ਹੁਸ਼ਿਆਰਪੁਰ, 17 ਮਈ:ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀ ਵਿਪੁੱਲ ਉੱਜਵਲ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਨਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਫੂਡ ਸੇਫਟੀ ਅਫਸਰ ਰਮਨ ਵਿਰਦੀ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਖਾਣ ਪੀਣ ਵਾਲੀਆਂ ਦੁਕਾਨਾਂ ਅਤੇ ਰੇਹੜੀ ਵਾਲਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਨਿਰੀਖਣ ਦੌਰਾਨ ਫੂਡ ਸੇਫਟੀ ਅਫਸਰ ਵੱਲੋਂ ਮਹਾਂਰਿਸ਼ੀ ਬਾਲਮਿਕੀ ਚੌਂਕ, ਸੈਸ਼ਨ ਚੌਂਕ, ਗਰੀਨ ਵਿਊ ਪਾਰਕ ਅਤੇ ਘੰਟਾਘਰ ਰੋਡ ਤੇ ਫਾਸਟ ਫੂਡ ਅਤੇ ਹੋਰ ਰੇਹੜੀਆਂ ਵਾਲਿਆਂ ਨੂੰ ਮੌਕੇ ਤੇ ਹਦਾਇਤ ਕੀਤੀ ਗਈ ਕਿ ਸਮੂਹ ਰੇਹੜੀਆਂ ਦਾ ਫੂਡ ਸੇਫਟੀ ਸਟੈਂਡਰਡ ਐਕਟ ਆਫ ਇੰਡੀਆ 2006 ਅਧੀਨ ਰਜਿਸਟਰੇਸ਼ਨ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਖਾਣ ਪੀਣ ਵਾਲੀਆਂ ਵਸਤਾਂ ਨੂੰ ਤਿਆਰ ਕਰਨ ਅਤੇ ਵਰਤਾਉਣ ਸਮੇਂ ਦਸਤਾਨੇ ਅਤੇ ਹੇਅਰ ਨੈਟ ( ਸਿਰ ਦੀ ਟੋਪੀ ) ਪਹਿਨਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਖਾਦ ਪਦਾਰਥਾਂ ਦੇ ਸੁਚੱਜੇ ਰੱਖ-ਰਖਾਵ ਅਤੇ ਸਾਫ ਸਫਾਈ ਦਾ ਉਚੇਚਾ ਖਿਆਲ ਰੱਖਿਆ ਜਾਵੇ।
ਸਾਫ ਸੁਥਰੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਮਿਆਰੀ ਵਸਤਾਂ ਦੀ ਹੀ ਵਿਕਰੀ ਕੀਤੀ ਜਾਵੇ। ਉਨ੍ਹਾਂ ਖਾਦ ਪਦਾਰਥਾਂ ਨਾਲ ਸਬੰਧਤ ਦੁਕਾਨਾਂ ਅਤੇ ਰੇਹੜੀਆਂ ਵਾਲਿਆਂ ਨੂੰ ਫੂਡ ਸੇਫਟੀ ਐਕਟ ਸਬੰਧਤ ਜਾਣਕਾਰੀ ਵੀ ਦਿੱਤੀ ਅਤੇ ਕਿਹਾ ਕਿ ਖਰੀਦੋ-ਫਰੋਖਤ ਨਾਲ ਸਬੰਧਤ ਸਮੂਹ ਗਤੀਵਿਧੀਆਂ ਫੂਡ ਸੇਫਟੀ ਐਕਟ ਨੂੰ ਮੁੱਖ ਰੱਖਦਿਆਂ ਹੀ ਕੀਤੀਆਂ ਜਾਣ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਫਲਾਂ ਅਤੇ ਸਬਜ਼ੀ ਵਿਕਰੇਤਾਵਾਂ ਨੂੰ ਵੀ ਨਿਰਦੇਸ਼ ਦਿੱਤੇ ਗਏ ਕਿ ਇਸ ਮੌਸਮ ਵਿੱਚ ਕੇਵਲ ਸਾਫ ਸੁਥਰੇ ਅਤੇ ਤਾਜ਼ੇ ਪਦਾਰਥਾਂ ਦੀ ਹੀ ਵਿਕਰੀ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਮੌਸਮ ਵਿੱਚ ਪੇਟ ਦਰਦ, ਉਲਟੀ ਅਤੇ ਦਸਤ ਰੋਗਾਂ ਆਦਿ ਤੋਂ ਬਚਾਅ ਲਈ ਕੇਵਲ ਸਾਫ-ਸੁਥਰੀਆਂ, ਤਾਜ਼ੀਆਂ ਅਤੇ ਗੁਣਵੱਤਾ ਵਾਲੀਆਂ ਵਸਤਾਂ ਹੀ ਖਰੀਦੀਆਂ ਜਾਣ। ਇਸ ਮੋਕੇ ਤੇ ੁਹਨਾ ਨਾਲ ਨਰੇਸ਼ ਕੁਮਾਰ ਸਵਸਥਾ ਸਹਾਇਕ ਵੀ ਹਾਜਰ ਸ਼ਨ

No comments:
Post a Comment