੰਡੋਵਾਲ, ਚੱਕਗੁਰੂ, ਚਾਹਲਪੁਰ ਪਿੰਡ ਵਿੱਚ ਗਰਾਮ ਪੰਚਾਇਤ ਦੀਆਂ ਉਪ ਚੋਣਾਂ ਕਰਵਾਈਆਂ ਜਾਣਗੀਆਂ।

No comments:
Post a Comment