-ਕਿਹਾ, ਜਨਮ ਦਿਵਸ ਅਤੇ ਵਿਆਹ ਦੀ ਵਰ੍ਹੇਗੰਢ 'ਤੇ ਸੁਸਾਇਟੀ ਵਲੋਂ ਸਾਂਝਾ ਚੁੱਲ੍ਹਾ ਵਿੱਚ ਮੁਫ਼ਤ ਉਪਲਬੱਧ ਕਰਵਾਇਆ ਜਾਵੇਗਾ ਕੇਕ
ਹੁਸ਼ਿਆਰਪੁਰ, 29 ਮਈ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ 'ਸਾਂਝਾ ਚੁੱਲ੍ਹਾ' ਵਿੱਚ ਆਪਣਾ ਅਤੇ ਆਪਣੀ ਬੇਟੀ ਦਾ ਜਨਮ ਦਿਨ ਪਰਿਵਾਰਕ ਮੈਂਬਰਾਂ ਨਾਲ ਮਨਾਇਆ। ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ, ਉਨ੍ਹਾਂ ਦੇ ਪਿਤਾ ਸ੍ਰੀ ਵਿਜੇ ਉਜਵਲ, ਸਹੁਰਾ ਸ੍ਰੀ ਸੁਗਰੀਵ ਗਿਰੀ ਆਈ.ਜੀ. (ਰਿਟਾ:) ਯੂ.ਪੀ. ਪੁਲਿਸ, ਸੱਸ ਪੁਸ਼ਪਾ ਗਿਰੀ, ਭਰਾ ਵਿਵੇਕ ਉਜਵਲ, ਡਾ. ਨਿਧੀ ਅਤੇ ਆਸ਼ੀਸ਼ ਗਿਰੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ 'ਸਾਂਝਾ ਚੁੱਲ੍ਹਾ' ਵਿੱਚ ਖੁਸ਼ੀ ਜ਼ਾਹਰ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਸੀ ਕਿ ਉਹ ਅੱਜ ਆਪਣਾ ਅਤੇ ਆਪਣੀ ਬੇਟੀ ਮਾਹੀ ਦਾ ਜਨਮ ਦਿਨ ਇਥੇ ਮਨਾਉਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਅਨ ਜਲ ਸੇਵਾ ਸੁਸਾਇਟੀ ਦੁਆਰਾ ਸੰਯੁਕਤ ਤੌਰ 'ਤੇ ਚਲਾਏ ਜਾ ਰਹੇ 'ਸਾਂਝਾ ਚੁੱਲ੍ਹਾ' ਦਾ ਮਕਸਦ ਵੀ ਇਹੀ ਹੈ ਕਿ ਵੱਧ ਤੋਂ ਵੱਧ ਸਮਾਜ ਦੇ ਲੋਕ ਇਸ ਨਾਲ ਜੁੜਨ ਅਤੇ ਆਪਣੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਕੋਈ ਵੀ ਖੁਸ਼ੀ ਦਾ ਦਿਨ ਇਥੇ ਮਨਾਉਣ। ਉਨ੍ਹਾਂ ਕਿਹਾ ਕਿ ਇਸ ਲਈ ਸਾਡੇ ਪਰਿਵਾਰਕ ਮੈਂਬਰਾਂ ਨੇ ਫ਼ੈਸਲਾ ਕੀਤਾ ਸੀ ਕਿ ਅਸੀਂ ਆਪਣੀ ਬੇਟੀ ਦਾ ਜਨਮ ਦਿਨ 'ਸਾਂਝਾ ਚੁੱਲ੍ਹਾ' ਵਿੱਚ ਮਨਾਵਾਂਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਫੈਸਲਾ ਲਿਆ ਗਿਆ ਹੈ ਕਿ ਜੋ ਕੋਈ ਵੀ ਆਪਣਾ ਜਨਮ ਦਿਨ ਜਾਂ ਵਿਆਹ ਦੀ ਵਰ੍ਹੇਗੰਢ 'ਸਾਂਝਾ ਚੁੱਲ੍ਹਾ' ਵਿੱਚ ਮਨਾਏਗਾ, ਉਨ੍ਹਾਂ ਦੇ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਮੁਫ਼ਤ ਕੇਕ ਉਪਲਬੱਧ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਤੱਕ 85 ਦੇ ਕਰੀਬ ਉਨ੍ਹਾਂ ਲੋਕਾਂ ਨੂੰ ਚੁਣਿਆ ਗਿਆ ਹੈ ਜੋ ਆਪਣੇ ਖੁਸ਼ੀ ਦੇ ਦਿਨ 'ਸਾਂਝਾ ਚੁੱਲ੍ਹਾ' ਵਿੱਚ ਮਨਾਉਣਗੇ। ਉਨ੍ਹਾਂ ਦਾ ਟੀਚਾ ਹੈ ਕਿ ਸਾਲ ਦੇ 365 ਦਿਨਾਂ ਲਈ ਹਰੇਕ ਪਰਿਵਾਰ ਆਪਣਾ ਇਕ ਦਿਨ 'ਸਾਂਝਾ ਚੁੱਲ੍ਹਾ' ਵਿੱਚ ਮਨਾਏ ਅਤੇ ਇਕ ਦਿਨ ਲਈ ਜਰੂਰਤਮੰਦਾਂ ਨੂੰ ਮੁਫ਼ਤ ਖਾਣਾ ਦੇ ਕੇ ਆਪਣੀ ਖੁਸ਼ੀਆਂ ਸਾਂਝੀਆਂ ਕਰਨ। ਇਸ ਦੌਰਾਨ ਉਨ੍ਹਾਂ ਨੇ 'ਸਾਂਝਾ ਚੁੱਲ੍ਹਾ' ਲਈ ਜ਼ਰੂਰਤਮੰਦਾਂ ਨੂੰ ਇਕ ਦਿਨ ਦਾ ਖਾਣਾ ਦੇਣ ਦੇ ਨਾਲ ਨਾਲ 5100 ਰੁਪਏ ਰਾਸ਼ੀ ਵੀ ਭੇਂਟ ਕੀਤੀ।ਇਸ ਮੌਕੇ 'ਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਨਰੇਸ਼ ਗੁਪਤਾ, ਰਾਜੀਵ ਬਜਾਜ, ਸ੍ਰੀ ਕੁਲਦੀਪ ਕੋਹਲੀ, ਸੀਮਾ ਬਜਾਜ, ਭੁਪਿੰਦਰ ਗੁਪਤਾ, ਕੁਮਕੁਮ ਸੂਦ, ਨਿਸ਼ਾ ਵਿਜ, ਰੁਪਿੰਦਰ ਸਾਹਨੀ , ਰਾਜੇਸ਼ ਜੈਨ, ਜੋਗਿੰਦਰ ਕੌਰ ਅਤੇ ਕੀਰਤੀ ਸਿੰਘ ਸਮੇਤ ਸੁਸਾਇਟੀ ਦੇ ਸਟਾਫ਼ ਮੈਂਬਰ ਵੀ ਮੌਜੂਦ ਸਨ।

No comments:
Post a Comment