-ਜਾਂਚ ਦੌਰਾਨ ਵਾਧੂ ਪਾਰਕਿੰਗ ਫੀਸ ਵਸੂਲੀ ਦਾ ਕੋਈ ਮਾਮਲਾ ਨਹੀਂ ਆਇਆ ਸਾਹਮਣੇ
-ਡਿਪਟੀ ਕਮਿਸ਼ਨਰ ਨੇ ਮੰਡੀ ਅੰਦਰ ਦਿੱਤੇ ਕੈਮਰੇ ਅਤੇ ਫੀਸ ਸਬੰਧੀ ਡਿਸਪਲੇਅ ਬੋਰਡ ਲਗਾਉਣ ਦੇ ਨਿਰਦੇਸ਼
ਹੁਸ਼ਿਆਰਪੁਰ, 16 ਮਈ: ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਦਾਣਾ ਮੰਡੀ ਹੁਸ਼ਿਆਰਪੁਰ ਵਿਖੇ ਕਮਰਸ਼ਿਅਲ ਵਾਹਨਾਂ ਦੀ ਵਾਧੂ ਪਾਰਕਿੰਗ ਫੀਸ ਵਸੂਲਣ ਸਬੰਧੀ ਮਿਲੀ ਸ਼ਿਕਾਇਤ ਦਾ ਸਖਤ ਨੋਟਿਸ ਲੈਂਦੇ ਹੋਏ ਗੁਪਤ ਤੌਰ 'ਤੇ ਜਾਂਚ ਕਰਵਾਈ ਗਈ। ਜਾਂਚ ਦੌਰਾਨ ਪਾਰਕਿੰਗ ਠੇਕੇਦਾਰ ਵਲੋਂ ਕਿਸੇ ਤਰ੍ਹਾਂ ਦੀ ਕੋਈ ਵਾਧੂ ਫੀਸ ਵਸੂਲਣ ਦਾ ਮਾਮਲਾ ਸਾਹਮਣੇ ਨਹੀਂ ਆਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਫਗਵਾੜਾ ਰੋਡ ਸਥਿਤ ਦਾਣਾ ਮੰਡੀ ਵਿਖੇ ਠੇਕੇਦਾਰ ਵਲੋਂ ਪਾਰਕਿੰਗ ਸਬੰਧੀ ਤੈਅ ਕੀਤੇ ਗਏ ਰੇਟਾਂ ਤੋਂ ਵੱਧ ਫੀਸ ਵਸੂਲੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਜਾਂਚ ਕਰਨ ਲਈ ਵੱਖ-ਵੱਖ ਵਾਹਨ ਚਾਲਕਾਂ ਨੂੰ ਭੇਜ ਕੇ ਦਾਣਾ ਮੰਡੀ ਵਿਖੇ ਕਮਰਸ਼ਿਅਲ ਵਾਹਨ ਪਾਰਕ ਕਰਕੇ ਨਿਯਮਾਂ ਮੁਤਾਬਕ ਪਰਚੀ ਕਟਵਾਈ ਗਈ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਠੇਕੇਦਾਰ ਵਲੋਂ ਕਮਰਸ਼ਿਅਲ ਵਾਹਨਾਂ ਦੀ ਪਾਰਕਿੰਗ ਸਬੰਧੀ ਕੋਈ ਵਾਧੂ ਫੀਸ ਨਹੀਂ ਵਸੂਲੀ ਗਈ ਅਤੇ ਠੇਕੇਦਾਰ ਵਲੋਂ ਬਕਾਇਦਾ ਤੌਰ 'ਤੇ ਪਾਰਕ ਕੀਤੇ ਗਏ ਵਾਹਨਾਂ ਦੀ ਲਿਖਤ ਤੌਰ 'ਤੇ ਫੀਸ ਸਬੰਧੀ ਰਸੀਦ ਵੀ ਮੁਹੱਈਆ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਠੇਕੇਦਾਰ ਵਲੋਂ ਕਮਰਸ਼ਿਅਲ ਸਾਈਕਲ ਅਤੇ ਦੋ ਪਹੀਆ ਸਕੂਟਰ ਦੀ ਪਾਰਕਿੰਗ ਫੀਸ 10 ਰੁਪਏ, ਕਾਰ/ਆਟੋ ਲਈ 20 ਰੁਪਏ, ਸਾਈਕਲ ਰੇਹੜੀ, ਗੱਡਾ/ਰੇਹੜਾ, ਟੈਂਪੂ ਟਾਟਾ, ਜੀਪ ਲਈ 50 ਰੁਪਏ, ਟਰੈਕਟਰ-ਟਰਾਲੀ ਲਈ 30 ਰੁਪਏ, ਟਰੱਕ ਛੇ ਟਾਇਰੀ 60 ਰੁਪਏ, ਟਰੱਕ 10 ਟਾਇਰੀ 70 ਰੁਪਏ, ਟਰੱਕ 12 ਟਾਇਰੀ 80 ਰੁਪਏ ਅਤੇ ਟਰਾਲੇ ਦੀ ਫੀਸ ਨਿਯਮਾਂ ਮੁਤਾਬਕ 90 ਰੁਪਏ ਵਸੂਲੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਠੇਕੇਦਾਰ ਵਲੋਂ ਪਾਰਕਿੰਗ ਲਈ ਵਸੂਲੀ ਜਾ ਰਹੀ ਇਸ ਫੀਸ ਸਬੰਧੀ ਮੰਡੀ ਵਿੱਚ ਬੋਰਡ ਵੀ ਲਗਾਏ ਗਏ ਹਨ ਅਤੇ ਸਬੰਧਤ ਅਧਿਕਾਰੀਆਂ ਨੂੰ ਵੀ ਇਹ ਸਖਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ, ਕਿ ਉਹ ਹੋਰ ਵੀ ਨਵੇਂ ਬੋਰਡ ਬਣਵਾ ਕੇ ਮੰਡੀ ਵਿੱਚ ਲਗਵਾਉਣ, ਤਾਂ ਜੋ ਸਾਰਿਆਂ ਨੂੰ ਇਹ ਪਤਾ ਲੱਗ ਸਕੇ ਕਿ ਕਮਰਸ਼ਿਅਲ ਵਾਹਨ ਪਾਰਕ ਕਰਨ ਸਬੰਧੀ ਕਿੰਨੀ ਫੀਸ ਵਸੂਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫ਼ਿਰ ਵੀ ਕਿਸੇ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਹੈ, ਤਾਂ ਉਹ ਜ਼ਿਲ੍ਹਾ ਮੰਡੀ ਅਫ਼ਸਰ ਨਾਲ ਸਿੱਧੇ ਤੌਰ 'ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਇਹ ਵੀ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ ਹਨ, ਕਿ ਉਹ ਮੰਡੀ ਵਿਖੇ ਕੈਮਰੇ ਵੀ ਲਗਾਉਣ, ਤਾਂ ਜੋ ਪਾਰਦਰਸ਼ਤਾ ਢੰਗ ਨਾਲ ਨਿਯਮਾਂ ਮੁਤਾਬਕ ਕੰਮ ਕੀਤਾ ਜਾ ਸਕੇ।

No comments:
Post a Comment