-ਕਰੀਬ 20 ਪਰਿਵਾਰਾਂ ਨੇ ਆਪਣੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ 'ਸਾਂਝੀ ਰਸੋਈ' 'ਚ ਮਨਾਉਣ ਲਈ ਕਰਵਾਈ ਬੁਕਿੰਗ
- ਡਿਪਟੀ ਕਮਿਸ਼ਨਰ ਨੇ ਕੀਤੀ ਦਾਨੀ ਸੱਜਣਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ
ਹੁਸ਼ਿਆਰਪੁਰ, 12 ਜੂਨ: ਸਥਾਨਕ ਸ਼ਹਿਰ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਗਰੀਬ, ਬੇਘਰੇ ਅਤੇ ਬੇਸਹਾਰਾ ਵਿਅਕਤੀਆਂ ਲਈ ਖੋਲ੍ਹੀ ਗਈ 'ਸਾਂਝੀ ਰਸੋਈ' ਮਨੁੱਖੀ ਸਾਂਝ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਦਾਨੀ ਸੱਜਣਾ ਵਲੋਂ ਜਿਥੇ ਆਪਣੇ ਜਾਂ ਆਪਣੇ ਪਰਿਵਾਰ ਦੇ ਵਿਸ਼ੇਸ਼ ਦਿਨ 'ਸਾਂਝੀ ਰਸੋਈ' ਵਿੱਚ ਮਨਾਉਣ ਨੂੰ ਪਹਿਲ ਦਿੱਤੀ ਜਾ ਰਹੀ ਹੈ, ਉਥੇ ਗੁਰੂ ਸਾਹਿਬਾਨ ਦੇ ਜਨਮ ਦਿਨ ਵੀ 'ਸਾਂਝੀ ਰਸੋਈ' ਵਿੱਚ ਮਨਾਉਣ ਦੀ ਪਹਿਲ ਕਦਮੀ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਚਲਾਈ ਜਾ ਰਹੀ 'ਸਾਂਝੀ ਰਸੋਈ' ਲਈ ਸ਼ਹਿਰ ਨਿਵਾਸੀਆਂ, ਸਮਾਜ ਸੇਵਕਾਂ ਅਤੇ ਦਾਨੀ ਸੱਜਣਾ ਵਲੋਂ ਭਾਰੀ ਸਹਿਯੋਗ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕਰੀਬ 20 ਪਰਿਵਾਰਾਂ ਨੇ ਆਪਣੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ 'ਸਾਂਝੀ ਰਸੋਈ' ਵਿੱਚ ਮਨਾਉਣ ਲਈ ਵਿਸ਼ੇਸ਼ ਦਿਨ ਬੁੱਕ ਕੀਤੇ ਹਨ। ਇਸ ਤੋਂ ਇਲਾਵਾ ਕਈ ਜੋੜਿਆਂ ਨੇ ਆਪਣੀ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਵੀ ਬੁਕਿੰਗ ਕਰਵਾਈ ਹੈ, ਜਦਕਿ ਕਈ ਪਰਿਵਾਰਾਂ ਨੇ ਬਰਸੀ ਸਮਾਗਮ 'ਸਾਂਝੀ ਰਸੋਈ' ਵਿੱਚ ਮਨਾਉਣ ਲਈ ਵਿਸ਼ੇਸ਼ ਦਿਨ ਬੁੱਕ ਕੀਤੇ ਹਨ।ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ 4 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ 'ਸਾਂਝੀ ਰਸੋਈ' ਵਿੱਚ ਮਨਾਉਣ ਲਈ ਪਹਿਲਾਂ ਹੀ ਦਾਨੀ ਸੱਜਣ ਸ੍ਰੀ ਆਗਿਆ ਪਾਲ ਸਿੰਘ ਪ੍ਰਧਾਨ ਸਰਬੱਤ ਦਾ ਭਲਾ ਹੁਸ਼ਿਆਰਪੁਰ ਵਲੋਂ ਬੁਕਿੰਗ ਕਰਵਾ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 'ਸਾਂਝੀ ਰਸੋਈ' ਵਿੱਚ ਮਹਿਜ 10 ਰੁਪਏ ਵਿੱਚ ਸਾਰੇ ਜ਼ਰੂਰਤਮੰਦਾਂ ਨੂੰ ਭਰ ਪੇਟ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਨੂੰ ਸਫ਼ਲ ਬਣਾਉਣ ਲਈ ਸ਼ਹਿਰਵਾਸੀਆਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਦੀ ਬੇਹੱਦ ਲੋੜ ਹੈ। ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਅਤੇ ਹੋਰ ਪਰਿਵਾਰਕ ਸਮਾਗਮ 'ਸਾਂਝੀ ਰਸੋਈ' ਵਿੱਚ ਮਨਾਉਣ ਅਤੇ ਦਿਲ ਖੋਲ੍ਹ ਕੇ ਦਾਨ ਕਰਨ। ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰ 'ਸਾਂਝੀ ਰਸੋਈ' ਵਿੱਚ ਜਨਮ ਦਿਨ ਮਨਾਉਣਗੇ, ਉਨ੍ਹਾਂ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਜਨਮ ਦਿਨ ਦਾ ਕੇਕ ਮੁਹੱਈਆ ਕਰਵਾਇਆ ਜਾਵੇਗਾ ਅਤੇ 'ਸਾਂਝੀ ਰਸੋਈ' ਦੇ ਬਾਹਰ ਡਿਸਪਲੇਅ ਬੋਰਡ 'ਤੇ ਨਾਮ ਵੀ ਲਿਖਿਆ ਜਾਵੇਗਾ।ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਵਲੋਂ ਆਪਣਾ ਤੇ ਆਪਣੀ ਬੇਟੀ ਦਾ ਜਨਮ ਦਿਨ ਵੀ 'ਸਾਂਝੀ ਰਸੋਈ' ਵਿੱਚ ਮਨਾਇਆ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ 5100 ਰੁਪਏ ਦੀ ਰਾਸ਼ੀ 'ਸਾਂਝੀ ਰਸੋਈ' ਨੂੰ ਦਾਨ ਵਜੋਂ ਵੀ ਦਿੱਤੀ ਸੀ।

No comments:
Post a Comment