-ਏ.ਡੀ.ਸੀ. ਨੇ ਕੀਤਾ ਸਿਖਲਾਈ ਕੇਂਦਰ ਦਾ ਉਦਘਾਟਨ
ਹੁਸ਼ਿਆਰਪੁਰ, 2 ਮਈ:ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਜਸਵੀਰ ਸਿੰਘ ਨੇ ਨਿਰਮਲ ਆਈ.ਟੀ.ਆਈ. ਵਿਖੇ ਨਿਟਕੋਨ ਟਰੇਨਿੰਗ ਸੈਂਟਰ ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ, ਭਲਾਈ ਵਿਭਾਗ ਪੰਜਾਬ ਵਲੋਂ ਵਿਸੇਸ਼ ਕੇਂਦਰੀ ਸਹਾਇਤਾ ਸਕੀਮ ਅਧੀਨ ਜਿਲ੍ਹਾ ਦਿਹਾਤੀ ਵਿਕਾਸ ਏਜੰਸੀ ਨੂੰ 14.38 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ। ਇਸ ਰਾਸ਼ੀ ਨਾਲ 125 ਅਨੁਸੂਚਿਤ ਜਾਤੀ ਦੇ ਜ਼ਰੂਰਤਮੰਦ ਪ੍ਰੀਵਾਰਾਂ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਆਪਣੇ ਪੈਰ੍ਹਾਂ 'ਤੇ ਖੜ੍ਹਾ ਹੋਣ ਲਈ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਟਰੇਨਿੰਗ ਵਿੱਚ ਵੱਖ-ਵੱਖ ਧੰਦੇ ਅਪਨਾਉਣ ਲਈ ਰੈਫਰੀਜੇਸ਼ਨ, ਏਅਰਕੰਡੀਸ਼ਨਰ, ਇਲੈਕਟ੍ਰਿਸ਼ਨ, ਬਿਊਟੀਸ਼ਨ ਅਤੇ ਅਕਾਊਂਟ ਦੇ ਟੈਲੀ ਟਰੇਡ ਸਬੰਧੀ ਨਿਟਕੋਨ ਚੰਡੀਗੜ੍ਹ ਦੀ ਸਹਾਇਤਾ ਨਾਲ ਹੁਸ਼ਿਆਰਪੁਰ, ਗੜ੍ਹਦੀਵਾਲਾ, ਦਸੂਹਾ ਅਤੇ ਮੁਕੇਰੀਆਂ ਵਿਖੇ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਟਰੇਨਿੰਗ ਸੈਂਟਰ ਖੋਲ੍ਹੇ ਗਏ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਟਰੇਨਿੰਗ ਸੈਂਟਰਾਂ ਵਿੱਚ 25-25 ਅਨੁਸੂਚਿਤ ਜਾਤੀ ਦੇ ਜ਼ਰੂਰਤਮੰਦ ਸਿਖਿਆਰਥੀਆਂ ਨੂੰ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਕਿੱਲ ਡਿਵੈਲਪਮੈਂਟ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਟਰੇਨਿੰਗ ਤੋਂ ਬਾਅਦ ਇਨ੍ਹਾਂ ਨੌਜਵਾਨਾਂ ਨੂੰ ਬੈਂਕਾਂ ਤੋਂ ਕੰਮ ਸ਼ੁਰੂ ਕਰਨ ਲਈ ਕਰਜਾ ਵੀ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਉਹ ਆਪਣੇ ਪੈਰ੍ਹਾਂ 'ਤੇ ਖੜ੍ਹੇ ਹੋ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਟਰਾਂ ਵਿੱਚ ਬਿਲਕੁਲ ਮੁਫ਼ਤ ਟਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਟਰੇਨਿੰਗ ਲੈਣ ਵਿੱਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ, ਤਾਂ Àਹ ਸਿੱਧੇ ਤੌਰ 'ਤੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਸਿੱਖਿਆਰਥੀਆਂ ਨੂੰ ਟਰੇਨਿੰਗ ਸਬੰਧੀ ਕਿਤਾਬਾਂ ਵੀ ਮੁਫ਼ਤ ਵੰਡੀਆਂ। ਇਸ ਮੌਕੇ 'ਤੇ ਨਿਟਕੋਨ ਦੇ ਅਧਿਕਾਰੀ ਪ੍ਰਵੀਨ ਭਾਰਗਵ ਸਮੇਤ ਭਾਰੀ ਸੰਖਿਆ ਵਿੱਚ ਸਿਖਿਆਰਥੀ ਵੀ ਮੌਜੂਦ ਸਨ।

No comments:
Post a Comment