ਹੁਸ਼ਿਆਰਪੁਰ, 19 ਜੂਨ 2017:ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਮਿਉਂਸਿਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਭਵਾਨੀ ਨਗਰ, ਮੁਹੱਲਾ ਚਿੰਤਪੂਰਨੀ ਰੋਡ ਵਿਖੇ ਸਥਿਤ ਘਰਾਂ ਅਤੇ ਦੁਕਾਨਾਂ ਵਿੱਚ ਡੇਗੂੰ ਅਤੇ ਚਿਕਨਗੁਨੀਆ ਦੇ ਲਾਰਵਾ ਦੀ ਜਾਂਚ ਲਈ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਲਾਰਵਾ ਪਾਏ ਜਾਣ ਵਾਲੇ ਵੱਖ-ਵੱਖ ਸਥਾਨਾਂ ਤੇ 4 ਚਲਾਨ ਕੱਟੇ ਗਏ ਅਤੇ 2000 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ।
ਇਸੇ ਲਾਰਵਾ ਤੋਂ ਡੇਗੂੰ ਅਤੇ ਚਿਕਨਗੁਨੀਆਂ ਦਾ ਮੱਛਰ ਜਨਮ ਲੈਂਦਾ ਹੈ। ਜੇਕਰ ਸਮੇਂ ਸਿਰ ਇਸਦਾ ਇਲਾਜ ਨਾਂ ਹੋਵੇ ਤਾਂ ਇਹ ਜਾਨਲੇਵਾ ਵੀ ਹੋ ਸਕਦਾ ਹੈ। ਬਰਸਾਤੀ ਮੌਸਮ ਵਿੱਚ ਸਾਫ, ਖੁੱਲਾ ਅਤੇ ਖੜਾ ਪਾਣੀ ਇਹ ਤਿੰਨ ਹਾਲਾਤ ਅਜਿਹੇ ਹਨ ਜਿਸ ਨਾਲ ਇਹ ਲਾਰਵਾ ਪੈਦਾ ਹੋ ਸਕਦਾ ਹੈ। ਜੇਕਰ ਡੇਗੂੰ ਅਤੇ ਚਿਕਨਗੁਨੀਆ ਦੇ ਕੇਸਾਂ ਤੇ ਕਾਬੂ ਪਾਉਣਾ ਹੈ ਤਾਂ ਉਸ ਲਈ ਇਹ ਲਾਜ਼ਮੀ ਹੈ ਕਿ ਉਨ੍ਹਾਂ ਸਾਰੇ ਹਾਲਾਤਾਂ ਤੇ ਕਾਬੂ ਪਾਇਆ ਜਾਵੇ ਜੋ ਇਸ ਮੱਛਰ ਦੇ ਲਾਰਵਾ ਦਾ ਕਾਰਣ ਬਣਦਾ ਹੈ। ਇਸ ਲਈ ਘਰਾਂ ਅਤੇ ਆਸ-ਪਾਸ ਚੌਗਿਰਦੇ ਵਿੱਚ ਕਿਤੇ ਵੀ ਪਾਣੀ ਖੜਾ ਨਾਂ ਹੋਣ ਦਿੱਤਾ ਜਾਵੇ। ਘਰਾਂ ਦੀਆਂ ਛੱਤਾਂ ਤੇ ਪਏ ਟੁੱਟੇ ਬਰਤਨਾਂ, ਡੱਰਮਾਂ, ਆਲੇ-ਦੁਆਲੇ ਦੇ ਟੋਇਆਂ ਵਿੱਚ ਬਰਸਾਤੀ ਪਾਣੀ ਨਾਂ ਖੜਾ ਹੋਵੇ। ਇਸ ਤੋਂ ਇਲਾਵਾ ਘਰਾਂ ਦੀਆਂ ਫਰਿਜ਼ਾਂ ਦੀ ਟਰੇਆਂ ਅਤੇ ਕੂਲਰਾਂ ਨੂੰ ਹਫਤੇ ਵਿੱਚ ਇੱਕ ਵਾਰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ। ਇਸ ਮੌਕੇ ਮਿਉਂਸਿਪਲ ਕਾਰਪੋਰੇਸ਼ਨ ਤੋਂ ਸੁਰਿੰਦਰ ਸਿੰਘ ਨੇ ਦੱਸਿਆ ਕਿ ਭੱਵਿਖ ਵਿੱਚ ਵੀ ਅਜਿਹੀਆਂ ਅਣਗਹਿਲੀਆਂ ਪਾਏ ਜਾਣ ਤੇ ਅਤੇ ਲਾਰਵਾ ਪਾਏ ਜਾਣ ਤੇ ਚਲਾਨ ਕੱਟੇ ਜਾਣਗੇ। ਇਸ ਮੌਕੇ ਸਿਹਤ ਵਿਭਾਗ ਦੀ ਐਂਟੀ ਲਾਰਵਾ ਸਕੀਮ ਤੋਂ ਤਰਸੇਮ ਲਾਲ, ਬਸੰਤ ਕੁਮਾਰ ਅਤੇ ਵਿਸ਼ਾਲ ਪੂਰੀ ਆਦਿ ਹਾਜ਼ਰ ਸਨ।

No comments:
Post a Comment